ਚੰਡੀਗੜ੍ਹ ਦੇ ਹਸਪਤਾਲ ਦਾ ਡਾਕਟਰ ਹੋਇਆ ਲਾਪਤਾ

Wednesday, Oct 15, 2025 - 01:53 PM (IST)

ਚੰਡੀਗੜ੍ਹ ਦੇ ਹਸਪਤਾਲ ਦਾ ਡਾਕਟਰ ਹੋਇਆ ਲਾਪਤਾ

ਚੰਡੀਗੜ੍ਹ : ਚੰਡੀਗੜ੍ਹ ਦੇ ਜੀ. ਐੱਮ. ਸੀ. ਐੱਚ.-32 ਦਾ ਡਾਕਟਰ ਅਚਾਨਕ ਲਾਪਤਾ ਹੋ ਗਿਆ, ਜਿਸ ਨੂੰ ਕਸੌਲੀ ਤੋਂ ਬਰਾਮਦ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਜੀ. ਐੱਸ. ਸੀ. ਐੱਚ.-32 ਦਾ ਡਾਕਟਰ ਗੌਰਵ ਐੱਮ. ਡੀ. ਦਾ ਵਿਦਿਆਰਥੀ ਸੀ ਅਤੇ ਕਰਨਾਟਕ ਨਾਲ ਸਬੰਧ ਰੱਖਦਾ ਸੀ।

ਉਹ ਪਿਛਲੇ 2 ਦਿਨਾਂ ਤੋਂ ਲਾਪਤਾ ਸੀ। ਘਰ ਗੱਲ ਕਰਨ ਤੋਂ ਬਾਅਦ ਉਹ ਲਾਪਤਾ ਹੋ ਗਿਆ ਸੀ ਅਤੇ ਉਸ ਦਾ ਮੋਬਾਇਲ ਵੀ ਸਵਿੱਚ ਆਫ ਆ ਰਿਹਾ ਸੀ। ਪੁਲਸ ਵਲੋਂ ਉਸ ਦੀ ਭਾਲ ਕੀਤੀ ਜਾ ਰਹੀ ਸੀ, ਜਿਸ ਤੋਂ ਬਾਅਦ ਡਾਕਟਰ ਨੂੰ ਕਸੌਲੀ ਤੋਂ ਬਰਾਮਦ ਕੀਤਾ ਗਿਆ।


author

Babita

Content Editor

Related News