‘ਦੇਸ਼ਭਰ ਦੇ ਸਪਾਈਨ ਦੇ ਮਰੀਜ਼ਾਂ ਨੂੰ ਚੰਡੀਗੜ੍ਹ ਦੇਵੇਗਾ ਰਾਹਤ’
Wednesday, Sep 01, 2021 - 02:25 PM (IST)
ਚੰਡੀਗੜ੍ਹ (ਪਾਲ) : ਦੇਸ਼ ਵਿਚ ਸਪਾਈਨ ਇੰਜਰੀ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਸਪਾਈਨ ਸਰਜਰੀ ਦੇ ਇੰਝ ਹੀ ਵਧਦੇ ਮਾਮਲਿਆਂ ਸਬੰਧੀ ਬ੍ਰੇਨ ਐਂਡ ਸਪਾਈਨ ਸਰਜਰੀ ਦੇ ਮਾਹਿਰ ਅਤੇ ਪੀ. ਜੀ. ਆਈ. ਦੇ ਸਾਬਕਾ ਅਸਿਸਟੈਂਟ ਪ੍ਰੋਫੈਸਰ ਡਾ. ਰਵੀ ਗਰਗ ਨੇ ਤਕਲੀਫ਼ ਨਾਲ ਜੂਝਦੇ ਮਰੀਜ਼ਾਂ ਲਈ ਮੁਫ਼ਤ ਸਪਾਈਨ ਸਰਜਰੀ ਹੈਲਪਲਾਈਨ ਲਾਂਚ ਕੀਤੀ ਹੈ। ਇਸ ਹੈਲਪਲਾਈਨ ਰਾਹੀਂ ਮਰੀਜ਼ ਆਪਣੀ ਸਮੱਸਿਆ ਦੀ ਜਾਣਕਾਰੀ ਦੇ ਕੇ ਸਲਾਹ ਲੈ ਸਕਦੇ ਹਨ। ਡਾ. ਰਵੀ ਗਰਗ ਨੇ ਇਸ ਹੈਲਪਲਾਈਨ ਦੀ ਲਾਂਚਿਗ ਉਨ੍ਹਾਂ ਮਰੀਜ਼ਾਂ ਤੋਂ ਕਰਵਾਈ, ਜਿਨ੍ਹਾਂ ਦੀ ਡਾ. ਰਵੀ ਗਰਗ ਨੇ ਸਰਜਰੀ ਕੀਤੀ ਅਤੇ ਉਹ ਆਮ ਜੀਵਨ ਜਿਊਣ ਲੱਗੇ। 2 ਹਜ਼ਾਰ ਤੋਂ ਜ਼ਿਆਦਾ ਬ੍ਰੇਨ ਅਤੇ ਸਪਾਈਨ ਦੇ ਮਰੀਜ਼ਾਂ ਦੀ ਸਰਜਰੀ ਕਰਨ ਵਾਲੇ ਡਾ. ਰਵੀ ਗਰਗ ਨੇ ਦੱਸਿਆ ਕਿ ਦੇਸ਼ ਵਿਚ ਹਰ ਸਾਲ ਔਸਤਨ ਦੋ ਲੱਖ ਲੋਕ ਸਪਾਈਨ ਐਂਡ ਬ੍ਰੇਨ ਇੰਜਰੀ ਦੇ ਸ਼ਿਕਾਰ ਹੁੰਦੇ ਹਨ। ਇਨ੍ਹਾਂ ਵਿਚੋਂ 30 ਹਜ਼ਾਰ ਦੀ ਹੀ ਸਰਜਰੀ ਹੁੰਦੀ ਹੈ। ਇਸ ਵਿਚ 50 ਫੀਸਦੀ ਐਕਸੀਡੈਂਟ ਕਾਰਨ ਸਪਾਈਨ ਸਰਜਰੀ ਦੇ ਸ਼ਿਕਾਰ ਹੁੰਦੇ ਹਨ, ਜਦੋਂ ਕਿ 45 ਫੀਸਦੀ ਕਦੇ ਨਾ ਕਦੇ ਉਚਾਈ ਤੋਂ ਡਿੱਗਣ ਕਾਰਨ ਇਸ ਦਾ ਸ਼ਿਕਾਰ ਹੁੰਦੇ ਹਨ।
ਸਪਾਈਨ ਸਰਜਰੀ ਸੁਰੱਖਿਅਤ
ਡਾ. ਰਵੀ ਗਰਗ ਨੇ ਕਿਹਾ ਕਿ ਹੁਣ ਸਪਾਈਨ ਸਰਜਰੀ ਇਕਦਮ ਸੁਰੱਖਿਅਤ ਹੋ ਚੁੱਕੀ ਹੈ, ਜਦੋਂ ਕਿ ਕਈ ਮਰੀਜ਼ਾਂ ਨੂੰ ਸਰਜਰੀ ਦੀ ਲੋੜ ਤਕ ਨਹੀਂ ਹੁੰਦੀ ਹੈ। ਕਾਫ਼ੀ ਮਰੀਜ਼ ਬਿਨਾਂ ਸਰਜਰੀ ਠੀਕ ਹੋ ਜਾਂਦੇ ਹਨ। ਗਰਗ ਨੇ ਕਿਹਾ ਕਿ ਉਨ੍ਹਾਂ ਨੇ ਜਿਹੜੇ ਮਰੀਜ਼ਾਂ ਦੀ ਸਰਜਰੀ ਕੀਤੀ ਹੈ, ਉਹ ਇਕਦਮ ਠੀਕ ਹਨ। ਕਈ ਮਰੀਜ਼ ਇਹੋ ਜਿਹੇ ਹਨ, ਜੋ ਕਿ ਪਹਿਲਾਂ ਬਿਸਤਰੇ ਤੋਂ ਉਠ ਤਕ ਨਹੀਂ ਸਕਦੇ ਸਨ।
5 ਦਿਨਾਂ ਤੋਂ ਜ਼ਿਆਦਾ ਬੈਕ ਪੇਨ ਅਤੇ ਹੱਥ-ਪੈਰ ਸੁੰਨ ਰਹਿਣ ’ਤੇ ਡਾਕਟਰ ਨੂੰ ਜ਼ਰੂਰ ਦਿਖਾਓ
ਡਾ. ਰਵੀ ਗਰਗ ਨੇ ਕਿਹਾ ਕਿ ਜੇਕਰ ਕਿਸੇ ਨੂੰ ਕਮਰ ਦਰਦ 5 ਦਿਨਾਂ ਤੋਂ ਜ਼ਿਆਦਾ ਰਹੇ ਅਤੇ ਹੱਥ-ਪੈਰ ਸੁੰਨ ਹੋ ਜਾਣ ਜਾਂ ਕਾਂਬਾ ਮਹਿਸੂਸ ਹੁੰਦਾ ਰਹੇ ਤਾਂ ਡਾਕਟਰ ਨੂੰ ਜ਼ਰੂਰ ਦਿਖਾਓ। ਇਹ ਸਪਾਈਨ ਦੀ ਸਮੱਸਿਆ ਹੋ ਸਕਦੀ ਹੈ। ਸਪਾਈਨ ਵਿਚ ਕਿਸੇ ਤਰ੍ਹਾਂ ਦੀ ਮੁਸ਼ਕਿਲ ਹੈ ਤਾਂ ਮਿਨੀਮਲੀ ਇਨਵੈਸਿਵ ਸਪਾਈਨ ਸਰਜਰੀ (ਦੂਰਬੀਨ) ਨਾਲ ਆਪ੍ਰੇਸ਼ਨ ਕੀਤਾ ਜਾਂਦਾ ਹੈ। ਹਾਲ ਹੀ ਵਿਚ ਨਿਊਰੋ ਸਰਜਰੀ ਦੇ ਕੁੱਲ ਮਾਮਲਿਆਂ ਵਿਚੋਂ 50 ਫੀਸਦੀ ਤੋਂ ਜ਼ਿਆਦਾ ਸਪਾਈਨ ਸਰਜਰੀ ਦੇ ਕੇਸ ਆ ਰਹੇ ਹਨ। ਇਸ ਦੌਰਾਨ 4 ਮਰੀਜ਼ਾਂ ਦੀ ਰੀੜ ਦੀ ਹੱਡੀ ਵਿਚ ਸਲਿੱਪ ਡਿਸਕ ਅਤੇ ਧੌਣ ਕੋਲੋਂ ਡਿਸਕ ਵਿਚ ਹੋਣ ਵਾਲੀ ਪ੍ਰੇਸ਼ਾਨੀ ਦੀ ਦੂਰਬੀਨ ਤਕਨੀਕ ਨਾਲ ਸਰਜਰੀ ਕੀਤੀ ਜਾਂਦੀ ਹੈ। ਸਮੇਂ ਦੇ ਨਾਲ ਸਪਾਈਨ ਸਰਜਰੀ ਵਿਚ ਮਹੱਤਵਪੂਰਨ ਬਦਲਾਅ ਆ ਚੁੱਕੇ ਹਨ। ਹਾਲ ਹੀ ਦੇ ਸਾਲਾਂ ਵਿਚ ਇਹ ਸਰਜਰੀ ਸੁਰੱਖਿਅਤ ਹੋ ਗਈ ਹੈ ਅਤੇ ਇਸ ਦੇ ਨਤੀਜੇ ਬਿਹਤਰ ਆਏ ਹਨ। ਇਸ ਦੇ ਬਾਵਜੂਦ ਸਾਰੇ ਲੋਕ ਸਪਾਈਨ ਸਰਜਰੀ ਕਰਵਾਉਣ ਤੋਂ ਡਰ ਜਾਂਦੇ ਹਨ। ਉੱਥੇ ਹੀ ਉਹ ਇਸ ਸਬੰਧੀ ਗਲਤਫਹਿਮੀਆਂ ਦੇ ਵੀ ਸ਼ਿਕਾਰ ਹਨ। ਇਸ ਦਾ ਇਕ ਪ੍ਰਮੁੱਖ ਕਾਰਨ ਹੈ ਕਿ ਲੋਕਾਂ ਨੂੰ ਸਪਾਈਨ ਸਰਜਰੀ ਦੇ ਸੰਦਰਭ ਵਿਚ ਜਾਗਰੂਕ ਨਹੀਂ ਕੀਤਾ ਗਿਆ ਹੈ। ਦੂਜਾ ਕਾਰਨ ਦੇਸ਼ ਵਿਚ ਸਪੈਸ਼ਲਾਈਜ਼ਡ ਸਪਾਈਨਲ ਸਰਜਰੀ ਸੈਂਟਰਾਂ ਦੀ ਕਮੀ ਹੈ।