ਚੰਡੀਗੜ੍ਹ ''ਚ ਮਿੱਟੀ ਪਾ ਕੇ ਭਰੇ ਜਾ ਰਹੇ ਸੜਕਾਂ ਦੇ ਟੋਏ

Wednesday, Aug 29, 2018 - 03:20 PM (IST)

ਚੰਡੀਗੜ੍ਹ ''ਚ ਮਿੱਟੀ ਪਾ ਕੇ ਭਰੇ ਜਾ ਰਹੇ ਸੜਕਾਂ ਦੇ ਟੋਏ

ਚੰਡੀਗੜ੍ਹ (ਰਾਜਿੰਦਰ) : ਚੰਡੀਗੜ੍ਹ ਨਗਰ ਨਿਗਮ ਦੇ ਕੋਲ ਕਾਲੋਨੀਆਂ ਦੀਆਂ ਸੜਕਾਂ ਨੂੰ ਰਿਪੇਅਰ ਕਰਨ ਲਈ ਪੈਸੇ ਨਹੀਂ ਹਨ। ਇਸ ਨਾਲ ਇਹੀ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਲੋਕ ਪਿਛਲੇ ਕਾਫੀ ਸਮੇਂ ਤੋਂ ਇੱਥੇ ਸੜਕਾਂ ਦੀ ਰਿਪੇਅਰ ਦੀ ਮੰਗ ਕਰ ਰਹੇ ਹਨ ਪਰ ਨਿਗਮ ਇਸ ਵੱਲ ਬਿਲਕੁਲ ਧਿਆਨ ਨਹੀਂ ਦੇ ਰਿਹਾ ਹੈ। ਇੱਥੋਂ ਤੱਕ ਕਿ ਲੋਕਾਂ ਦਾ ਦੋਸ਼ ਹੈ ਕਿ ਇੱਥੇ ਮਿੱਟੀ ਨਾਲ ਸੜਕਾਂ ਦੇ ਟੋਇਆਂ ਨੂੰ ਭਰਿਆ ਜਾ ਰਿਹਾ ਹੈ, ਜਦੋਂ ਕਿ ਹੋਰ ਸੈਕਟਰਾਂ 'ਚ ਪੈਚਵਰਕ ਕੀਤਾ ਜਾ ਰਿਹਾ ਹੈ। 

ਡੱਡੂਮਾਜਰਾ ਦੇ ਰਹਿਣ ਵਾਲੇ ਰਾਜੇਸ਼ ਕੁਮਾਰ ਨੇ ਦੱਸਿਆ ਕਿ ਇੱਥੇ ਮਿੱਟੀ ਤੇ ਪੱਥਰ ਪਾ ਕੇ ਹੀ ਟੋਇਆਂ ਨੂੰ ਭਰਿਆ ਜਾ ਰਿਹਾ ਹੈ। ਜਦੋਂ ਉਨ੍ਹਾਂ ਨੇ ਇਸ ਸਬੰਧੀ ਨਿਗਮ ਕਰਮਚਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਨਿਗਮ ਕੋਲ ਪੈਸੇ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਸੈਕਟਰ-38 ਵੈਸਟ 'ਚ ਸੜਕਾਂ 'ਤੇ ਪੈਚਵਰਕ ਕੀਤਾ ਜਾ ਰਿਹਾ ਹੈ, ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਾਲੋਨੀ ਦੇ ਲੋਕਾਂ ਨਾਲ ਨਿਗਮ ਵਲੋਂ ਭੇਦਭਾਵ ਕੀਤਾ ਜਾ ਰਿਹਾ ਹੈ। 


Related News