ਸੁਪਰੀਮ ਕੋਰਟ ਦੇ ਫ਼ੈਸਲੇ ਨੇ ਭਾਜਪਾ ਦੀ ਰਣਨੀਤੀ 'ਤੇ ਫੇਰਿਆ ਪਾਣੀ! ਦੁਬਾਰਾ ਨਹੀਂ ਹੋਣਗੀਆਂ ਚੰਡੀਗੜ੍ਹ ਮੇਅਰ ਚੋਣਾਂ

Tuesday, Feb 20, 2024 - 03:16 PM (IST)

ਸੁਪਰੀਮ ਕੋਰਟ ਦੇ ਫ਼ੈਸਲੇ ਨੇ ਭਾਜਪਾ ਦੀ ਰਣਨੀਤੀ 'ਤੇ ਫੇਰਿਆ ਪਾਣੀ! ਦੁਬਾਰਾ ਨਹੀਂ ਹੋਣਗੀਆਂ ਚੰਡੀਗੜ੍ਹ ਮੇਅਰ ਚੋਣਾਂ

ਚੰਡੀਗੜ੍ਹ (ਹਾਂਡਾ): ਚੰਡੀਗੜ੍ਹ ਨਗਰ ਨਿਗਮ ਦੀਆਂ ਮੇਅਰ ਚੋਣਾਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਭਾਜਪਾ ਦੀ ਰਣਨੀਤੀ ’ਤੇ ਪਾਣੀ ਫੇਰਦਿਆਂ ਮੇਅਰ ਦੀ ਦੁਬਾਰਾ ਚੋਣ ਦੀ ਮੰਗ ਨਾਮਨਜ਼ੂਰ ਕਰ ਦਿੱਤੀ ਹੈ। ਚੋਟੀ ਦੀ ਅਦਾਲਤ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਨੂੰ ਹੁਕਮ ਦਿੱਤੇ ਹਨ ਕਿ ਮੇਅਰ ਚੋਣਾਂ ਦਾ ਸਾਰਾ ਰਿਕਾਰਡ ਅਤੇ ਵੀਡੀਓ ਰਿਕਾਰਡਿੰਗ ਮੰਗਲਵਾਰ ਨੂੰ ਹਾਈਕੋਰਟ ਵੱਲੋਂ ਨਿਯੁਕਤ ਨਿਆਂਇਕ ਅਧਿਕਾਰੀ ਦੀ ਨਿਗਰਾਨੀ ਹੇਠ ਸੁਪਰੀਮ ਕੋਰਟ ਭੇਜੀ ਜਾਵੇ, ਜਿੱਥੇ ਮੰਗਲਵਾਰ ਦੁਪਹਿਰ 2 ਵਜੇ 30 ਜਨਵਰੀ ਨੂੰ ਪਈਆਂ ਵੋਟਾਂ ਦੀ ਦੁਬਾਰਾ ਅਦਾਲਤ ਦੀ ਨਿਗਰਾਨੀ ਹੇਠ ਸਮੀਖਿਆ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ - ਹੰਸਰਾਜ ਹੰਸ 'ਤੇ ਲੱਗੇ ਗੰਭੀਰ ਦੋਸ਼, ਬਾਪੂ ਲਾਲ ਬਾਦਸ਼ਾਹ ਡੇਰੇ ਦੇ ਚੜ੍ਹਾਵੇ 'ਚ ਹੋਈ ਧੋਖਾਧੜੀ!

ਜਿਨ੍ਹਾਂ 8 ਬੈਲਟ ਪੇਪਰਾਂ ਨਾਲ ਰਿਟਰਨਿੰਗ ਅਫ਼ਸਰ ਅਨਿਲ ਮਸੀਹ ਵਲੋਂ ਛੇੜਛਾੜ ਕਰ ਕੇ ਨਿਸ਼ਾਨ ਲਗਾ ਕੇ ਨਾਜਾਇਜ਼ ਕਰਾਰ ਦਿੱਤਾ ਸੀ, ਉਨ੍ਹਾਂ ਨੂੰ ਵੀ ਗਿਣਤੀ ’ਚ ਸ਼ਾਮਲ ਕੀਤਾ ਜਾਵੇਗਾ। ਮਸੀਹ ਵਲੋਂ ਲਗਾਏ ਨਿਸ਼ਾਨ ਨੂੰ ਨਜ਼ਰਅੰਦਾਜ਼ ਕਰਦਿਆਂ ਕੌਂਸਲਰਾਂ ਵਲੋਂ ਲਗਾਏ ਨਿਸ਼ਾਨ ਦੇ ਤਹਿਤ ਪਰਖਿਆ ਜਾਵੇਗਾ। ਅਦਾਲਤ ਨੇ ਪੁਲਸ ਨੂੰ ਹੁਕਮ ਦਿੱਤਾ ਕਿ ਮੇਅਰ ਚੋਣਾਂ ਦੇ ਰਿਕਾਰਡ ਅਤੇ ਅਧਿਕਾਰੀਆਂ ਨੂੰ ਸਖ਼ਤ ਸੁਰੱਖਿਆ ਵੀ ਮੁਹੱਈਅਾ ਕਰਵਾਈ ਜਾਵੇ ਹਨ ਤਾਂ ਜੋ ਸਾਰਾ ਰਿਕਾਰਡ ਸੁਰੱਖਿਅਤ ਸੁਪਰੀਮ ਕੋਰਟ ਤੱਕ ਪਹੁੰਚ ਸਕੇ।

ਕੌਂਸਲਰਾਂ ਦੀ ਖ਼ਰੀਦੋ-ਫਰੋਖਤ ’ਤੇ ਪ੍ਰਗਟਾਈ ਚਿੰਤਾ

ਕੋਰਟ ਨੇ ਕੌਂਸਲਰਾਂ ਦੀ ਖ਼ਰੀਦੋ-ਫਰੋਖਤ ’ਤੇ ਵੀ ਚਿੰਤਾ ਪ੍ਰਗਟਾਈ। ਕੋਰਟ ਨੇ ਕਿਹਾ ਕਿ ਸਾਨੂੰ ਪਤਾ ਲੱਗਾ ਹੈ ਕਿ ਕੌਂਸਲਰਾਂ ਦੀ ਖ਼ਰੀਦੋ-ਫਰੋਖਤ ਹੋ ਰਹੀ ਹੈ, ਜਿਸ ਦੀ ਲੋਕਤੰਤਰ ’ਚ ਇਜਾਜ਼ਤ ਨਹੀਂ ਹੈ। ਭਾਜਪਾ ਵੱਲੋਂ ਪੇਸ਼ ਹੋਏ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਮੰਗ ਕੀਤੀ ਕਿ ਨਿਆਂਇਕ ਅਧਿਕਾਰੀ ਦੀ ਨਿਗਰਾਨੀ ਹੇਠ ਦੋਬਾਰਾ ਚੋਣਾਂ ਕਰਵਾਈਆਂ ਜਾਣ, ਜਿਸ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ - ਕਿਸਾਨਾਂ ਨੇ ਕਿਉਂ ਠੁਕਰਾਇਆ ਕੇਂਦਰ ਦਾ ਪ੍ਰਸਤਾਵ? ਜਗਜੀਤ ਸਿੰਘ ਡੱਲੇਵਾਲ ਨੇ ਦੱਸੀ ਅੰਦਰਲੀ ਗੱਲ

ਅਨਿਲ ਮਸੀਹ ਨੂੰ ਪਾਈ ਝਾੜ

ਕੋਰਟ ਨੇ ਅਨਿਲ ਮਸੀਹ ਨੂੰ ਵੀ ਸਵਾਲ ਕੀਤੇ ਅਤੇ ਕਿਹਾ ਕਿ ਉਹ ਅਸਲੀਅਤ ਨੂੰ ਛੁਪਾਉਣ ਦੀ ਕੋਸ਼ਿਸ਼ ਨਾ ਕਰਨ ਕਿਉਂਕਿ ਵੀਡੀਓ ’ਚ ਸਭ ਕੁਝ ਦਿਸ ਰਿਹਾ ਹੈ। ਅਦਾਲਤ ਨੇ ਮਸੀਹ ਨੂੰ ਪੁੱਛਿਆ ਕਿ ਕੀ ਤੁਸੀਂ ਬੈਲਟ ਪੇਪਰਾਂ ’ਤੇ ਨਿਸ਼ਾਨ ਲਾਏ ਸਨ? ਮਸੀਹ ਨੇ ਜਵਾਬ ਵਿਚ ਹਾਂ ਕਿਹਾ। ਚੀਫ ਜਸਟਿਸ ਚੰਦਰਚੂੜ ਨੇ ਮਸੀਹ ਤੋਂ ਪੁੱਛਿਆ ਕਿ ਤੁਸੀਂ ਕਿੰਨੇ ਬੈਲਟ ਪੇਪਰਾਂ ’ਤੇ ਨਿਸ਼ਾਨ ਲਾਏ ਸਨ? ਮਸੀਹ ਨੇ ਜਵਾਬ ਦਿੱਤਾ ਕਿ 8 ’ਚ ਲਾਏ ਸਨ ਐਕਸ ਦੇ ਨਿਸ਼ਾਨ। ਕੋਰਟ ਨੇ ਪੁੱਛਿਆ ਕਿ ਇਸ ਦੀ ਜ਼ਰੂਰਤ ਕਿਉਂ ਪਈ? ਮਸੀਹ ਨੇ ਜਵਾਬ ’ਚ ਕਿਹਾ ਕਿ ਕੁਝ ਕੌਂਸਲਰ ਬੈਲਟ ਪੇਪਰ ਖੋਹਣਾ ਚਾਹੁੰਦੇ ਸਨ, ਇਸ ਲਈ ਐਕਸ ਦਾ ਨਿਸ਼ਾਨ ਲਾਇਆ। ਅਦਾਲਤ ਨੇ ਪੁੱਛਿਆ ਕਿ ਨਿਸ਼ਾਨ ਲਗਾਉਂਦੇ ਸਮੇਂ ਕੈਮਰੇ ਵੱਲ ਕਿਉਂ ਦੇਖ ਰਹੇ ਸੀ ? ਮਸੀਹ ਨੇ ਜਵਾਬ ਦਿੱਤਾ ਕਿ ਉੱਥੇ ਇਕੱਠੇ ਹੋਏ ਲੋਕ ਕੈਮਰਾ-ਕੈਮਰਾ ਦਾ ਰੌਲਾ ਪਾ ਰਹੇ ਸਨ, ਇਸ ਲਈ ਕੈਮਰੇ ਵੱਲ ਦੇਖ ਰਿਹਾ ਸੀ।

ਇਹ ਖ਼ਬਰ ਵੀ ਪੜ੍ਹੋ - PM ਮੋਦੀ ਨਾਲ ਮੁਲਾਕਾਤ ਮਗਰੋਂ ਬੋਲੇ ਕੈਪਟਨ ਅਮਰਿੰਦਰ ਸਿੰਘ- 'ਜਲਦ ਹੋਵੇਗਾ ਕਿਸਾਨਾਂ ਦੇ ਮਸਲੇ ਦਾ ਹੱਲ'

ਕੋਰਟ ਨੇ ਮਸੀਹ ਨੂੰ ਝਾੜ ਪਾਉਂਦਿਆਂ ਕਿਹਾ ਕਿ ਤੁਹਾਨੂੰ ਸਿਰਫ਼ ਦਸਤਖ਼ਤ ਕਰਨ ਦਾ ਅਧਿਕਾਰ ਸੀ, ਫਿਰ ਤੁਸੀਂ ਐਕਸ ਦਾ ਨਿਸ਼ਾਨ ਕਿਉਂ ਲਾਇਆ? ਮਸੀਹ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਨਹੀਂ ਸੀ। ਕੋਰਟ ਨੇ ਕਿਹਾ ਕਿ ਅਨਿਲ ਮਸੀਹ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਅਦਾਲਤ ਨੇ ਸੁਣਵਾਈ ਦੌਰਾਨ ਮੌਜੂਦ ਸਾਲਿਸਟਰ ਜਨਰਲ ਨੂੰ ਵੀ ਕਿਹਾ ਕਿ ਅਨਿਲ ਮਸੀਹ ਵਿਰੁੱਧ ਮੁਕੱਦਮਾ ਚਲਾਉਣਾ ਹੋਵੇਗਾ। ਸੁਪਰੀਮ ਕੋਰਟ ਨੇ ਸਾਰਾ ਰਿਕਾਰਡ ਮੰਗਲਵਾਰ ਸਾਢੇ 10 ਵਜੇ ਤੱਕ ਸੁਪਰੀਮ ਕੋਰਟ ਲਿਅਾਉਣ ਦੇ ਹੁਕਮ ਦਿੱਤੇ ਹਨ, ਜਿਸ ਦੇ ਬਾਅਦ ਮਾਮਲੇ ਦੀ ਸੁਣਵਾਈ ਬਾਅਦ ਦੁਪਹਿਰ 2 ਵਜੇ ਹੋਵੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News