ਚੰਡੀਗੜ੍ਹ ਗੋਲਫ ਕਲੱਬ ''ਚ ਲੱਗੀ ਭਿਆਨਕ ਅੱਗ, ਰੇਸਕਿਊ ਆਪਰੇਸ਼ਨ ਜਾਰੀ
Saturday, Oct 20, 2018 - 03:29 PM (IST)
ਚੰਡੀਗੜ੍ਹ (ਕੁਲਦੀਪ) : ਚੰਡੀਗੜ੍ਹ ਗੋਲਫ ਕਲੱਬ 'ਚ ਉਸ ਸਮੇਂ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਥੇ ਭਿਆਨਕ ਅੱਗ ਲੱਗ ਗਈ। ਇਸ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੁੱਜੀਆਂ। ਫਿਲਹਾਲ ਟੀਮ ਵਲੋਂ ਰੇਸਕਿਊ ਆਪਰੇਸ਼ਨ ਜਾਰੀ ਹੈ ਪਰ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
