ਵਿਦਿਆਰਥੀਆਂ ਨੂੰ ਸ਼ਹਿਰ ਦੇ ਭਵਨਾਂ ''ਚ ਐਡਜਸਟ ਕਰਨ ਦੇ ਦਿੱਤੇ ਹੁਕਮ

02/29/2020 1:28:53 PM

ਚੰਡੀਗੜ੍ਹ (ਸਾਜਨ) : ਚੰਡੀਗੜ੍ਹ ਪ੍ਰਸ਼ਾਸਨ ਨੇ ਪੀ. ਜੀ. ਹਾਊਸਿਜ਼ 'ਤੇ ਲਗਾਮ ਕਸਣ ਤੋਂ ਬਾਅਦ ਇਥੇ ਰਹਿ ਰਹੇ ਵਿਦਿਆਰਥੀਆਂ ਨੂੰ ਰਾਹਤ ਦਿੰਦਿਆਂ ਉਨ੍ਹਾਂ ਨੂੰ ਸ਼ਹਿਰ ਦੇ ਵੱਖ-ਵੱਖ ਭਵਨਾਂ 'ਚ ਐਡਜਸਟ ਕਰਨ ਦਾ ਹੁਕਮ ਦਿੱਤਾ ਹੈ। ਜੇਕਰ ਚਾਹੁਣ ਤਾਂ ਇਸ ਲਈ ਸਹੂਲਤ ਅਨੁਸਾਰ ਭਵਨ ਪੈਸੇ ਲੈ ਸਕਦੇ ਹਨ। ਇਸੇ ਤਰ੍ਹਾਂ ਕਾਲਜਾਂ ਨੂੰ ਵੀ ਹਿਦਾਇਤ ਦਿੱਤੀ ਗਈ ਹੈ ਕਿ ਉਨ੍ਹਾਂ ਵਿਦਿਆਰਥੀਆਂ ਨੂੰ ਐਡਜਸਟ ਕਰੋ, ਜੋ ਗ਼ੈਰਕਾਨੂੰਨੀ ਪੀ. ਜੀ. 'ਚ ਰਹਿੰਦੇ ਸਨ। 

ਇਸ ਲਈ ਕਾਲਜਾਂ ਨੂੰ ਉਪਲੱਬਧ ਸਪੇਸ ਅਤੇ ਡੋਰਮੇਟਰੀ 'ਚ ਵਿਵਸਥਾ ਕਰਨ ਲਈ ਕਿਹਾ ਗਿਆ ਹੈ। ਯੂ.ਟੀ. ਦੇ ਇੰਜਨੀਅਰਿੰਗ ਵਿਭਾਗ ਨੇ ਸ਼ਹਿਰ ਦੇ 6 ਹਜ਼ਾਰ ਪੀ. ਜੀ. ਨੂੰ ਅਕੋਮੋਡੇਟ ਕਰਨ ਲਈ ਸੈਕਟਰ-42, ਸੈਕਟਰ-46 ਅਤੇ ਸੈਕਟਰ-50 ਦੇ ਕਾਮਰਸ ਕਾਲਜ ਅਤੇ ਪੈਕ 'ਚ ਹੋਸਟਲ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਡਿਪਟੀ ਕਮਿਸ਼ਨਰ ਨੂੰ ਹਿਦਾਇਤ ਦਿੱਤੀ ਗਈ ਹੈ ਕਿ ਅਗਲੇ ਦੋ ਦਿਨਾਂ ਦੇ ਅੰਦਰ ਰਜਿਸਟ੍ਰੇਸ਼ਨ ਦੀ ਐਪਲੀਕੇਸ਼ੰਜ਼ ਕਲੀਅਰ ਕਰ ਲਈਆਂ ਜਾਣ ਤਾਂ ਕਿ ਪੀ. ਜੀ. ਹਾਊਸ ਮਾਲਕ ਨੂੰ ਇਧਰ-ਉਧਰ ਨਾ ਦੌੜਨਾ ਪਵੇ। ਪ੍ਰਸ਼ਾਸਨ ਨੇ ਕਲੀਅਰ ਕੀਤਾ ਹੈ ਕਿ ਜੋ ਪੀ. ਜੀ. 7.5 ਮਰਲੇ ਤੋਂ ਘੱਟ ਜਗ੍ਹਾ 'ਚ ਚੱਲ ਰਹੇ ਹਨ, ਉਨ੍ਹਾਂ ਨੂੰ ਸੀਲ ਕਰਨ ਦੀ ਪ੍ਰੀਕਿਰਿਆ ਜਾਰੀ ਰਹੇਗੀ। 
ਸੋਧ ਕੇ ਪਾਲਿਸੀ ਫਾਈਨਲ ਕੀਤੀ
ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਸ਼ੁੱਕਰਵਾਰ ਨੂੰ ਪ੍ਰਾਈਵੇਟ ਮਕਾਨਾਂ 'ਚ ਬਤੌਰ ਪੇਇੰਗ ਗੈਸਟ ਰਹਿ ਰਹੇ ਵਿਦਿਆਰਥੀਆਂ ਦੀ ਸੇਫ਼ਟੀ ਅਤੇ ਸਿਕਿਓਰਿਟੀ ਨੂੰ ਮੱਦੇਨਜਰ ਸੋਧ ਕੇ ਪਾਲਿਸੀ ਫਾਇਨਲ ਕਰ ਦਿੱਤੀ। ਪਾਲਿਸੀ 'ਚ ਕੁੱਝ ਨਵੇਂ ਪ੍ਰੋਵਿਜ਼ਨ ਜੋੜੇ ਗਏ ਹਨ, ਜਿਸ 'ਚ ਫਾਇਰ ਕਲੀਅਰੈਂਸ, ਐਨੁਅਲ ਰੀਨਿਊਅਲ ਆਫ਼ ਲਾਇਸੰਸ ਅਤੇ ਜਾਨ-ਮਾਲ ਦੀ ਕਿਸੇ ਨੁਕਸਾਨ ਦੀ ਸਥਿਤੀ 'ਚ ਹਰਜਾਨੇ ਦੀ ਰਕਮ ਨੂੰ ਲੈ ਕੇ ਪੀ.ਜੀ. ਆਨਰਸ ਤੋਂ ਸਰਟੀਫਿਕੇਟ ਲਿਆ ਜਾਵੇਗਾ। ਪੀ.ਜੀ. 'ਚ ਮਾਲਕ ਦੇ ਨਾ ਰਹਿਣ ਦੀ ਛੋਟ ਨਹੀਂ ਦਿੱਤੀ ਜਾਵੇਗੀ। ਛੇਤੀ ਹੀ ਨਵੀਂ ਕੈਟੇਗਰੀ ਦੇ ਹਾਸਟਲ ਸ਼ਹਿਰ 'ਚ ਇੰਟਰੋਡਿਊਸ ਕੀਤੇ ਜਾਣਗੇ, ਜਿਥੇ ਹਾਊਸ ਆਨਰ ਹੋਸਟਲ ਲਈ ਬਿਲਡਿੰਗ ਦੇ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਪ੍ਰਸ਼ਾਸਨ ਵਲੋਂ ਤੈਅ ਰੂਲ ਫਾਲੋ ਕਰਨੇ ਹੋਣਗੇ। 
ਰਜਿਸਟ੍ਰੇਸ਼ਨ ਕਾਊਂਟਰ ਸ਼ੁਰੂ ਕੀਤੇ
ਐਡਵਾਇਜ਼ਰ ਮਨੋਜ ਪਰਿਦਾ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਸ਼ਹਿਰ 'ਚ ਚੱਲ ਰਹੇ ਪੀ.ਜੀ. ਨੂੰ ਬੰਦ ਕਰਨਾ ਨਹੀਂ ਹੈ, ਪਰ ਪ੍ਰਾਪਰ ਰਜਿਸਟ੍ਰੇਸ਼ਨ ਦੇ ਮਾਧਿਅਮ ਨਾਲ ਇਨ੍ਹਾਂ ਨੂੰ ਰੈਗੁਲਰਾਈਜ਼ ਕਰਨਾ ਹੈ। ਡੀ.ਸੀ. ਨੇ ਰਜਿਸਟ੍ਰੇਸ਼ਨ ਕਾਊਂਟਰ ਸ਼ੁਰੂ ਕੀਤੇ ਹਨ ਜੋ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਖੁੱਲ੍ਹੇ ਰਹਿਣਗੇ। ਇਸ ਲਈ ਛੇਤੀ ਹੀ ਆਨਲਾਇਨ ਐਪਲੀਕੇਸ਼ਨ ਵੀ ਸ਼ੁਰੂ ਕੀਤੀ ਜਾ ਰਹੀ ਹੈ। ਜਿਨ੍ਹਾਂ ਪਰਮਿਸਿਸ ਕੋਲ ਆਕਿਊਪੇਸ਼ਨ ਸਰਟੀਫਿਕੇਟ ਨਹੀਂ ਹੋਵੇਗਾ, ਉਨ੍ਹਾਂ ਨੂੰ ਪ੍ਰੋਵਿਜ਼ਨਲ ਰਜਿਸਟ੍ਰੇਸ਼ਨ ਦੇ ਦਿੱਤੀ ਜਾਵੇਗੀ, ਪਰ ਤਿੰਨ ਮਹੀਨੇ ਦੇ ਅੰਦਰ ਉਨ੍ਹਾਂ ਨੂੰ ਆਕਿਊਪੇਸ਼ਨ ਸਰਟੀਫਿਕੇਟ ਲੈਣਾ ਹੋਵੇਗਾ। ਪ੍ਰਸ਼ਾਸਨ ਉਨ੍ਹਾਂ ਪੀ.ਜੀ. ਨੂੰ ਚਲਾਉਣ ਦੀ ਵੀ ਆਗਿਆ ਦੇਵੇਗਾ ਜੋ ਇਹ ਅੰਡਰਟੇਕਿੰਗ ਦੇਵੇਗਾ ਕਿ ਉਹ ਇਕ ਮਹੀਨੇ 'ਚ ਫਾਇਰ ਕਲੀਅਰੈਂਸ ਲੈ ਲਵੇਗਾ।


Babita

Content Editor

Related News