ਚੰਡੀਗੜ੍ਹ ਹਵਾਈ ਅੱਡੇ ''ਤੇ ਵਧੀ ਰੌਣਕ, 1 ਲੱਖ ਤੱਕ ਪੁੱਜੇਗੀ ਮੁਸਾਫ਼ਰਾਂ ਦੀ ਗਿਣਤੀ

10/19/2020 10:23:37 AM

ਚੰਡੀਗੜ੍ਹ (ਲਲਨ) : ਅਨਲਾਕ ਪ੍ਰਕਿਰਿਆ ਨਾਲ ਚੰਡੀਗੜ੍ਹ ਹਵਾਈ ਅੱਡੇ ’ਤੇ ਹੌਲੀ-ਹੌਲੀ ਰੌਣਕ ਪਰਤ ਰਹੀ ਹੈ। ਹਾਲ ਹੀ ਏਅਰਪੋਰਟ ਅਥਾਰਿਟੀ ਆਫ਼ ਇੰਡੀਆ ਵਲੋਂ ਕੀਤੇ ਗਏ ਸਰਵੇ ਅਨੁਸਾਰ ਇਸ ਮਹੀਨੇ ਦੇ ਅਖੀਰ ਤੱਕ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਆਉਣ-ਜਾਣ ਵਾਲੇ ਮੁਸਾਫ਼ਰਾਂ ਦੀ ਗਿਣਤੀ 1 ਲੱਖ ਦੇ ਲਗਭਗ ਪਹੁੰਚ ਜਾਵੇਗੀ। ਉਥੇ ਹੀ, ਅਪ੍ਰੈਲ 'ਚ ਇਹ ਗਿਣਤੀ 250 ਦੇ ਆਸ-ਪਾਸ ਸੀ। ਇਕ ਬਿਆਨ 'ਚ ਏਅਰਪੋਰਟ ਅਥਾਰਿਟੀ ਆਫ਼ ਇੰਡੀਆ ਨੇ ਕਿਹਾ ਕਿ ਚੰਡੀਗੜ੍ਹ ਹਵਾਈ ਅੱਡੇ ’ਤੇ ਮੁਸਾਫ਼ਰਾਂ ਨੂੰ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। 26 ਅਕਤੂਬਰ ਤੋਂ ਚੰਡੀਗੜ੍ਹ ਹਵਾਈ ਅੱਡੇ ਤੋਂ 5 ਹੋਰ ਫਲਾਈਟਾਂ ਆਪਰੇਟ ਹੋਣਗੀਆਂ। ਪਬਲਿਕ ਰਿਲੇਸ਼ਨ ਅਫ਼ਸਰ ਪ੍ਰਿੰਸ ਨੇ ਦੱਸਿਆ ਕਿ ਪਹਿਲਾਂ ਹਵਾਈ ਅੱਡੇ ਤੋਂ 45 ਫ਼ੀਸਦੀ ਫਲਾਈਟਾਂ ਆਪਰੇਟ ਕਰਨ ਦੀ ਮਨਜ਼ੂਰੀ ਸੀ, ਜਿਸ ਨੂੰ ਸਰਕਾਰ ਨੇ ਹੁਣ ਵਧਾ ਕੇ 60 ਫ਼ੀਸਦੀ ਕਰ ਦਿੱਤਾ ਹੈ। ਉਮੀਦ ਹੈ ਕਿ ਕੁਝ ਹੋਰ ਨਵੀਆਂ ਫਲਾਈਟਾਂ ਚੰਡੀਗੜ੍ਹ ਹਵਾਈ ਅੱਡੇ ਤੋਂ ਆਪਰੇਟ ਹੋ ਸਕਦੀਆਂ ਹਨ।
ਕੋਵਿਡ-19 ਗਾਈਡਲਾਈਨਾਂ ਦੀ ਪੂਰੀ ਤਰ੍ਹਾਂ ਹੋ ਰਹੀ ਹੈ ਪਾਲਣਾ 
ਏਅਰਪੋਰਟ ਅਥਾਰਿਟੀ ਆਫ਼ ਇੰਡੀਆ ਨੇ ਕਿਹਾ ਕਿ ਮੁਸਾਫ਼ਰਾਂ ਦੀ ਗਿਣਤੀ ਵਧਣ ਦਾ ਸਿਹਰਾ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਅਥਾਰਿਟੀ ਨੂੰ ਜਾਂਦਾ ਹੈ। ਅਥਾਰਿਟੀ ਇੱਥੇ ਕੋਵਿਡ-19 ਗਾਈਡਲਾਈਨਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਵਾ ਰਹੀ ਹੈ। ਸੋਸ਼ਲ ਡਿਸਟੈਂਸਿੰਗ, ਥਰਮਲ ਸਕ੍ਰੀਨਿੰਗ ਅਤੇ ਹੈਲਥ ਚੈਕਅਪ ਦਾ ਇੰਤਜ਼ਾਮ ਹੈ, ਜਿਸ ਕਾਰਨ ਮੁਸਾਫ਼ਰ ਹਵਾਈ ਅੱਡੇ ਤੋਂ ਸਫ਼ਰ ਕਰਨ 'ਚ ਝਿਜਕ ਨਹੀਂ ਰਹੇ ਹਨ। ਹੁਣ ਰੋਜ਼ਾਨਾ ਚੰਡੀਗੜ੍ਹ ਹਵਾਈ ਅੱਡੇ 'ਤੇ ਕਰੀਬ 3600 ਮੁਸਾਫ਼ਰ ਆਉਂਦੇ ਜਾਂਦੇ ਹਨ।
 


Babita

Content Editor

Related News