ਚੰਡੀਗੜ੍ਹ ਦੀ ਪਹਿਲੀ ਕੋਰੋਨਾ ਮਰੀਜ਼ ਠੀਕ ਹੋ ਕੇ ਪਰਤੀ, ਕਿਹਾ ਹੌਂਸਲੇ ਨਾਲ ਜਿੱਤੀ ਕੋਵਿਡ-19 ਦੀ ਜੰਗ

Wednesday, Apr 08, 2020 - 11:40 AM (IST)

ਚੰਡੀਗੜ੍ਹ ਦੀ ਪਹਿਲੀ ਕੋਰੋਨਾ ਮਰੀਜ਼ ਠੀਕ ਹੋ ਕੇ ਪਰਤੀ, ਕਿਹਾ ਹੌਂਸਲੇ ਨਾਲ ਜਿੱਤੀ ਕੋਵਿਡ-19 ਦੀ ਜੰਗ

ਚੰਡੀਗੜ੍ਹ (ਪਾਲ): ਯੂ. ਟੀ. ਐਡਮਿਨਿਸਟ੍ਰੇਸ਼ਨ ਹੈਲਥ ਵਰਕਰਜ਼ ਅਤੇ ਡਾਕਟਰ ਕੋਰੋਨਾ ਮਰੀਜ਼ਾਂ ਲਈ ਬਹੁਤ ਕੰਮ ਕਰ ਰਹੇ ਹਨ। ਇਨ੍ਹਾਂ ਦੀ ਜਿੰਨੀ ਪ੍ਰਸ਼ੰਸਾ ਕਰਾਂ ਓਨੀ ਘੱਟ ਹੈ। ਇਹ ਲੋਕ ਉਸ ਸਮੇਂ 'ਚ ਕੰਮ ਰਹੇ ਹਨ, ਜਦੋਂ ਸਾਰੇ ਲੋਕ ਘਰਾਂ 'ਚ ਹਨ। ਸਾਨੂੰ ਵੀ ਇਨ੍ਹਾਂ ਦਾ ਸਾਥ ਦੇਣ ਦੀ ਜ਼ਰੂਰਤ ਹੈ। ਚੰਡੀਗੜ੍ਹ ਦੀ ਪਹਿਲੀ ਕੋਰੋਨਾ ਮਰੀਜ਼ ਸੋਮਵਾਰ ਨੂੰ ਡਿਸਚਾਰਜ ਹੋ ਕੇ ਘਰ ਪਹੁੰਚ ਗਈ ਹੈ। 23 ਸਾਲ ਦੀ ਇਸ ਲੜਕੀ ਨੇ ਕਿਹਾ ਕਿ ਹਸਪਤਾਲ ਦਾ ਉਹ ਸਮਾਂ ਸਹੀ 'ਚ ਮੁਸ਼ਕਿਲ ਸੀ। ਅਜਿਹੇ 'ਚ ਪਰਿਵਾਰ, ਦੋਸਤ, ਡਾਕਟਰਾਂ ਨੇ ਬਹੁਤ ਹੌਸਲਾ ਦਿੱਤਾ। ਵਾਇਰਸ ਨਾਲ ਲੜਨਾ ਇੰਨਾ ਮੁਸ਼ਕਿਲ ਸ਼ਾਇਦ ਨਹੀਂ ਸੀ, ਜਿੰਨਾ ਇਸ ਨਾਲ ਜੁੜੇ ਡਰ ਨਾਲ ਸੀ। ਬਾਵਜੂਦ ਇਸਦੇ ਅੱਜ ਘਰ ਆ ਕੇ ਚੰਗਾ ਲੱਗ ਰਿਹਾ ਹੈ, ਖਾਸ ਕਰਕੇ ਆਪਣਿਆਂ ਨਾਲ।

ਇਹ ਵੀ ਪੜ੍ਹੋ: ਹੁਣ ਸਰਕਾਰ ਦੀ ਮਰਜ਼ੀ ਨਾਲ ਮਿਲੇਗੀ ਮਰਿਆਂ ਨੂੰ ਮੁਕਤੀ !

ਮੁਸ਼ਕਿਲ ਸਮਾਂ ਸੀ:ਮੇਰੀ ਜ਼ਿੰਦਗੀ ਦਾ ਇਹ ਸਭ ਤੋਂ ਮੁਸ਼ਕਿਲ ਸਮਾਂ ਸੀ ਪਰ ਇਸ ਦੌਰ ਨੇ ਇਕ ਗੱਲ ਸਿਖਾਈ ਹੈ ਕਿ ਜ਼ਿੰਦਗੀ ਅਨਐਕਸਪੈਕਟੇਡ ਹੈ। ਕੋਈ ਨਹੀਂ ਜਾਣਦਾ ਕਿ ਅਗਲੇ ਪਲ ਕੀ ਹੋਣ ਵਾਲਾ ਹੈ, ਤਾਂ ਅਜਿਹੇ 'ਚ ਆਪਣੀ ਜ਼ਿੰਦਗੀ ਦਾ ਹਰ ਪਲ ਆਪਣਿਆਂ ਦੇ ਨਾਲ ਜੀਵੋ, ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ, ਉਨ੍ਹਾਂ ਨਾਲ ਰਹੋ।

ਇਹ ਵੀ ਪੜ੍ਹੋ: ਖੁਦ ਨੂੰ ਕੈਬਨਿਟ ਮੰਤਰੀ ਦਾ ਖਾਸਮ-ਖਾਸ ਦੱਸਣ ਵਾਲੇ ਜਾਅਲੀ ਪੱਤਰਕਾਰ ਦੀ ਪੁਲਸ ਨੇ ਭੰਨ੍ਹੀ ਆਕੜ

ਇਕਜੁੱਟ ਹੋ ਕੇ ਲੜਨ ਦੀ ਲੋੜ
ਇਸ ਸਮੇਂ ਸਾਰਿਆਂ ਨੂੰ ਇਸ ਬੀਮਾਰੀ ਖਿਲਾਫ ਇਕੱਠੇ ਪਰ ਵੱਖ-ਵੱਖ ਹੋ ਕੇ ਮਤਲਬ ਸੋਸ਼ਲ ਡਿਸਟੈਂਸਿੰਗ ਦੇ ਨਾਲ ਲੜਨ ਦੀ ਜ਼ਰੂਰਤ ਹੈ। ਇਸ ਤਰ੍ਹਾਂ ਹੀ ਇਸ ਬੀਮਾਰੀ ਨੂੰ ਹਰਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ: ਕਰਫਿਊ ਤੋਂ ਬਾਅਦ ਹੁਣ ਪੰਜਾਬ 'ਚ ਦਾਖਲ ਹੋਣਾ ਸੌਖਾ ਨਹੀਂ, ਇਸ ਤਰ੍ਹਾਂ ਹੋਵੇਗੀ 'ਸਪੈਸ਼ਲ ਐਂਟਰੀ'


author

Shyna

Content Editor

Related News