ਉੱਤਰੀ ਭਾਰਤ ’ਚ ਜਾਨਲੇਵਾ ਠੰਡ ; ਝਰਨੇ ਅਤੇ ਝੀਲਾਂ ਬਣੀਆਂ ਬਰਫ

Sunday, Dec 29, 2019 - 10:19 AM (IST)

ਉੱਤਰੀ ਭਾਰਤ ’ਚ ਜਾਨਲੇਵਾ ਠੰਡ ; ਝਰਨੇ ਅਤੇ ਝੀਲਾਂ ਬਣੀਆਂ ਬਰਫ

ਚੰਡੀਗੜ੍ਹ (ਏਜੰਸੀਆਂ) - ਉੱਤਰੀ ਭਾਰਤ ’ਚ ਅੱਜਕਲ ਠੰਡ ਦਾ ਬਹੁਤ ਜ਼ੋਰ ਹੈ। ਇਸ ਦਾ ਕਾਰਨ ਗੰਗਾ ਦੇ ਮੈਦਾਨੀ ਇਲਾਕਿਆਂ ’ਚ ਸੰਘਣੀ ਧੁੰਦ ਅਤੇ ਹਿੰਦ ਮਹਾਸਾਗਰ ’ਚ ਹੋਣ ਵਾਲੀ ਬੇਮਿਸਾਲ ਵਾਰਮਿੰਗ ਕਾਰਣ ਬਣੀ ਵੈਸਟਰਨ ਡਿਸਟਰਬੈਂਸ ਹੈ। ਇਸ ਦੇ ਨਾਲ ਹੀ ਭੂ ਮੱਧ ਸਾਗਰ ਖੇਤਰ ਵਿਚ ਪੈਦਾ ਹੋਣ ਵਾਲੇ ਇਕ ਤੂਫਾਨ ਕਾਰਣ ਭਾਰਤੀ ਉਪ ਮਹਾਦੀਪ ਦੇ ਉੱਤਰੀ-ਪੱਛਮੀ ਹਿੱਸੇ ’ਚ ਅਚਾਨਕ ਹੋਈ ਵਰਖਾ ਵੀ ਜ਼ਿੰਮੇਵਾਰ ਹੈ। ਚੋਟੀ ਦੇ ਵਿਗਿਆਨੀਆਂ ਨੂੰ ਡਰ ਹੈ ਕਿ ਪੌਣ-ਪਾਣੀ ਦੀ ਤਬਦੀਲੀ ਕਾਰਨ ਮੌਸਮ ਦੀ ਇਹ ਬੇਰੁਖੀ ਸਾਹਮਣੇ ਆਈ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਨੁਮਾਨ ਹੈ ਕਿ ਆਉਣ ਵਾਲੇ ਸਾਲਾਂ ਵਿਚ ਹਿਮਾਲਿਆਈ ਖੇਤਰ ਅਤੇ ਗੰਗਾ ਦੇ ਮੈਦਾਨੀ ਖੇਤਰ ਜਿਨ੍ਹਾਂ ਅਧੀਨ ਉੱਤਰੀ ਭਾਰਤ ਆਉਂਦਾ ਹੈ, ਮੌਸਮ ਨੂੰ ਲੈ ਕੇ ਵਧੇਰੇ ਨਾਜ਼ੁਕ ਸਾਬਿਤ ਹੋ ਸਕਦੇ ਹਨ। ਇਥੇ ਠੰਡ ਅਤੇ ਗਰਮੀ ਦੋਵਾਂ ਦੇ ਰਿਕਾਰਡ ਟੁੱਟਣਗੇ।

ਰਾਜਸਥਾਨ ਦੇ ਸੀਕਰ ਜ਼ਿਲੇ ’ਚ ਫਤਿਹਪੁਰ ਨਾਮੀ ਕਸਬੇ ਵਿਚ ਘੱਟੋ-ਘੱਟ ਤਾਪਮਾਨ ਮਨਫੀ 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਹਰਿਆਣਾ ਵਿਚ ਰੈੱਡ ਅਤੇ ਦਿੱਲੀ ’ਚ ਓਰੈਂਜ ਅਲਰਟ ਜਾਰੀ ਕੀਤਾ ਹੈ। ਹਿਮਾਚਲ ਪ੍ਰਦੇਸ਼ ਦੇ ਕਿਨੌਰ ਵਿਚ ਜਾਰੀ ਅੰਤਾਂ ਦੀ ਸੀਤ ਲਹਿਰ ਕਾਰਣ ਕਈ ਝਰਨੇ ਜੰਮ ਗਏ ਹਨ। ਸ਼੍ਰੀਨਗਰ ਦੀ ਵਿਸ਼ਵ ਪ੍ਰਸਿੱਧ ਡੱਲ ਝੀਲ ਦੇ ਕੁਝ ਹਿੱਸੇ ਜੰਮ ਗਏ ਹਨ। ਵਾਦੀ ’ਚ ਭਾਵੇਂ ਸ਼ਨੀਵਾਰ ਮੌਸਮ ਸਾਫ ਸੀ ਪਰ ਸੀਤ ਲਹਿਰ ਵਿਚ ਕੋਈ ਕਮੀ ਨਹੀਂ ਹੋਈ। ਜੰਮੂ ਵਿਚ ਦਿਨ ਦੇ ਸ਼ੁਰੂ ’ਚ ਸੰਘਣੀ ਧੁੰਦ ਛਾਈ ਰਹੀ। ਬਾਜ਼ਾਰਾਂ ਵਿਚ ਆਮ ਲੋਕਾਂ ਦੀ ਚਹਿਲ-ਪਹਿਲ ਘੱਟ ਸੀ। ਦੂਜੇ ਸੂਬਿਆਂ ਤੋਂ ਸੈਲਾਨੀ ਵੀ ਠੰਡ ਕਾਰਨ ਨਹੀਂ ਆ ਰਹੇ। ਕਈ ਖੇਤਰਾਂ ਵਿਚ ਪੀਣ ਵਾਲਾ ਪਾਣੀ ਜੰਮ ਗਿਆ, ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਪੇਸ਼ ਆਈਆਂ।


author

rajwinder kaur

Content Editor

Related News