ਚੰਡੀਗੜ੍ਹ ਟ੍ਰੈਫਿਕ ਪੁਲਸ ਦੇ ਫੇਸਬੁੱਕ ਪੇਜ ’ਤੇ ਪਾਇਆ ਅਸ਼ਲੀਲ ਵੀਡੀਓ ਦਾ ਲਿੰਕ, ਨੌਜਵਾਨ ਖ਼ਿਲਾਫ਼ ਮਾਮਲਾ ਦਰਜ

Sunday, Oct 17, 2021 - 04:14 PM (IST)

ਚੰਡੀਗੜ੍ਹ ਟ੍ਰੈਫਿਕ ਪੁਲਸ ਦੇ ਫੇਸਬੁੱਕ ਪੇਜ ’ਤੇ ਪਾਇਆ ਅਸ਼ਲੀਲ ਵੀਡੀਓ ਦਾ ਲਿੰਕ, ਨੌਜਵਾਨ ਖ਼ਿਲਾਫ਼ ਮਾਮਲਾ ਦਰਜ

ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ ਟ੍ਰੈਫਿਕ ਪੁਲਸ ਦੇ ਫੇਸਬੁੱਕ ਪੇਜ ’ਤੇ ਇਕ ਨੌਜਵਾਨ ਨੇ ਕੁਮੈਂਟ ਬਾਕਸ ਦੇ ਅੰਦਰ ਅਸ਼ਲੀਲ ਵੀਡੀਓ ਦਾ ਲਿੰਕ ਪਾ ਦਿੱਤਾ। ਕਾਂਸਟੇਬਲ ਪ੍ਰਕੁਲ ਨੇ ਮਾਮਲੇ ਦੀ ਜਾਣਕਾਰੀ ਅਫ਼ਸਰਾਂ ਨੂੰ ਦਿੱਤੀ। ਅਫ਼ਸਰਾਂ ਨੇ ਮੁਲਜ਼ਮ ਨੌਜਵਾਨ ’ਤੇ ਤੁਰੰਤ ਐੱਫ਼. ਆਈ. ਆਰ. ਦਰਜ ਕਰਵਾਉਣ ਲਈ ਕਿਹਾ। ਜਾਂਚ ’ਚ ਪਤਾ ਲੱਗਿਆ ਕਿ ਸੰਜੇ ਨਾਂ ਦੇ ਨੌਜਵਾਨ ਨੇ ਅਸ਼ਲੀਲ ਵੀਡੀਓ ਦਾ ਲਿੰਕ ਪਾਇਆ ਹੈ। ਸੈਕਟਰ-17 ਥਾਣਾ ਪੁਲਸ ਨੇ ਕਾਂਸਟੇਬਲ ਪ੍ਰਕੁਲ ਦੀ ਸ਼ਿਕਾਇਤ ’ਤੇ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਸ਼ਿਕਾਇਤਕਰਤਾ ਕਾਂਸਟੇਬਲ ਪ੍ਰਕੁਲ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਸੈਕਟਰ-23 ਸਥਿਤ ਚਿਲਡਰਨ ਟ੍ਰੈਫਿਕ ਪਾਰਕ ਸਥਿਤ ਸੋਸ਼ਲ ਮੀਡੀਆ ਸੈੱਲ ’ਚ ਆਪ੍ਰੇਟਰ ਹੈ। 29 ਸਤੰਬਰ ਨੂੰ ਇਕ ਨੌਜਵਾਨ ਨੇ ਚੰਡੀਗੜ੍ਹ ਟ੍ਰੈਫਿਕ ਪੁਲਸ ਦੇ ਫੇਸਬੁੱਕ ਪੇਜ ਦੇ ਕੁਮੈਂਟ ਬਾਕਸ ’ਚ ਅਸ਼ਲੀਲ ਵੀਡੀਓ ਦਾ ਲਿੰਕ ਪਾ ਦਿੱਤਾ। ਜੇਕਰ ਕੋਈ ਲਿੰਕ ’ਤੇ ਕਲਿੱਕ ਕਰਦਾ ਹੈ ਤਾਂ ਅਸ਼ਲੀਲ ਵੀਡੀਓ ਚੱਲਦੀ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਸੈਕਟਰ-17 ਥਾਣਾ ਪੁਲਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News