ਕਲਯੁੱਗੀ ਪੁੱਤ ਦਾ ਕਾਰਾ: ਬੁੱਢੇ ਮਾਪਿਆਂ ਨੂੰ ਧੱਕੇ ਮਾਰ ਕੇ ਕੱਢਿਆ ਘਰੋਂ ਬਾਹਰ

07/06/2020 10:26:52 AM

ਚੰਡੀਗੜ੍ਹ (ਸੁਸ਼ੀਲ) : ਕਲਯੁੱਗੀ ਪੁੱਤ ਅਤੇ ਨੂੰਹ ਨੇ ਸੈਕਟਰ-35 ਸਥਿਤ ਮਕਾਨ ਤੋਂ ਮਾਤਾ ਅਤੇ ਪਿਤਾ ਨੂੰ ਧੱਕੇ ਦੇ ਕੇ ਬਾਹਰ ਕੱਢ ਦਿੱਤਾ। ਬਜ਼ੁਰਗ ਜੋੜਾ ਪੁਲਸ ਤੋਂ ਇਨਸਾਫ਼ ਲਈ ਗੁਹਾਰ ਲਾਉਂਦੇ ਹੋਏ ਕੋਠੀ ਦੇ ਬਾਹਰ ਬੈਠ ਗਿਆ। ਸੈਕਟਰ-36 ਥਾਣਾ ਪੁਲਸ ਨੇ ਬੀ.ਬੀ.ਐੱਮ.ਬੀ. ਤੋਂ ਸੇਵਾ-ਮੁਕਤ ਜਸਪਾਲ ਸਿੰਘ ਦੀ ਸ਼ਿਕਾਇਤ 'ਤੇ ਪੁੱਤਰ ਮਨਪ੍ਰੀਤ ਸਿੰਘ, ਨੂੰਹ ਵਰਿੰਦਰ ਕੌਰ, ਬੇਟੇ ਦੇ ਸਹੁਰੇ ਚੰਡੀਗੜ੍ਹ ਪੁਲਸ ਦੇ ਕਰਮੀ ਅਨੂਪ ਸਿੰਘ ਅਤੇ ਉਨ੍ਹਾਂ ਦੀ ਪਤਨੀ ਨਰਿੰਦਰ ਕੌਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਪਰ ਪੁਲਸ ਨੇ ਬਜ਼ੁਰਗ ਜੋੜੇ ਨੂੰ ਘਰ ਦੇ ਅੰਦਰ ਦਾਖ਼ਲ ਨਹੀਂ ਕਰਵਾਇਆ, ਜਿਸ ਕਾਰਨ ਬਜ਼ੁਰਗ ਜੋੜਾ ਘਰ ਦੇ ਬਾਹਰ ਹੀ ਬੈਠਾ ਰਿਹਾ।

ਇਹ ਵੀ ਪੜ੍ਹੋਂ : ਵੱਡੀ ਵਾਰਦਾਤ: ਸ਼ਰੇਆਮ ਨੌਜਵਾਨ ਨੂੰ ਗੋਲੀਆਂ ਨਾਲ ਭੁੰਨ੍ਹਿਆ

ਜਾਨੋਂ ਮਾਰਨ ਦੀ ਧਮਕੀ ਦੇਣ ਲੱਗੇ
ਸੈਕਟਰ-35 ਨਿਵਾਸੀ ਜਸਪਾਲ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਸਾਲ 2017 'ਚ ਬੀ.ਬੀ.ਐੱਮ.ਬੀ. ਤੋਂ ਸੇਵਾ-ਮੁਕਤ ਹੋਏ ਸਨ। ਸਾਰੀ ਉਮਰ ਦੀ ਕਮਾਈ ਨਾਲ ਉਨ੍ਹਾਂ ਨੇ ਸੈਕਟਰ-35 'ਚ ਕੋਠੀ ਬਣਾਈ। ਗਰਾਊਂਡ ਅਤੇ ਟਾਪ ਮੰਜ਼ਿਲ ਉਨ੍ਹਾਂ ਕੋਲ ਸੀ, ਜਦਕਿ ਪਹਿਲੀ ਮੰਜ਼ਿਲ 'ਤੇ ਵੱਡਾ ਪੁੱਤਰ ਮਨਪ੍ਰੀਤ ਸਿੰਘ ਅਤੇ ਨੂੰਹ ਵਰਿੰਦਰ ਕੌਰ ਰਹਿੰਦੇ ਹਨ।

ਇਹ ਵੀ ਪੜ੍ਹੋਂ : ਹਵਸ ਦੇ ਅੰਨ੍ਹਿਆਂ ਨੇ ਬੁੱਢੀ ਜਨਾਨੀ ਨੂੰ ਵੀ ਨਹੀਂ ਬਖਸ਼ਿਆ, ਕੀਤਾ ਸਮੂਹਿਕ ਜਬਰ-ਜਨਾਹ

2 ਜੁਲਾਈ ਨੂੰ ਉਹ ਪਤਨੀ ਨਾਲ ਹੇਠਲੀ ਮੰਜ਼ਿਲ 'ਤੇ ਸੀ। ਇਸ ਦੌਰਾਨ ਪੁੱਤਰ ਮਨਪ੍ਰੀਤ ਸਿੰਘ ਅਤੇ ਨੂੰਹ ਵਰਿੰਦਰ ਕੌਰ ਆਏ ਅਤੇ ਉਨ੍ਹਾਂ ਨੇ ਗਰਾਊਂਡ ਫਲੌਰ ਤੋਂ ਨਿਕਲਣ ਲਈ ਕਿਹਾ। ਦੋਵੇਂ ਉਨ੍ਹਾਂ ਨਾਲ ਮਾਰਕੁੱਟ ਕਰਨ ਲੱਗੇ ਤਾਂ ਉਹ ਪਤਨੀ ਨੂੰ ਲੈ ਕੇ ਸਰਕਾਰੀ ਮਕਾਨ 'ਚ ਚਲੇ ਗਏ। ਅਗਲੇ ਦਿਨ ਵਾਪਸ ਘਰ ਆਏ ਅਤੇ ਘੰਟੀ ਵਜਾਈ ਤਾਂ ਗੇਟ ਨਹੀਂ ਖੋਲ੍ਹਿਆ। ਜਸਪਾਲ ਸਿੰਘ ਨੇ ਦੱਸਿਆ ਕਿ ਘਰ 'ਚ ਮੌਜੂਦ ਮਨਪ੍ਰੀਤ ਸਿੰਘ, ਵਰਿੰਦਰ ਕੌਰ, ਬੇਟੇ ਦਾ ਸਹੁਰਾ ਅਨੂਪ ਸਿੰਘ ਅਤੇ ਉਸ ਦੀ ਪਤਨੀ ਨਰਿੰਦਰ ਕੌਰ ਜਾਨੋਂ ਮਾਰਨ ਦੀ ਧਮਕੀ ਦੇਣ ਲੱਗੇ। ਉਨ੍ਹਾਂ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ, ਜਿਨ੍ਹਾਂ ਜਾਂਚ ਕੀਤੀ।

ਇਹ ਵੀ ਪੜ੍ਹੋਂ : ਘਰ ਛੱਡ ਕੇ ਗਈ 14 ਸਾਲਾ ਕੁੜੀ ਨੇ ਬਿਆਨ ਕੀਤੀ ਰੂਹ ਕੰਬਾਊ ਦਾਸਤਾਨ, ਇੰਝ ਚੜ੍ਹੀ ਸੀ ਦਲਾਲਾਂ ਦੇ ਹੱਥ

ਕੋਠੀ ਦੇ ਬਦਲੇ ਸਵਾ ਕਰੋੜ ਰੁਪਏ ਦੇਣ ਦੀ ਗੱਲ ਤੋਂ ਮੁਕਰਿਆ ਪੁੱਤਰ
ਉਨ੍ਹਾਂ ਦੱਸਿਆ ਕਿ ਪੁੱਤਰ ਨੇ ਕਿਹਾ ਸੀ ਕਿ ਉਹ ਪੂਰੀ ਕੋਠੀ ਆਪਣੇ ਕੋਲ ਰੱਖੇਗਾ ਅਤੇ ਇਸ ਦੇ ਬਦਲੇ ਉਹ ਸਵਾ ਕਰੋੜ ਰੁਪਏ 30 ਜੂਨ 2019 ਨੂੰ ਦੇ ਦੇਵੇਗਾ ਪਰ ਬੇਟੇ ਨੇ ਰੁਪਏ ਤਾਂ ਦਿੱਤੇ ਨਹੀਂ, ਉਲਟਾ ਉਨ੍ਹਾਂ ਨੂੰ ਹੀ ਘਰੋਂ ਬਾਹਰ ਕੱਢ ਦਿੱਤਾ। ਉਨ੍ਹਾਂ ਕੋਲ ਪੁੱਤਰ ਵਲੋਂ ਦਿੱਤਾ ਗਿਆ ਐਫੀਡੈਵਿਟ ਵੀ ਹੈ। ਉਥੇ ਹੀ, ਸੈਕਟਰ-36 ਥਾਣਾ ਪੁਲਸ ਨੇ ਜਸਪਾਲ ਸਿੰਘ ਦੀ ਸ਼ਿਕਾਇਤ 'ਤੇ ਪੁੱਤਰ ਮਨਪ੍ਰੀਤ ਸਿੰਘ, ਨੂੰਹ ਵਰਿੰਦਰ ਕੌਰ, ਪੁੱਤ ਦੇ ਸਹੁਰੇ ਅਨੂਪ ਸਿੰਘ ਅਤੇ ਉਨ੍ਹਾਂ ਦੀ ਪਤਨੀ ਨਰਿੰਦਰ ਕੌਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।

ਇਹ ਵੀ ਪੜ੍ਹੋਂ : ਚੋਰਾਂ ਨੇ ਗੁਰੂ ਘਰ ਨੂੰ ਬਣਾਇਆ ਨਿਸ਼ਾਨਾ


Baljeet Kaur

Content Editor

Related News