ਚੰਡੀਗੜ੍ਹ ਤੋਂ ਦਿੱਲੀ ਦਾ ਸਫਰ ਹੁਣ ਸਿਰਫ 20 ਮਿੰਟਾਂ ''ਚ!

11/19/2019 11:25:33 AM

ਚੰਡੀਗੜ੍ਹ : ਦੇਸ਼ 'ਚ ਮਹਾਂਰਾਸ਼ਟਰ ਤੋਂ ਬਾਅਦ ਪੰਜਾਬ ਅਜਿਹਾ ਦੂਜਾ ਸੂਬਾ ਹੋਵੇਗਾ, ਜਿੱਥੇ ਹਾਈਪਰਲੂਪ ਦੌੜੇਗੀ ਅਤੇ ਚੰਡੀਗੜ੍ਹ ਤੋਂ ਦਿੱਲੀ ਸਿਰਫ 20 ਮਿੰਟਾਂ ਅੰਦਰ ਪਹੁੰਚਾ ਦੇਵੇਗੀ। ਚੰਡੀਗੜ੍ਹ-ਅੰਮ੍ਰਿਤਸਰ ਅਤੇ ਚੰਡੀਗੜ੍ਹ-ਦਿੱਲੀ ਵਿਚਕਾਰ ਸਫਰ ਦੇ ਸਮੇਂ ਨੂੰ ਮਿੰਟਾਂ 'ਚ ਤੈਅ ਕਰਨ ਸਬੰਧੀ ਹਾਈਸਪੀਡ ਲਾਈਨਾਂ ਵਿਕਸਿਤ ਕਰਨ ਲਈ ਪ੍ਰਸਤਾਵ ਪੇਸ਼ ਕੀਤਾ ਗਿਆ ਹੈ। ਇਸ ਸਬੰਧੀ ਅਗਲੇ ਮਹੀਨੇ 56 ਹਜ਼ਾਰ ਕਰੋੜ ਰੁਪਏ ਦਾ ਸਮਝੌਤਾ ਕੀਤਾ ਜਾਵੇਗਾ। ਇਸ ਬਾਰੇ ਪੰਜਾਬ ਦੇ ਸਹਾਇਕ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਇਕ ਅੰਗਰੇਜ਼ੀ ਅਖਬਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਝੌਤੇ ਨੂੰ ਦੋਹਾਂ ਧਿਰਾਂ ਵਲੋਂ ਅੰਤਿਮ ਰੂਪ ਦਿੱਤਾ ਜਾ ਚੁੱਕਾ ਹੈ ਅਤੇ ਹੁਣ ਸਿਰਫ ਮੁੱਖ ਮੰਤਰੀ ਦੀ ਆਖਰੀ ਮਨਜ਼ੂਰੀ ਚਾਹੀਦੀ ਹੈ।
ਚੰਡੀਗੜ੍ਹ ਤੋਂ ਦਿੱਲੀ ਦਾ ਸਫਰ 20 ਮਿੰਟਾਂ ਦਾ ਹੋਵੇਗਾ
ਜੇਕਰ ਇਹ ਪ੍ਰਾਜੈਕਟ ਸਿਰੇ ਚੜ੍ਹ ਗਿਆ ਤਾਂ ਚੰਡੀਗੜ੍ਹ ਤੋਂ ਦਿੱਲੀ ਦਾ ਸਫਰ ਸਿਰਫ 20 ਮਿੰਟਾਂ ਦਾ ਰਹਿ ਜਾਵੇਗਾ ਕਿਉਂਕਿ ਹਾਈਪਰਲੂਪ, ਬੁਲਟ ਟਰੇਨ ਅਤੇ ਹਵਾਈ ਜਹਾਜ਼ ਤੋਂ ਵੀ ਦੁੱਗਣੀ ਰਫਤਾਰ ਨਾਲ ਭੱਜੇਗੀ। ਇਸ ਤੋਂ ਪਹਿਲਾਂ ਸਾਲ 2018 'ਚ ਮਹਾਂਰਾਸ਼ਟਰ ਨੇ ਪੁਣੇ ਅਤੇ ਮੁੰਬਈ ਦਰਮਿਆਨ ਵਰਜ਼ਿਨ ਹਾਈਪਰਲੂਪ ਦੀ ਪ੍ਰਵਾਨਗੀ ਦਿੱਤੀ ਸੀ।


Babita

Content Editor

Related News