ਚੰਡੀਗੜ੍ਹ ''ਚ ਫਿਰ ਹੋਈ ਲੜਕੀ ਨਾਲ ਛੇੜਛਾੜ, ਪੁਲਸ ਨੇ ਕੀਤਾ ਗ੍ਰਿਫਤਾਰ

08/17/2017 9:44:54 AM

ਚੰਡੀਗੜ੍ਹ (ਸੁਸ਼ੀਲ) : ਕਾਰ ਸਵਾਰ ਸੈਕਟਰ-40 ਦੇ ਪਾਰਕ ਕੋਲ ਲੜਕੀ ਨਾਲ ਛੇੜਛਾੜ ਕਰਕੇ ਫਰਾਰ ਹੋ ਗਿਆ। ਲੜਕੀ ਨੇ ਗੱਡੀ ਦਾ ਨੰਬਰ ਨੋਟ ਕਰਕੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-39 ਥਾਣਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲੜਕੀ ਦੇ ਬਿਆਨ ਦਰਜ ਕਰਕੇ ਕਾਰ ਸਵਾਰ ਲੜਕੇ ਨੂੰ ਦੇਰ ਰਾਤ ਗ੍ਰਿਫਤਾਰ ਕਰਕੇ ਉਸ ਖਿਲਾਫ ਅਗਵਾ ਕਰਨ ਦੀ ਕੋਸ਼ਿਸ਼ ਦੀ ਧਾਰਾ ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਸੈਕਟਰ-47 ਨਿਵਾਸੀ ਬਿਕਰਮਜੀਤ ਸਿੰਘ ਦੇ ਰੂਪ 'ਚ ਹੋਈ ਹੈ, ਜੋ ਕਿ ਪੇਸ਼ੇ ਤੋਂ ਬੀਮਾ ਏਜੰਟ ਹੈ। 
ਲੜਕੀ ਨੇ ਸੈਕਟਰ-39 ਥਾਣਾ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਸੈਕਟਰ-40 ਦੇ ਪਾਰਕ ਨੇੜੇ ਜਾ ਰਹੀ ਸੀ ਕਿ ਪਿੱਛੇ ਕਾਰ ਨੰਬਰ ਸੀ. ਐੱਚ. ਡੀ. 01 ਬੀ. ਐੱਫ. 2564 'ਚ ਲੜਕਾ ਆਇਆ ਤੇ ਉਸ ਨਾਲ ਛੇੜਛਾੜ ਕਰਨ ਲੱਗਾ, ਜਦੋਂ ਉਸਨੇ ਵਿਰੋਧ ਕੀਤਾ ਤਾਂ ਲੜਕਾ ਗੱਡੀ ਲੈ ਕੇ ਫਰਾਰ ਹੋ ਗਿਆ। ਲੜਕੀ ਨੇ ਗੱਡੀ ਦਾ ਨੰਬਰ ਨੋਟ ਕਰਕੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ।


Related News