ਚੰਡੀਗੜ੍ਹ PGI ਵੱਲੋਂ ਨੇੜਲੇ ਸੂਬਿਆਂ ਨੂੰ ਅੱਜ ਦਾ ਦਿਨ ਮਰੀਜ਼ ਰੈਫ਼ਰ ਨਾ ਕਰਨ ਦੀ ਅਪੀਲ, ਜਾਣੋ ਕਾਰਨ

Friday, Mar 25, 2022 - 10:16 AM (IST)

ਚੰਡੀਗੜ੍ਹ (ਪਾਲ) : ‘ਸੇਮ ਵਰਕ, ਸੇਮ ਸਕੇਲ’ ਲਈ ਪੀ. ਜੀ. ਆਈ. ਕੰਟਰੈਕਚੂਅਲ ਸਟਾਫ ਸ਼ੁੱਕਰਵਾਰ ਹੜਤਾਲ ’ਤੇ ਰਹਿਣ ਵਾਲਾ ਹੈ। 4500 ਸਟਾਫ਼ ਮੈਂਬਰ ਪੀ. ਜੀ. ਆਈ. ਦੇ ਵੱਖ-ਵੱਖ ਵਿਭਾਗਾਂ ਵਿਚ ਕੰਟਰੈਕਟ ’ਤੇ ਕੰਮ ਕਰਦੇ ਹਨ। ਹੜਤਾਲ ਕਾਰਨ ਪੀ. ਜੀ. ਆਈ. ਨੇ ਆਪਣੀ ਓ. ਪੀ. ਡੀ. ਬੰਦ ਕਰ ਦਿੱਤੀ ਹੈ। ਪੀ. ਜੀ. ਆਈ. ਨੇ ਬੀਤੀ ਦੇਰ ਸ਼ਾਮ ਬਿਆਨ ਜਾਰੀ ਕਰਦਿਆਂ ਕਿਹਾ ਕਿ ਸ਼ੁੱਕਰਵਾਰ ਸਾਰੀਆਂ ਇਲੈਕਟਿਵ ਸੇਵਾਵਾਂ ਬੰਦ ਰਹਿਣਗੀਆਂ।

ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਨੇ PM ਮੋਦੀ ਸਾਹਮਣੇ ਰੱਖੀ ਵੱਡੀ ਮੰਗ, ਮੁਲਾਕਾਤ ਮਗਰੋਂ ਮੀਡੀਆ ਨੂੰ ਦਿੱਤਾ ਇਹ ਬਿਆਨ

ਨਾਲ ਹੀ ਉਨ੍ਹਾਂ ਨੇ ਆਸ-ਪਾਸ ਦੇ ਸੂਬਿਆਂ ਨੂੰ ਅਪੀਲ ਵੀ ਕੀਤੀ ਹੈ ਕਿ ਸ਼ੁੱਕਰਵਾਰ ਉਹ ਪੀ. ਜੀ. ਆਈ. ਵਿਚ ਮਰੀਜ਼ ਰੈਫ਼ਰ ਨਾ ਕਰਨ। ਹਾਲਾਂਕਿ ਹੜਤਾਲ ਦੇ ਬਾਵਜੂਦ ਐਮਰਜੈਂਸੀ ਅਤੇ ਆਈ. ਸੀ. ਯੂ. ਸੇਵਾ ਪਹਿਲਾਂ ਵਾਂਗ ਜਾਰੀ ਰਹੇਗੀ। ਪੀ. ਜੀ. ਆਈ. ਦੇ ਬੁਲਾਰੇ ਡਾ. ਅਸ਼ੋਕ ਕੁਮਾਰ ਮੁਤਾਬਕ ਹੜਤਾਲ ਕਾਰਨ ਭਾਵੇਂ ਹੀ ਓ. ਪੀ. ਡੀ. ਸੇਵਾ ਬੰਦ ਹੈ ਪਰ ਨਹਿਰੂ ਹਸਪਤਾਲ, ਏ. ਪੀ. ਸੀ., ਏ. ਸੀ. ਸੀ. ਅਤੇ ਟਰਾਮਾ ਸੈਂਟਰ ਵਿਚ ਇਕ ਲਿਮਟਿਡ ਸਮਰੱਥਾ ਵਿਚ ਮਰੀਜ਼ਾਂ ਨੂੰ ਸੇਵਾ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਵਿਆਹੁਤਾ ਜੋੜੇ ਦਾ ਝਗੜਾ ਪਤਨੀ 'ਤੇ ਪਿਆ ਭਾਰੀ, ਪੂਰਾ ਮਾਮਲਾ ਜਾਣ ਤੁਸੀਂ ਵੀ ਰਹਿ ਜਾਵੋਗੇ ਹੈਰਾਨ

ਪਹਿਲਾਂ ਤੋਂ ਜਿਹੜੇ ਮਰੀਜ਼ ਹਸਪਤਾਲ ਵਿਚ ਦਾਖ਼ਲ ਹਨ, ਉਨ੍ਹਾਂ ਦੀ ਦੇਖਭਾਲ ਲਈ ਅਸੀਂ ਯੋਜਨਾ ਬਣਾ ਲਈ ਹੈ, ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News