ਚੰਡੀਗੜ੍ਹ ਰੇਲਵੇ ਸਟੇਸ਼ਨ ਬਣਗੇ ''ਵਰਲਡ ਕਲਾਸ''

01/17/2019 1:27:58 PM

ਚੰਡੀਗੜ੍ਹ (ਲਲਨ) : ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ ਵਰਲਡ ਕਲਾਸ ਬਣਾਉਣ ਦੇ ਐਲਾਨ ਤੋਂ 10 ਸਾਲ ਬਾਅਦ ਇਸਦਾ ਕੰਮ ਅਲਾਟ ਹੋਣਾ ਸ਼ੁਰੂ ਹੋ ਗਿਆ ਹੈ। ਸੂਤਰਾਂ ਅਨੁਸਾਰ ਫੈਸਿਲਟੀ ਮੈਨੇਜਮੈਂਟ ਤਹਿਤ ਮੌਜੂਦਾ ਪਲੇਟਫਾਰਮਾਂ 'ਤੇ ਮੁਸਾਫ਼ਰ ਸਹੂਲਤਾਂ 'ਚ ਵਾਧੇ ਸਬੰਧੀ ਟੈਂਡਰ ਅਲਾਟ ਹੋ ਚੁੱਕਿਆ ਹੈ। ਜਿਸ ਕੰਪਨੀ ਨੂੰ ਇਹ ਟੈਂਡਰ ਅਲਾਟ ਹੋਇਆ ਹੈ, ਉਹ ਅਗਲੇ ਹਫਤੇ ਤੋਂ ਕੰਮ ਸ਼ੁਰੂ ਕਰੇਗੀ। ਇੰਡੀਅਨ ਰੇਲਵੇ ਸਟੇਸ਼ਨ ਡਿਵੈੱਲਪਮੈਂਟ ਅਥਾਰਟੀ ਤੋਂ ਸਟੇਸ਼ਨ ਨੂੰ ਵਰਲਡ ਕਲਾਸ ਬਣਾਉਣ ਦਾ ਕੰਮ ਕਰ ਰਿਹਾ ਹੈ। ਇਸ ਤਹਿਤ ਫੈਸਿਲਟੀ ਮੈਨੇਜਮੈਂਟ ਕੰਪਨੀ ਰੇਲਵੇ ਸਟੇਸ਼ਨ ਦੀ ਸਾਫ਼-ਸਫਾਈ ਤੋਂ ਇਲਾਵਾ ਰੇਲਵੇ ਸਟੇਸ਼ਨ 'ਤੇ ਸ਼ਾਪ ਤੇ ਕਿਓਸਕ ਆਦਿ ਬਣਾਏਗੀ। ਇਸ ਤੋਂ ਬਾਅਦ ਰੇਲਵੇ ਸਟੇਸ਼ਨ ਦੀ ਬਿਲਡਿੰਗ ਨੂੰ ਨਵੇਂ ਸਿਰੇ ਤੋਂ ਬਣਾਉਣ ਲਈ 135 ਕਰੋੜ ਰੁਪਏ ਦਾ ਟੈਂਡਰ ਅਗਲੇ ਮਹੀਨੇ ਦਿੱਤਾ ਜਾਵੇਗਾ।  ਚੰਡੀਗੜ੍ਹ ਦੀ ਤਰ੍ਹਾਂ ਪੰਚਕੂਲਾ ਵਾਲੇ ਪਾਸੇ ਪਲੇਟਫਾਰਮ 'ਤੇ 4 ਮੰਜ਼ਿਲਾ ਇਮਾਰਤ ਬਣੇਗੀ। ਇਹ ਕੰਮ 2021 ਤਕ ਪੂਰਾ ਹੋ ਜਾਵੇਗਾ। ਇਸ ਤੋਂ ਇਲਾਵਾ ਕਮਰਸ਼ੀਅਲ ਪ੍ਰਾਜੈਕਟ 'ਤੇ ਕੰਮ ਸ਼ੁਰੂ ਹੋਣ 'ਚ ਅਜੇ ਸਮਾਂ ਲੱਗੇਗਾ। ਇਕ ਅਧਿਕਾਰੀ ਅਨੁਸਾਰ ਇਸਨੂੰ ਪੂਰਾ ਹੋਣ 'ਚ 8 ਤੋਂ 10 ਸਾਲ ਲੱਗਣਗੇ।
 


Babita

Content Editor

Related News