ਚੰਡੀਗੜ੍ਹ ਨਗਰ ਨਿਗਮ ਨੂੰ ਅੱਜ ਮਿਲੇਗਾ ''ਨਵਾਂ ਮੇਅਰ'', ‘ਆਪ’ ਤੇ ਭਾਜਪਾ ਉਮੀਦਵਾਰ ਵਿਚਾਲੇ ਤਿੱਖੀ ਟੱਕਰ

01/08/2022 9:35:55 AM

ਚੰਡੀਗੜ੍ਹ (ਰਾਏ) : ਚੰਡੀਗੜ੍ਹ ਨੂੰ ਅੱਜ ਨਵਾਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਮਿਲ ਜਾਵੇਗਾ। ਇਨ੍ਹਾਂ 5 ਸਾਲਾਂ ਦੇ ਨਿਗਮ ਕਾਰਜਕਾਲ ’ਚ ਪਹਿਲੇ ਸਾਲ ਮੇਅਰ ਦਾ ਅਹੁਦਾ ਔਰਤ ਲਈ ਰਾਖਵਾਂ ਹੈ। ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਲਈ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ (ਆਪ) ’ਚ ਤਿੱਖੀ ਟੱਕਰ ਹੈ। ਚੋਣ ’ਚ ‘ਆਪ’ 14 ਅਤੇ ਭਾਜਪਾ ਦੇ 12 ਕੌਂਸਲਰ ਜਿੱਤ ਕੇ ਆਏ ਹਨ।

ਇਹ ਵੀ ਪੜ੍ਹੋ : PM ਮੋਦੀ ਦੀ ਸੁਰੱਖਿਆ ਨੂੰ ਲੈ ਕੇ ਨਵਜੋਤ ਸਿੱਧੂ ਦਾ ਵੱਡਾ ਬਿਆਨ, ਕੈਪਟਨ ਨੂੰ ਦੱਸਿਆ ਭਾਜਪਾ ਦਾ ਤੋਤਾ

ਕਾਂਗਰਸ ਵਿਚੋਂ ਕੱਢੇ ਜਾਣ ਤੋਂ ਬਾਅਦ ਦਵਿੰਦਰ ਸਿੰਘ ਬਬਲਾ ਨਵ-ਨਿਯੁਕਤ ਕੌਂਸਲਰ ਪਤਨੀ ਹਰਪ੍ਰੀਤ ਕੌਰ ਬਬਲਾ ਸਮੇਤ ਭਾਜਪਾ ’ਚ ਸ਼ਾਮਲ ਹੋ ਚੁੱਕੇ ਹਨ। ਸੰਸਦ ਮੈਂਬਰ ਕਿਰਨ ਖੇਰ ਦਾ ਇਕ ਵੋਟ ਮਿਲਣ ਨਾਲ ਭਾਜਪਾ ਕੋਲ ਵੀ ਹੁਣ 14 ਵੋਟਾਂ ਹੋ ਚੁੱਕੀਆਂ ਹਨ। ਅਜਿਹੇ ’ਚ ਹੁਣ ਜਿਸ ਪਾਰਟੀ ਦੇ ਉਮੀਦਵਾਰ ਨੂੰ ਜ਼ਿਆਦਾ ਵੋਟਾਂ ਪੈਣਗੀਆਂ, ਮੇਅਰ ਉਸਦਾ ਬਣੇਗਾ। ਭਾਜਪਾ ਨੇ ਸਰਬਜੀਤ ਕੌਰ, ਜਦੋਂ ਕਿ ‘ਆਪ’ ਨੇ ਅੰਜੂ ਕਤਿਆਲ ਨੂੰ ਮੇਅਰ ਅਹੁਦੇ ਲਈ ਉਮੀਦਵਾਰ ਬਣਾਇਆ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ PGI ਜਾਣ ਵਾਲੇ ਮਰੀਜ਼ਾਂ ਲਈ ਜ਼ਰੂਰੀ ਖ਼ਬਰ, ਕੋਰੋਨਾ ਕਾਰਨ OPD ਬੰਦ ਕਰਨ ਦਾ ਫ਼ੈਸਲਾ

ਕਾਂਗਰਸ ਨੇ ਚੋਣ ’ਚ ਸ਼ਾਮਲ ਨਾ ਹੋਣ ਦਾ ਐਲਾਨ ਕੀਤਾ ਹੈ ਅਤੇ ਮੇਅਰ ਲਈ ਆਪਣੇ ਉਮੀਦਵਾਰ ਦੀ ਨਾਮਜ਼ਦਗੀ ਪੇਸ਼ ਨਹੀਂ ਕੀਤੀ। ਦੋਵਾਂ ਪਾਰਟੀਆਂ ਕੋਲ 14-14 ਵੋਟਾਂ ਹੋਣ ਤੋਂ ਬਾਅਦ ਮੁਕਾਬਲਾ ਬਰਾਬਰ ਦਾ ਹੈ। ਪਾਰਟੀਆਂ ਨੇ ਖ਼ਰੀਦੋ-ਫ਼ਰੋਖਤ ਦੇ ਡਰੋਂ ਆਪਣੇ-ਆਪਣੇ ਕੌਂਸਲਰਾਂ ਨੂੰ ਸ਼ਹਿਰ ਤੋਂ ਬਾਹਰ ਰੱਖਿਆ ਹੋਇਆ ਹੈ।

ਇਹ ਵੀ ਪੜ੍ਹੋ : ਖੋਆ ਬਣਾ ਰਹੇ ਪਿਤਾ ਦੀਆਂ ਨਿਕਲ ਗਈਆਂ ਧਾਹਾਂ, ਗਰਮ ਦੁੱਧ ਵਾਲੀ ਕੜਾਹੀ 'ਚ ਡਿਗਿਆ 3 ਸਾਲਾ ਪੁੱਤ

ਇਨ੍ਹਾਂ ’ਚੋਂ ਕੁੱਝ ਚੋਣਾਂ ਤੋਂ ਇਕ ਦਿਨ ਪਹਿਲਾਂ ਤਾਂ ਕਈ ਚੋਣ ਵਾਲੇ ਦਿਨ ਹੀ ਆਉਣਗੇ। ਮੇਅਰ ਚੋਣ ’ਚ ਕਾਂਗਰਸ ਦੇ ਕੌਂਸਲਰ ਆਉਣਗੇ ਜਾਂ ਨਹੀਂ, ਅਜੇ ਇਹ ਸਪੱਸ਼ਟ ਨਹੀਂ ਹੈ। ਮੇਅਰ ਸਮੇਤ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਦੀ ਚੋਣ ਲਈ ਵੀ ਭਾਜਪਾ ਅਤੇ ‘ਆਪ’ ਆਹਮੋ-ਸਾਹਮਣੇ ਹਨ। ਹਾਲਾਂਕਿ ਬਹੁਮਤ ਦੀ ਗਿਣਤੀ ਦੋਵਾਂ ਕੋਲ ਹੀ ਨਹੀਂ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News