ਮੁਸਾਫਰਾਂ ਨੂੰ ਰਾਸ ਨਹੀਂ ਆ ਰਹੀ ਚੰਡੀਗੜ੍ਹ ਵਾਲੀਆਂ ਰੇਲਾਂ ਦੀ ਸਮਾਂ ਸਾਰਨੀ

02/20/2020 4:07:34 PM

ਤਲਵੰਡੀ ਭਾਈ (ਪਾਲ) - ਸ਼ਾਮ 5 ਵਜੇ ਦੇ ਕਰੀਬ ਫਿਰੋਜ਼ਪੁਰ ਤੋਂ ਚੱਲ ਵਾਇਆ ਤਲਵੰਡੀ ਭਾਈ ਤੋਂ ਲੁਧਿਆਣਾ ਜਾਣ ਵਾਲੀ ਸਤਲੁੱਜ ਐਕਸਪ੍ਰੈਸ ਦਾ ਰੂਟ ਚੰਡੀਗੜ੍ਹ ਤੱਕ ਵਧਾ ਦੇਣ ’ਤੇ ਇਲਾਕਾ ਵਾਸੀਆਂ ਨੂੰ ਸ਼ਾਮ ਨੂੰ ਚੰਡੀਗੜ੍ਹ ਜਾਣ ਦੀ ਸਹੂਲਤ ਮਿਲ ਰਹੀ ਹੈ। ਦੂਜੇ ਪਾਸੇ ਇਸ ਸਤਲੁੱਜ ਐਕਸਪ੍ਰੈਸ ਰੇਲ ਰਾਹੀਂ ਚੰਡੀਗੜ੍ਹ ਤੱਕ ਸਫਰ ਕਰਕੇ ਆਏ ਮੁਸਾਫਰਾਂ ਨੇ ਆਪਣੀਆਂ ਪ੍ਰੇਸ਼ਾਨੀਆਂ ਦੱਸਦਿਆਂ ਕਿਹਾ ਕਿ ਐਕਸਪ੍ਰੈਸ ਮੇਲ ਹੋਣ ਦੇ ਬਾਵਜੂਦ ਇਸ ਰੇਲ ਨੂੰ ਰੋਜ਼ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਕਰੀਬ 1 ਘੰਟਾ ਨਾਜਾਇਜ਼ ਸਟਾਪਜ ਕਰਨਾ ਪੈਂਦਾ ਹੈ। ਬਿਨਾ ਵਜ੍ਹਾ ਰੁੱਕਣ ਦੇ ਕਾਰਨ ਇਹ ਐਕਸਪੈਸ ਦੇਰ ਰਾਤ 11 ਵਜੇ ਤੋਂ ਬਾਅਦ ਚੰਡੀਗੜ੍ਹ ਪਹੁੰਚਦੀ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਪਹਿਲਾ ਤੋਂ ਚੱਲ ਰਹੀ ਚੰਡੀਗੜ੍ਹ ਇੰਟਰਸਿਟੀ ਸ਼ਾਮੀ ਸਾਢੇ 4 ਵਜੇ ਵਾਪਸੀ ਲਈ ਚੱਲ ਲੁਧਿਆਣਾ ਅਤੇ ਅਜੀਤਵਾਲ ਵਿਖੇ ਰੋਜ਼ਾਨਾ 40-45 ਮਿੰਟ ਨਾਜਾਇਜ਼ ਸਟਾਪਜ ਕੀਤੇ ਜਾਣ ਕਾਰਨ ਰੋਜ਼ਾਨਾ ਇਨ੍ਹਾਂ ਰੇਲਾਂ ਰਾਹੀਂ ਸਫਰ ਕਰਨ ਵਾਲੇ ਮੁਸਾਫਰਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ।

ਯਾਤਰੀਆਂ ਨੇ ਕਿਹਾ ਕਿ ਡਬਲ ਕਿਰਾਇਆ ਭਰਨ ਦੇ ਬਾਵਜੂਦ ਮੁਸਾਫਰਾਂ ਦੀ ਸਹੂਲਤ ਲਈ ਰੇਲ ਦੇ ਡੱਬਿਆ ’ਚ ਸਫਾਈ ਦਾ ਕੋਈ ਪ੍ਰਬੰਧ ਨਹੀਂ ਅਤੇ ਲੋਕਾਂ ਨੇ ਰੇਲ ਸਟਾਪਜ ਦਾ ਸਮਾਂ ਘਟਾਉਣ ਦੀ ਮੰਗ ਕੀਤੀ। ਫਿਰੋਜ਼ਪੁਰ ਤੋਂ ਸਵੇਰੇ ਚੰਡੀਗੜ੍ਹ ਜਾਣ ਵਾਲੀ ਰੇਲ ’ਚ ਸਫਰ ਕਰਕੇ ਆਏ ਮੁਸਾਫਰਾਂ ਨੇ ਦੱਸਿਆ ਕਿ ਸਵੇਰੇ 7 ਵਜੇ ਫਿਰੋਜ਼ਪੁਰ ਤੋਂ ਚੱਲ ਕਰੀਬ 225 ਕਿਲੋਮੀਟਰ ਦਾ ਸਫਰ ਤੈਅ ਕਰ ਦੁਪਹਿਰੇ 12 ਵਜੇ ਚੰਡੀਗੜ੍ਹ ਪਹੁੰਚਣ ਦਾ ਸਮਾਂ ਮੁਸਾਫਰਾਂ ਨੂੰ ਫਿੱਟ ਨਹੀਂ ਬੈਠ ਰਿਹਾ।  

ਕੀ ਕਹਿੰਦੇ ਹਨ ਇਲਾਕੇ ਦੇ ਲੋਕ
ਟਿਊਬਲ ਕਾਰਪੋਰੇਸ਼ਨ ਦੇ ਡਾਇਰੈਕਟਰ ਰੂਪ ਲਾਲ ਵੱਤਾ, ਜਥੇਦਾਰ ਸਤਪਾਲ ਸਿੰਘ ਤਲਵੰਡੀ, ਜ਼ਿਲਾ ਸਰਪ੍ਰਸਤ ਬੂਟਾ ਰਾਮ ਅਰੋੜਾ ਆਦਿ ਪਤਵੰਤਿਆਂ ਨੇ ਫਿਰੋਜ਼ਪੁਰ ਤੋਂ ਚੱਲਣ ਦਾ ਸਮਾਂ 5 ਵਜੇ ਅਤੇ ਸ਼ਾਮ ਨੂੰ ਚੰਡੀਗੜ੍ਹ ਤੋਂ ਵਾਪਸੀ ਚੱਲਣ ਦਾ ਸਮਾਂ ਸ਼ਾਮੀ ਸਾਢੇ 6 ਕਰਨ ਦੀ ਮੰਗ ਕੀਤੀ ਹੈ। ਇਸ ਤਰ੍ਹਾਂ ਇਹ ਇੰਟਰਸਿਟੀ ਰੇਲ ਸਵੇਰੇ 5 ਵਜੇ ਚੱਲ ਕੇ ਸਾਢੇ 9 ’ਤੇ ਚੰਡੀਗੜ੍ਹ ਪਹੁੰਚ ਜਾਵੇਗੀ ਅਤੇ ਮੁਸਾਫਰ ਸਮੇਂ ਸਿਰ ਆਪੋ-ਆਪਣੇ ਸਬੰਧਤ ਅਦਾਰਿਆਂ ’ਚ ਪਹੁੰਚ ਕੰਮ ਧੰਦੇ ਨਿਬੇੜ ਸ਼ਾਮੀ ਰੇਲ ਦਾ ਸਫਰ ਕਰ ਸਕਦੇ ਹਨ। ਇਸ ਨਾਲ ਉਹ ਸਮੇਂ ਸਿਰ ਆਪਣੇ ਟਿਕਾਣਿਆਂ ’ਤੇ ਵੀ ਪਹੁੰਚ ਸਕਦੇ ਹਨ। 


rajwinder kaur

Content Editor

Related News