ਚੰਡੀਗੜ੍ਹ ਰੇਲਵੇ ਨੇ 300 ਠੇਕਾ ਮੁਲਾਜ਼ਮਾਂ ਨੂੰ ਛੁੱਟੀ ''ਤੇ ਭੇਜਿਆ
Sunday, Jul 12, 2020 - 03:14 PM (IST)
ਚੰਡੀਗੜ੍ਹ (ਲਲਨ) : ਕੋਰੋਨਾ ਮਹਾਮਾਰੀ ਕਾਰਨ ਰੇਲਵੇ ਵੱਲੋਂ 15 ਅਗਸਤ ਤੱਕ ਸਾਰੀਆਂ ਟਰੇਨਾਂ ਨੂੰ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ, ਜਿਸ ਤੋਂ ਬਾਅਦ ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਠੇਕੇਦਾਰੀ 'ਤੇ ਕੰਮ ਕਰ ਰਹੇ ਸਾਰੇ ਮੁਲਾਜ਼ਮਾਂ ਨੂੰ ਛੁੱਟੀ 'ਤੇ ਭੇਜ ਦਿੱਤਾ ਗਿਆ ਹੈ। ਨਿਰਦੇਸ਼ਾਂ ਦੇ ਮੁਤਾਬਕ ਜਦੋਂ ਤੱਕ ਪੂਰੀ ਤਰ੍ਹਾਂ ਟਰੇਨਾਂ ਬਹਾਲ ਨਹੀਂ ਹੋਣਗੀਆਂ, ਉਦੋਂ ਤੱਕ ਸਾਰੇ ਮੁਲਾਜ਼ਮਾਂ ਦੀ ਛੁੱਟੀ ਰਹੇਗੀ।
ਰੇਲਵੇ ਵੱਲੋਂ ਸਾਰੇ ਸਮਝੌਤੇ ਰੱਦ ਕਰਨ ਤੋਂ ਬਾਅਦ ਰੇਲਵੇ ਸਟੇਸ਼ਨ 'ਤੇ ਠੇਕੇਦਾਰੀ ਪ੍ਰਥਾ 'ਤੇ ਕੰਮ ਕਰਨ ਵਾਲੇ 300 ਦੇ ਕਰੀਬ ਮੁਲਾਜ਼ਮ ਪ੍ਰਭਾਵਿਤ ਹੋਏ ਹਨ। ਦੱਸ ਦੇਈਏ ਕਿ ਸ਼ਹਿਰ 'ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 549 ਤੱਕ ਪਹੁੰਚ ਗਈ ਹੈ, ਜਦੋਂ ਕਿ ਕੁੱਲ 128 ਸਰਗਰਮ ਕੇਸ ਚੱਲ ਰਹੇ ਹਨ, ਜਦੋਂ ਕਿ ਕੋਰੋਨਾ ਵਰਗੀ ਭਿਆਨਕ ਮਹਾਮਾਰੀ ਕਾਰਨ ਹੁਣ ਤੱਕ ਸ਼ਹਿਰ ਅੰਦਰ 8 ਲੋਕਾਂ ਦੀ ਮੌਤ ਹੋ ਚੁੱਕੀ ਹੈ।