ਚੰਡੀਗੜ੍ਹ ਵਾਸੀਆਂ ਲਈ ਅਹਿਮ ਖ਼ਬਰ : ਭਲਕੇ ਬੰਦ ਰਹਿਣਗੀਆਂ ਪਰੇਡ ਗਰਾਊਂਡ ਵੱਲ ਜਾਣ ਵਾਲੀਆਂ ਸੜਕਾਂ

Thursday, Nov 03, 2022 - 05:13 PM (IST)

ਚੰਡੀਗੜ੍ਹ ਵਾਸੀਆਂ ਲਈ ਅਹਿਮ ਖ਼ਬਰ : ਭਲਕੇ ਬੰਦ ਰਹਿਣਗੀਆਂ ਪਰੇਡ ਗਰਾਊਂਡ ਵੱਲ ਜਾਣ ਵਾਲੀਆਂ ਸੜਕਾਂ

ਚੰਡੀਗੜ੍ਹ (ਸੁਸ਼ੀਲ) : ਇੱਥੇ ਸੈਕਟਰ-17 ਸਥਿਤ ਸੀ. ਆਈ. ਆਈ. ਐਗਰੋ ਟੈੱਕ ਇੰਡੀਆ 2022 ਮੇਲੇ ਦੇ ਉਦਘਾਟਨ ਲਈ ਉਪ-ਰਾਸ਼ਟਪਪਤੀ ਜਗਦੀਪ ਧਨਖੜ ਪਹੁੰਚ ਰਹੇ ਹਨ। ਇਸ ਕਾਰਨ ਚੰਡੀਗੜ੍ਹ ਪੁਲਸ ਨੇ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਦਿਆਂ ਟ੍ਰੈਫ਼ਿਕ ਨੂੰ ਡਾਇਵਰਟ ਕਰ ਦਿੱਤਾ ਹੈ। ਸ਼ੁੱਕਰਵਾਰ ਸਵੇਰੇ 6.30 ਤੋਂ ਦੁਪਹਿਰ 12.30 ਵਜੇ ਤੱਕ ਪਰੇਡ ਗਰਾਊਂਡ ਨੂੰ ਜਾਣ ਵਾਲੇ ਰਸਤੇ ਬੰਦ ਰਹਿਣਗੇ।

ਇਹ ਵੀ ਪੜ੍ਹੋ : ਪੰਜਾਬ ਦੀ ਇਸ ਜੇਲ੍ਹ ਦੇ ਕੈਦੀ 'ਕਾਲੇ ਪੀਲੀਏ' ਦੇ ਕਲਾਵੇ 'ਚ ਆਏ, ਸਾਹਮਣੇ ਆਏ ਅਸਲ ਅੰਕੜੇ

ਸੈਕਟਰ-16/17/22/23 ਚੌਂਕ ਤੋਂ ਲੈ ਕੇ ਉਦਯੋਗ ਪਥ ’ਤੇ ਗੁਰਦਿਆਲ ਸਿੰਘ ਪੈਟਰੋਲ ਪੰਪ ਸੈਕਟਰ-22-ਏ, ਹੋਟਲ ਸ਼ਿਵਾਲਿਕ ਵਿਊ, ਅਰਬਨ ਪਾਰਕ ਅਤੇ ਨਗਰ ਨਿਗਮ ਦਫ਼ਤਰ ਦੇ ਸਾਹਮਣੇ ਵਾਲੀ ਸੜਕ ਬੰਦ ਰਹੇਗੀ। ਇਸ ਤੋਂ ਇਲਾਵਾ ਆਰ. ਐੱਲ. ਏ. ਦੇ ਸਾਹਮਣੇ ਪਾਰਕਿੰਗ ਏਰੀਆ, ਸੈਕਟਰ-17, ਐੱਮ. ਸੀ. ਦਫ਼ਤਰ ਦੇ ਸਾਹਮਣੇ ਸ਼ੋਅਰੂਮ ਦੇ ਪਿੱਛੇ, ਹੋਟਲ ਸ਼ਿਵਾਲਿਕ ਵਿਊ ਦੇ ਨਾਲ ਲੱਗਦੀ ਕੱਚੀ ਪਾਰਕਿੰਗ ਅਤੇ ਪਰੇਡ ਗਰਾਊਂਡ ਅਤੇ ਆਈ. ਐੱਸ. ਬੀ. ਟੀ.-17 ਵਿਚਕਾਰ ਪਾਰਕਿੰਗ ਬੰਦ ਰਹੇਗੀ।

ਇਹ ਵੀ ਪੜ੍ਹੋ : ਪਰਾਲੀ ਸਾੜਨ ਦੇ ਮੁੱਦੇ 'ਤੇ 'ਆਮ ਆਦਮੀ ਪਾਰਟੀ' ਦੀ ਪ੍ਰੈੱਸ ਕਾਨਫਰੰਸ, ਹਰਿਆਣਾ ਦੇ CM ਨੂੰ ਦਿੱਤਾ ਜਵਾਬ

ਆਈ. ਐੱਸ. ਬੀ. ਟੀ. ਸੈਕਟਰ-17 ਵੱਲ ਆਉਣ ਵਾਲੀਆਂ ਬੱਸਾਂ ਨੂੰ ਕਿਸਾਨ ਭਵਨ ਚੌਂਕ ਤੋਂ ਆਈ. ਐੱਸ. ਬੀ. ਟੀ. ਚੌਂਕ ਸੈਕਟਰ-17 ਤੇ ਹਿਮਾਲਿਆ ਮਾਰਗ ਤੋਂ ਪਿਕਾਡਲੀ ਚੌਂਕ ਵੱਲ ਮੋੜ ਦਿੱਤਾ ਜਾਵੇਗਾ। ਕਾਰ ਪਾਰਕਿੰਗ ਲੇਬਲ ਵਾਲੇ ਅਤੇ ਵਿਸ਼ੇਸ਼ ਸੱਦੇ ਵਾਲੇ ਬਰਡ ਪਾਰਕ ਤੋਂ ਇਲਾਵਾ ਆਈ. ਐੱਸ. ਬੀ. ਟੀ. ਸੈਕਟਰ-17 ਦੇ ਪਿੱਛੇ ਪਰੇਡ ਗਰਾਊਂਡ ਤੇ ਬੱਸ ਸਟੈਂਡ ਵਿਚਕਾਰ ਪਾਰਕਿੰਗ ਲਈ ਸੈਕਟਰ-17/18 ਲਾਈਟ ਪੁਆਇੰਟ ਦੇ ਨੇੜੇ ਵਾਹਨ ਖੜ੍ਹੇ ਕੀਤੇ ਜਾ ਸਕਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News