ਚੰਡੀਗੜ੍ਹ : ਕੋਰੋਨਾ ਦੀ ਦੂਜੀ ਡੋਜ਼ ਨਾ ਲਵਾਉਣ ਵਾਲਿਆਂ ਨੂੰ ਨਹੀਂ ਮਿਲੇਗੀ ਇਨ੍ਹਾਂ ਥਾਵਾਂ 'ਤੇ ਐਂਟਰੀ

Friday, Dec 24, 2021 - 07:59 PM (IST)

ਚੰਡੀਗੜ੍ਹ : ਕੋਰੋਨਾ ਦੀ ਦੂਜੀ ਡੋਜ਼ ਨਾ ਲਵਾਉਣ ਵਾਲਿਆਂ ਨੂੰ ਨਹੀਂ ਮਿਲੇਗੀ ਇਨ੍ਹਾਂ ਥਾਵਾਂ 'ਤੇ ਐਂਟਰੀ

ਚੰਡੀਗੜ੍ਹ (ਰਜਿੰਦਰ ਸ਼ਰਮਾ) -ਸ਼ਹਿਰ 'ਚ ਓਮੀਕ੍ਰੋਨ ਵੇਰੀਐਂਟ ਦੇ ਖਤਰੇ ਨੂੰ ਵੇਖਦੇ ਹੋਏ ਯੂ. ਟੀ. ਪ੍ਰਸ਼ਾਸਨ ਨੇ ਸਖਤੀ ਕਰ ਦਿੱਤੀ ਹੈ। ਹੁਕਮਾਂ ਦੀ ਪਾਲਣਾ ਨਾ ਕਰਨ ’ਤੇ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ 500 ਰੁਪਏ ਦਾ ਚਲਾਨ ਕੱਟਿਆ ਜਾਵੇਗਾ। ਚਲਾਨ ਦਾ ਭੁਗਤਾਨ ਨਾ ਕਰਨ ’ਤੇ ਆਈ. ਪੀ. ਸੀ. ਧਾਰਾ-188 ਤਹਿਤ ਕਾਰਵਾਈ ਕੀਤੀ ਜਾਵੇਗੀ। ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਸ਼ੁੱਕਰਵਾਰ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ। ਪਹਿਲੀ ਜਨਵਰੀ, 2022 ਤੋਂ ਹੁਕਮਾਂ ਦੀ ਪਾਲਣਾ ਕਰਨੀ ਪਵੇਗੀ।

ਮਾਲ, ਮੰਡੀ, ਬੱਸ, ਹੋਟਲ ਅਤੇ ਮਾਰਕੀਟ ’ਚ ਐਂਟਰੀ ਨਹੀਂ
ਪ੍ਰਸ਼ਾਸਨ ਅਨੁਸਾਰ, ਜਿਨ੍ਹਾਂ ਨੂੰ ਵੈਕਸੀਨ ਦੀ ਦੂਜੀ ਡੋਜ਼ ਨਹੀਂ ਲੱਗੀ ਹੈ, ਉਨ੍ਹਾਂ ਨੂੰ ਸਬਜ਼ੀ ਮੰਡੀ, ਗਰੇਨ ਅਤੇ ਲੋਕਲ ਮਾਰਕੀਟ, ਪਬਲਿਕ ਟਰਾਂਸਪੋਰਟ, ਪਾਰਕ, ਧਾਰਮਿਕ ਸਥਾਨ, ਮਾਲ, ਸ਼ਾਪਿੰਗ ਕੰਪਲੈਕਸ ਅਤੇ ਹੋਰ ਭੀੜਭਾੜ ਵਾਲੀ ਜਗ੍ਹਾ ’ਤੇ ਐਂਟਰੀ ਨਹੀਂ ਮਿਲੇਗੀ। ਇਸਤੋਂ ਇਲਾਵਾ ਹੋਟਲ, ਬਾਰ, ਰੈਸਟੋਰੈਂਟ, ਸਿਨੇਮਾ ਹਾਲ ਅਤੇ ਜ਼ਿੰਮ ਆਦਿ ਵਿਚ ਵੀ ਇਹ ਪਾਬੰਦੀ ਰਹੇਗੀ।

ਇਹ ਵੀ ਪੜ੍ਹੋ :ਸ਼ਿਨਜਿਆਂਗ ਤੋਂ ਦਰਾਮਦ 'ਤੇ ਰੋਕ ਸੰਬੰਧੀ ਅਮਰੀਕੀ ਕਾਨੂੰਨ ਦੀ ਚੀਨ ਨੇ ਕੀਤੀ ਨਿੰਦਾ

PunjabKesari


 

PunjabKesari

ਦੱਸ ਦਈਏ ਕਿ ਸ਼ਹਿਰ ਵਿਚ ਲਗਭਗ ਸਾਰੇ ਲੋਕਾਂ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਵਾ ਲਈ ਹੈ ਪਰ ਅਜੇ ਵੀ ਦੂਜੀ ਡੋਜ਼ ਪੈਂਡਿੰਗ ਹੈ। ਇਸ ਕਾਰਨ ਹੀ ਪ੍ਰਸ਼ਾਸਨ ਵੱਲੋਂ ਇਹ ਸਖਤੀ ਕੀਤੀ ਜਾ ਰਹੀ ਹੈ, ਤਾਂਕਿ ਛੇਤੀ ਤੋਂ ਛੇਤੀ ਸਾਰੇ ਲੋਕ ਵੈਕਸੀਨ ਦੀ ਦੂਜੀ ਡੋਜ਼ ਲਵਾ ਲੈਣ। ਦੱਸ ਦਈਏ ਕਿ ਭੀੜ-ਭੜੱਕੇ ਵਾਲੀਆਂ ਸਾਰੀਆਂ ਥਾਵਾਂ ’ਤੇ 18 ਸਾਲ ਤੋਂ ਉੱਪਰ ਸਿਰਫ ਉਨ੍ਹਾਂ ਲੋਕਾਂ ਨੂੰ ਐਂਟਰੀ ਮਿਲੇਗੀ, ਜਿਨ੍ਹਾਂ ਦੇ ਦੋਵੇਂ ਡੋਜ਼ ਲੱਗੀਆਂ ਹੋਣਗੀਆਂ ਜਾਂ ਜਿਨ੍ਹਾਂ ਦੀ ਹੈਲਥ ਪ੍ਰੋਟੋਕੋਲ ਤਹਿਤ ਫਿਲਹਾਲ ਦੂਜੀ ਡੋਜ਼ ਦੀ ਵਾਰੀ ਨਹੀਂ ਆਈ ਹੋਵੇਗੀ। ਪ੍ਰਸ਼ਾਸਨ ਨੇ ਚਲਾਨ ਲਈ ਅਧਿਕਾਰੀਆਂ ਦੀ ਜ਼ਿੰਮੇਵਾਰੀ ਵੀ ਤੈਅ ਕਰ ਦਿੱਤੀ ਹੈ। ਤਹਿਸੀਲਦਾਰ, ਨਾਇਬ ਤਹਿਸੀਲਦਾਰ, ਨਗਰ ਨਿਗਮ ਤੋਂ ਇਲਾਵਾ ਸੰਯੁਕਤ ਕਮਿਸ਼ਨਰ, ਮੈਡੀਕਲ ਅਫਸਰ ਆਫ ਹੈਲਥ, ਡੀ. ਐੱਚ. ਐੱਸ. ਵੱਲੋਂ ਤੈਅ ਮੈਡੀਕਲ ਅਫਸਰ, ਸਟੇਸ਼ਨ ਹਾਉੂਸ ਅਫਸਰ ਅਤੇ ਡੀ. ਸੀ. ਵੱਲੋਂ ਤਾਇਨਾਤ ਅਧਿਕਾਰੀਆਂ ਨੂੰ ਚਲਾਨ ਕਰਨ ਦਾ ਅਧਿਕਾਰ ਹੋਵੇਗਾ।

ਇਹ ਵੀ ਪੜ੍ਹੋ : ਲੁਧਿਆਣਾ ਧਮਾਕੇ 'ਚ ਜ਼ਖਮੀ ਹੋਏ ਲੋਕਾਂ ਦਾ ਹਾਲ ਜਾਣਨ ਪਹੁੰਚੇ ਸੁਖਬੀਰ ਬਾਦਲ, ਨਿਸ਼ਾਨੇ 'ਤੇ ਪੰਜਾਬ ਸਰਕਾਰ

ਸਰਕਾਰੀ ਦਫਤਰਾਂ ’ਚ ਵੀ ਸਿਰਫ ਦੂਜੀ ਡੋਜ਼ ਨਾਲ ਐਂਟਰੀ
ਇਸਤੋਂ ਇਲਾਵਾ ਸਰਕਾਰੀ ਦਫਤਰਾਂ ਵਿਚ ਵੀ ਹੁਣ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਨਾਲ ਸਿਰਫ ਉਨ੍ਹਾਂ ਲੋਕਾਂ ਨੂੰ ਹੀ ਐਂਟਰੀ ਮਿਲੇਗੀ, ਜਿਨ੍ਹਾਂ ਨੂੰ ਵੈਕਸੀਨ ਦੀ ਦੂਜੀ ਡੋਜ਼ ਲੱਗੀ ਹੋਈ ਹੈ। ਇਸਤੋਂ ਇਲਾਵਾ ਉਨ੍ਹਾਂ ਲੋਕਾਂ ਨੂੰ ਵੀ ਐਂਟਰੀ ਮਿਲ ਸਕੇਗੀ, ਜਿਨ੍ਹਾਂ ਦੀ ਫਿਲਹਾਲ ਦੂਜੀ ਡੋਜ਼ ਦੀ ਅਜੇ ਵਾਰੀ ਨਹੀਂ ਆਈ ਹੋਵੇਗੀ। ਇਸਤੋਂ ਇਲਾਵਾ ਸਰਕਾਰੀ ਅਤੇ ਨਿੱਜੀ ਬੈਂਕਾਂ ਨੂੰ ਵੀ ਹੁਕਮਾਂ ਦੀ ਪਾਲਣਾ ਕਰਨੀ ਪਵੇਗੀ।

ਦੱਸ ਦਈਏ ਕਿ ਕੋਵਿਸ਼ੀਲਡ ਵੈਕਸੀਨ ਦੀ 84, ਜਦੋਂ ਕਿ ਕੋਵੈਕਸਿਨ ਦੀ 28 ਦਿਨਾਂ ਬਾਅਦ ਦੂਜੀ ਡੋਜ਼ ਲਾਈ ਜਾ ਸਕਦੀ ਹੈ। ਐਂਟਰੀ ਲਈ ਦੂਜੀ ਡੋਜ਼ ਦੇ ਸਰਟੀਫਿਕੇਟ ਦੀ ਹਾਰਡ ਜਾਂ ਸਾਫਟ ਕਾਪੀ ਰੱਖੀ ਜਾ ਸਕਦੀ ਹੈ। ਦੂਜੀ ਵਿਚ ਸਮਾਂ ਹੈ ਤਾਂ ਪਹਿਲੀ ਡੋਜ਼ ਦਾ ਸਰਟੀਫਿਕੇਟ ਵਿਖਾਇਆ ਜਾ ਸਕਦਾ ਹੈ। ਜਿਹੜੇ ਲੋਕਾਂ ਕੋਲ ਸਮਾਰਟ ਮੋਬਾਇਲ ਫੋਨ ਨਹੀਂ ਹਨ, ਉਹ ਕੋਵਿਨ ਪੋਰਟਲ ਤੋਂ ਆਇਆ ਮੈਸੇਜ ਵਿਖਾ ਸਕਦੇ ਹਨ। ਹੁਕਮਾਂ ਵਿਚ ਕਿਹਾ ਗਿਆ ਹੈ ਕਿ ਡੀ. ਸੀ. ਵੱਲੋਂ ਵੈਕਸੀਨੇਸ਼ਨ ਸਬੰਧੀ ਇਨ੍ਹਾਂ ਹੁਕਮਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਜਿਹੜੇ ਵਿਭਾਗਾਂ ਵਿਚ ਵੈਕਸੀਨੇਸ਼ਨ ਕੈਂਪ ਲਾਉਣ ਦੀ ਜ਼ਰੂਰਤ ਹੈ, ਉੱਥੇ ਡਿਮਾਂਡ ਅਨੁਸਾਰ ਸਿਹਤ ਵਿਭਾਗ ਨੂੰ ਕੈਂਪ ਲਾਉਣੇ ਪੈਣਗੇ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News