ਚੰਡੀਗੜ੍ਹ PGI ਜਾਣ ਵਾਲੇ ਮਰੀਜ਼ਾਂ ਲਈ ਜ਼ਰੂਰੀ ਖ਼ਬਰ, ਕੋਰੋਨਾ ਕਾਰਨ OPD ਬੰਦ ਕਰਨ ਦਾ ਫ਼ੈਸਲਾ

Friday, Jan 07, 2022 - 11:05 AM (IST)

ਚੰਡੀਗੜ੍ਹ PGI ਜਾਣ ਵਾਲੇ ਮਰੀਜ਼ਾਂ ਲਈ ਜ਼ਰੂਰੀ ਖ਼ਬਰ, ਕੋਰੋਨਾ ਕਾਰਨ OPD ਬੰਦ ਕਰਨ ਦਾ ਫ਼ੈਸਲਾ

ਚੰਡੀਗੜ੍ਹ (ਪਾਲ) : ਕੋਵਿਡ ਦੇ ਵੱਧਦੇ ਮਾਮਲਿਆਂ ਦੇ ਨਾਲ ਹੀ ਪੀ. ਜੀ. ਆਈ. ਨੇ ਫਿਜ਼ੀਕਲ ਓ. ਪੀ. ਡੀ. ਫਿਰ ਬੰਦ ਕਰਨ ਦਾ ਫ਼ੈਸਲਾ ਲਿਆ ਹੈ। 10 ਜਨਵਰੀ ਤੋਂ ਹੁਣ ਓ. ਪੀ. ਡੀ. ਵਿਚ ਆਉਣ ਲਈ ਆਨਲਾਈਨ ਅਪੁਆਇੰਟਮੈਂਟ ਲੈਣੀ ਪਵੇਗੀ, ਜਿਸ ਤੋਂ ਬਾਅਦ ਹੀ ਐਂਟਰੀ ਮਿਲ ਸਕੇਗੀ। ਪੀ. ਜੀ. ਆਈ. ਦਾ ਕਹਿਣਾ ਹੈ ਕਿ ਮਰੀਜ਼ ਪਹਿਲਾਂ ਹੀ ਬੀਮਾਰ ਹੁੰਦੇ ਹਨ, ਇਸ ਲਈ ਇਨਫੈਕਸ਼ਨ ਦਾ ਖ਼ਤਰਾ ਉਨ੍ਹਾਂ ਲਈ ਖ਼ਤਰਨਾਕ ਹੋ ਸਕਦਾ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਬਾਰੇ 'ਕੈਪਟਨ' ਦਾ ਵੱਡਾ ਖ਼ੁਲਾਸਾ, 'ਮੈਨੂੰ ਆਇਆ ਸੀ ਇਮਰਾਨ ਖਾਨ ਦਾ ਮੈਸਜ'

ਨਾਲ ਹੀ ਇਨਫੈਕਸ਼ਨ ਵੱਧਣ ਦਾ ਖ਼ਤਰਾ ਵੀ ਰਹੇਗਾ। ਇਸ ਕਰਕੇ ਇਹ ਫ਼ੈਸਲਾ ਲਿਆ ਗਿਆ ਹੈ। ਪੀ. ਜੀ. ਆਈ. ਓ. ਪੀ. ਡੀ. ਵਿਚ 8 ਹਜ਼ਾਰ ਮਰੀਜ਼ ਰੋਜ਼ਾਨਾ ਆ ਰਹੇ ਹਨ। ਇਸ ਲਈ ਸਾਵਧਾਨੀ ਵਜੋਂ ਇਹ ਫ਼ੈਸਲਾ ਲਿਆ ਗਿਆ ਹੈ। ਮਰੀਜ਼ਾਂ ਦੀ ਸਹੂਲਤ ਵੇਖਦੇ ਹੋਏ ਟੈਲੀ ਕੰਸਲਟੇਸ਼ਨ ਸ਼ੁਰੂ ਕੀਤੀ ਗਈ ਹੈ। ਨਾਲ ਹੀ ਫਿਜ਼ੀਕਲ ਚੈੱਕਅਪ ਦੀ ਲੋੜ ਪਈ ਤਾਂ ਉਸ ਨੂੰ ਬੁਲਾ ਲਿਆ ਜਾਵੇਗਾ। ਜੀ. ਐੱਮ. ਸੀ. ਐੱਚ. ਵੀ ਫਿਜ਼ੀਕਲ ਓ. ਪੀ. ਡੀ. ਬੰਦ ਕਰਨ ਸਬੰਧੀ ਸ਼ੁੱਕਰਵਾਰ ਮੀਟਿੰਗ ਕਰਨ ਜਾ ਰਿਹਾ ਹੈ। ਡਾਇਰੈਕਟਰ ਡਾ. ਜਸਬਿੰਦਰ ਕੌਰ ਨੇ ਦੱਸਿਆ ਕਿ ਜਿਸ ਤਰ੍ਹਾਂ ਕੇਸ ਵੱਧ ਰਹੇ ਹਨ, ਉਸ ਕਾਰਨ ਰਿਸਕ ਨਹੀਂ ਲਿਆ ਜਾ ਸਕਦਾ। ਸਾਰੇ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਤੋਂ ਬਾਅਦ ਹੀ ਆਖ਼ਰੀ ਫ਼ੈਸਲਾ ਲਿਆ ਜਾਵੇਗਾ।

ਇਹ ਵੀ ਪੜ੍ਹੋ : ਕਲਯੁਗੀ ਪਿਓ ਨੇ ਪਵਿੱਤਰ ਰਿਸ਼ਤੇ ਨੂੰ ਲਾਇਆ ਕਲੰਕ, ਧੀ ਨਾਲ ਇਤਰਾਜ਼ਯੋਗ ਹਾਲਤ 'ਚ ਫੜ੍ਹਿਆ ਗਿਆ
8 ਤੋਂ 9:30 ਵਜੇ ਤੱਕ ਕਰੋ ਰਜਿਸਟ੍ਰੇਸ਼ਨ
ਪੀ. ਜੀ. ਆਈ. ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਆਨਲਾਈਨ ਅਪੁਆਇੰਟਮੈਂਟ ਨਾ ਆਉਣ। ਕਈ ਮਰੀਜ਼ਾਂ ਨੂੰ ਪਹਿਲਾਂ ਹੀ ਆਨਲਾਈਨ ਅਪੁਆਇੰਟਮੈਂਟ ਦਿੱਤੀ ਜਾ ਚੁੱਕੀ ਹੈ। ਸਵੇਰੇ 8 ਤੋਂ 9:30 ਵਜੇ ਤੱਕ ਪੀ. ਜੀ. ਆਈ. ਦੇ ਫੋਨ ਨੰਬਰ ’ਤੇ ਅਪੁਆਇੰਟਮੈਂਟ ਲਈ ਜਾ ਸਕਦੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News