ਚੰਡੀਗੜ੍ਹ ਨੂੰ ਮਿਲਿਆ ਬੈਸਟ ਪ੍ਰਫਾਰਮਰ ਐਵਾਰਡ
Friday, Jan 05, 2018 - 04:54 PM (IST)

ਚੰਡੀਗੜ੍ਹ (ਵਿਜੇ) : ਚੰਡੀਗੜ੍ਹ ਪ੍ਰਸ਼ਾਸਨ ਵਲੋਂ ਐੱਨ. ਆਈ. ਸੀ. ਦੇ ਈ-ਪ੍ਰੋਕਿਓਰਮੈਂਟ ਸਿਸਟਮ ਦੀ ਵਰਤੋਂ 2010 ਤੋਂ ਕੀਤੀ ਜਾ ਰਹੀ ਹੈ। ਅਜੇ ਤਕ ਇਲੈਕਟ੍ਰਾਨਿਕ ਤਰੀਕੇ ਨਾਲ 11000 ਕਰੋੜ ਰੁਪਏ ਦੇ 49000 ਟੈਂਡਰ ਲਾਏ ਜਾ ਚੁੱਕੇ ਹਨ। ਇਹੋ ਕਾਰਨ ਹੈ ਕਿ ਇੰਡੀਆ ਹੈਬੀਟੇਟ ਸੈਂਟਰ 'ਚ ਐੱਨ. ਆਈ. ਸੀ. ਦੇ ਇਸ ਸਿਸਟਮ ਦੀ ਵਰਤੋਂ ਕਰਨ ਲਈ ਚੰਡੀਗੜ੍ਹ ਪ੍ਰਸ਼ਾਸਨ ਨੂੰ ਬੈਸਟ ਪ੍ਰਫਾਰਮਰ ਦਾ ਐਵਾਰਡ ਦਿੱਤਾ ਗਿਆ ਹੈ। ਇਹ ਐਵਾਰਡ ਐੱਮ. ਆਈ. ਈ. ਟੀ. ਵਾਈ. ਦੇ ਸਕੱਤਰ ਨੇ ਸੀ. ਪੀ. ਪੀ. ਨੈਸ਼ਨਲ ਵਰਕ ਦੌਰਾਨ ਯੂ. ਟੀ. ਦੇ ਸਪੈਸ਼ਲ ਸੈਕਟਰੀ ਇੰਜੀਨੀਅਰਿੰਗ ਮੁਕੇਸ਼ ਆਨੰਦ ਨੂੰ ਦਿੱਤਾ।