ਚੰਡੀਗੜ੍ਹ : ਔਰਤ ਨੂੰ ਖਰਾਬ ਸੂਟ ਦੇਣਾ ਕੰਪਨੀ ਨੂੰ ਪਿਆ ਮਹਿੰਗਾ

Saturday, Mar 10, 2018 - 10:43 AM (IST)

ਚੰਡੀਗੜ੍ਹ : ਔਰਤ ਨੂੰ ਖਰਾਬ ਸੂਟ ਦੇਣਾ ਕੰਪਨੀ ਨੂੰ ਪਿਆ ਮਹਿੰਗਾ

ਚੰਡੀਗੜ੍ਹ (ਰਾਜਿੰਦਰ) : ਖਪਤਕਾਰ ਫੋਰਮ ਨੇ ਸੂਟ ਖਰਾਬ ਨਿਕਲਣ 'ਤੇ ਰਾਸ਼ੀ ਨਾ ਵਾਪਸ ਕਰਨ ਦੇ ਮਾਮਲੇ 'ਤੇ ਹਸਤਕਲਾ ਪਿੰ੍ਰਟਸ ਲਿਮਟਿਡ ਖਿਲਾਫ ਫੈਸਲਾ ਸੁਣਾਇਆ ਹੈ। ਫੋਰਮ ਨੇ ਟਿੱਪਣੀ ਵਿਚ ਕਿਹਾ ਕਿ ਇਸ ਕਾਰਨ ਸ਼ਿਕਾਇਤਕਰਤਾ ਨੂੰ ਬਿਨਾਂ ਮਤਲਬ ਦੇ ਮੁਕੱਦਮੇ ਲਈ ਮਜਬੂਰ ਹੋਣਾ ਪਿਆ। ਮਾਮਲੇ ਦੀ ਸੁਣਵਾਈ ਤੋਂ ਬਾਅਦ ਜ਼ਿਲਾ ਕੰਜ਼ਿਊਮਰ ਫੋਰਮ-2 (ਚੰਡੀਗੜ੍ਹ) ਨੇ ਹਸਤਕਲਾ ਪ੍ਰਿੰਟਸ ਲਿਮਟਿਡ ਨੂੰ ਹੁਕਮ ਦਿੱਤੇ ਹਨ ਕਿ ਉਹ ਸ਼ਿਕਾਇਤਕਰਤਾ ਨੂੰ 8065 ਰੁਪਏ ਅਦਾ ਕਰੇ। ਉਸ ਨੂੰ 1200 ਰੁਪਏ ਸੂਟ ਦੀ ਸਿਲਾਈ ਦਾ ਖਰਚ, ਅੱਠ ਹਜ਼ਾਰ ਰੁਪਏ ਮੁਆਵਜ਼ਾ ਤੇ ਮੁਕੱਦਮੇ ਦਾ ਖਰਚ ਵੀ ਅਦਾ ਕਰਨਾ ਪਏਗਾ। 
ਸ਼ਿਕਾਇਤਕਰਤਾ ਪ੍ਰਵੀਨ ਜੈਦਕਾ ਨਿਵਾਸੀ ਸੈਕਟਰ-38 ਵੈਸਟ ਨੇ ਸੈਕਟਰ-11 ਡੀ ਸਥਿਤ ਹਸਤਕਲਾ ਪ੍ਰਿੰਟਸ ਲਿਮਟਿਡ ਖਿਲਾਫ ਖਪਤਕਾਰ ਫੋਰਮ ਵਿਚ ਸ਼ਿਕਾਇਤ ਦਿੱਤੀ ਸੀ। ਪ੍ਰਵੀਨ ਸ਼ਿਕਾਇਤ ਵਿਚ ਕਿਹਾ ਸੀ ਕਿ ਉਨ੍ਹਾਂ ਨੇ 24 ਦਸੰਬਰ 2016 ਨੂੰ ਹਸਤਕਲਾ ਪ੍ਰਿੰੰਟਸ ਲਿਮਟਿਡ ਤੋਂ ਤਿੰਨ ਸੂਟ 3485 ਰੁਪਏ, 1985 ਰੁਪਏ ਤੇ 4580 ਰੁਪਏ ਵਿਚ ਖਰੀਦੇ ਸਨ। 4580 ਵਾਲੇ ਸੂਟ ਵਿਚ ਖਰਾਬੀ ਸੀ। ਦੋ ਸੂਟਾਂ ਨੂੰ ਸਿਲਾਈ ਲਈ ਦੇ ਦਿੱਤਾ। ਬਾਅਦ ਵਿਚ ਪਤਾ ਲੱਗਾ ਕਿ 3485 ਰੁਪਏ ਵਾਲਾ ਸੂਟ ਵੀ ਖਰਾਬ ਹੈ। ਇਸ ਸੂਟ ਦਾ ਰੰਗ ਖਰਾਬ ਹੋ ਗਿਆ, ਜਦ ਕਿ ਸੂਟ ਦੀ ਸਿਲਾਈ 'ਤੇ 1200 ਰੁਪਏ ਖਰਚ ਹੋਏ। ਸ਼ਿਕਾਇਤ ਕਰਤਾ ਨੇ ਇਸ ਸਬੰਧੀ ਹਸਤਕਲਾ ਪ੍ਰਿੰਟਸ ਲਿਮਟਿਡ ਨੂੰ ਜਾਣੂ ਕਰਵਾਇਆ ਪਰ ਕੁਝ ਨਹੀਂ ਹੋਇਆ। ਸ਼ਿਕਾਇਤਕਰਤਾ ਨੇ ਕਾਨੂੰਨੀ ਨੋਟਿਸ ਵੀ ਭੇਜਿਆ ਪਰ ਫਿਰ ਵੀ ਰਾਸ਼ੀ ਵਾਪਸ ਨਹੀਂ ਕੀਤੀ ਗਈ। ਹੁਣ ਹਸਤਕਲਾ ਪ੍ਰਿੰਟਸ ਲਿਮਟਿਡ ਨੇ ਖਪਤਕਾਰ ਫੋਰਮ ਵਿਚ ਆਪਣਾ ਪੱਖ ਰੱਖਦਿਆਂ ਕਿਹਾ ਹੈ ਕਿ ਉਨ੍ਹਾਂ ਸੇਵਾ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਕੋਤਾਹੀ ਨਹੀਂ ਕੀਤੀ ਹੈ।


Related News