ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ''ਵਾਰਡਬੰਦੀ'' ਦਾ ਨੋਟੀਫਿਕੇਸ਼ਨ ਜਾਰੀ, ਹੁਣ 26 ਨਹੀਂ, ਚੁਣੇ ਜਾਣਗੇ 35 ''ਕੌਂਸਲਰ''
Thursday, Dec 10, 2020 - 11:27 AM (IST)
ਚੰਡੀਗੜ੍ਹ (ਰਾਜਿੰਦਰ) : ਚੰਡੀਗੜ੍ਹ ਨਗਰ ਨਿਗਮ ਦੀਆਂ ਅਗਲੀਆਂ ਚੋਣਾਂ 'ਚ 26 ਦੀ ਜਗ੍ਹਾ 35 ਵਾਰਡ ਹੋਣਗੇ ਕਿਉਂਕਿ ਪ੍ਰਸ਼ਾਸਨ ਨੇ ਵਾਰਡਾਂ ਦੀ ਗਿਣਤੀ ਵਧਾਉਣ ਦੀ ਤਿਆਰੀ ਪੂਰੀ ਕਰ ਲਈ ਹੈ। ਇਸ ਲਈ ਬੁੱਧਵਾਰ ਨੂੰ ਵਾਰਡਬੰਦੀ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਪ੍ਰਿੰਸੀਪਲ ਸੈਕਟਰੀ ਅਰੁਣ ਕੁਮਾਰ ਗੁਪਤਾ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਜਿਸ ’ਤੇ ਹੁਣ ਲੋਕਾਂ ਦੇ ਸੁਝਾਅ ਅਤੇ ਇਤਰਾਜ਼ ਮੰਗੇ ਗਏ ਹਨ ਅਤੇ ਲੋਕਾਂ ਨੂੰ ਹੁਣ 7 ਦਿਨਾਂ ਦੇ ਅੰਦਰ ਇਸ ਨੋਟੀਫਿਕੇਸ਼ਨ ’ਤੇ ਸੁਝਾਅ ਅਤੇ ਇਤਰਾਜ਼ ਦੇਣੇ ਹੋਣਗੇ। ਇਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਲੋਕਾਂ ਦੇ ਸੁਝਾਅ ਸਵੀਕਾਰ ਨਹੀਂ ਕੀਤੇ ਜਾਣਗੇ।
ਇਹ ਵੀ ਪੜ੍ਹੋ : 2 ਮਹੀਨੇ ਪਹਿਲਾਂ ਕੀਤੇ 'ਪ੍ਰੇਮ ਵਿਆਹ' ਦਾ ਅਜਿਹਾ ਹਸ਼ਰ ਹੋਵੇਗਾ, ਕੋਈ ਯਕੀਨ ਨਾ ਕਰ ਸਕਿਆ
ਪਿੰਡਾਂ ਨੂੰ ਵਾਰਡਾਂ 'ਚ ਸ਼ਾਮਲ ਕੀਤਾ ਗਿਆ
ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਵਾਰਡਬੰਦੀ ਨੂੰ ਲੈ ਕੇ ਉਨ੍ਹਾਂ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਨੋਟੀਫਿਕੇਸ਼ਨ ਤਹਿਤ ਨਿਗਮ ਦੇ ਵਾਰਡਾਂ ਦੀ ਗਿਣਤੀ 26 ਤੋਂ ਵਧਾ ਕੇ 35 ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਸ ’ਤੇ ਲੋਕ ਆਪਣੇ ਸੁਝਾਅ ਐਡੀਸ਼ਨਲ ਸੈਕਟਰੀ ਲੋਕਲ ਗੌਰਮਿੰਟ ਕਮ ਮੈਂਬਰ ਸੈਕਟਰੀ ਡੀਲਿਮਿਟੇਸ਼ਨ ਕਮੇਟੀ ਆਫ਼ ਵਾਰਡਸ ਦੇ ਆਫ਼ਿਸ ਰੂਮ ਨੰਬਰ 124 ਯੂ. ਟੀ. ਸਕੱਤਰੇਤ ਸੈਕਟਰ-9 'ਚ ਸ਼ਾਮ 5 ਵਜੇ ਤੱਕ 7 ਦਿਨਾਂ ਦੇ ਅੰਦਰ ਜਮ੍ਹਾਂ ਕਰ ਸਕਦੇ ਹਨ। ਪਿਛਲੇ ਸਾਲ ਨਿਗਮ 'ਚ 13 ਪਿੰਡ ਸ਼ਾਮਲ ਹੋਏ ਸਨ। ਇਨ੍ਹਾਂ 'ਚੋਂ ਵਾਰਡ ਨੰਬਰ-1 'ਚ ਚਾਰ ਪਿੰਡ ਸ਼ਾਮਲ ਗਏ ਹਨ, ਜਿਨ੍ਹਾਂ 'ਚ ਕੈਂਬਵਾਲਾ, ਖੁੱਡਾ ਅਲੀਸ਼ੇਰ, ਖੁੱਡਾ ਜੱਸੂ, ਖੁੱਡਾ ਲਾਹੌਰਾ ਸ਼ਾਮਲ ਹਨ। ਇਸੇ ਤਰ੍ਹਾਂ ਵਾਰਡ ਨੰਬਰ 8 'ਚ ਰਾਏਪੁਰ ਖੁਰਦ, ਰਾਏਪੁਰਕਲਾਂ, ਮੱਖਣਮਾਜਰਾ ਅਤੇ ਮੌਲੀ ਜਾਗਰਾ ਪਿੰਡ ਨੂੰ ਸ਼ਾਮਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਟਲਿਆ ਵੱਡਾ ਰੇਲ ਹਾਦਸਾ, ਟੁੱਟੇ ਟਰੈਕ 'ਤੇ ਚੜ੍ਹ ਗਈ ਟਰੇਨ (ਵੀਡੀਓ)
ਪਹਿਲਾਂ 2006 'ਚ ਹੋਈ ਸੀ ਵਾਰਡਬੰਦੀ
ਇਸ ਤੋਂ ਪਹਿਲਾਂ ਸ਼ਹਿਰ ਦੀ ਵਾਰਡਬੰਦੀ ਸੈਂਸਸ 2001 ਦੇ ਬੇਸ ’ਤੇ 2006 'ਚ ਹੋਈ ਸੀ। 2015 'ਚ ਵੀ ਵਾਰਡਬੰਦੀ ਦਾ ਫ਼ੈਸਲਾ ਹੋਇਆ ਸੀ। ਡੀ. ਸੀ. ਦਫ਼ਤਰ ਨੇ 33 ਵਾਰਡ ਦਾ ਖਾਕਾ ਵੀ ਤਿਆਰ ਕਰ ਲਿਆ ਸੀ ਪਰ 13 ਪਿੰਡ ਐੱਮ. ਸੀ. 'ਚ ਸ਼ਾਮਲ ਨਾ ਕੀਤੇ ਜਾਣ ਦੇ ਵਿਰੋਧ ਦੇ ਚੱਲਦੇ ਇਹ ਯੋਜਨਾ ਸਿਰੇ ਨਹੀਂ ਚੜ੍ਹ ਸਕੀ ਸੀ। ਇਸ ਤੋਂ ਇਲਾਵਾ ਉਸ ਦੌਰਾਨ ਸਮਾਂ ਘੱਟ ਰਹਿਣ ਅਤੇ ਸੈਕਟਰਵਾਈਜ਼ ਸੈਂਸਸ ਦਾ ਰਿਕਾਰਡ ਮੁਹੱਈਆ ਨਾ ਹੋਣ ਦੇ ਚੱਲਦੇ ਵੀ ਇਹ ਕੰਮ ਨਹੀਂ ਹੋ ਸਕਿਆ ਸੀ। ਨਿਗਮ ਚੋਣਾਂ ਸਾਲ 2021 ਸਤੰਬਰ, ਅਕਤੂਬਰ 'ਚ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਸੈਲਾਨੀਆਂ ਦੀ ਉਡੀਕ ਹੋਈ ਖ਼ਤਮ, ਅੱਜ ਤੋਂ ਖੁੱਲ੍ਹੇਗਾ 'ਛੱਤਬੀੜ ਚਿੜੀਆਘਰ'
ਨਿਗਮ 'ਚ ਸ਼ਾਮਲ ਹੋਏ ਸਨ 13 ਪਿੰਡ
ਨਿਗਮ 'ਚ ਅਜੇ ਫਿਲਹਾਲ 26 ਵਾਰਡ ਚੱਲ ਰਹੇ ਹਨ। ਪ੍ਰਸ਼ਾਸਨ ਨੂੰ ਵਾਰਡਬੰਦੀ ਕਰਨ ਦੀ ਇਸ ਲਈ ਵੀ ਲੋੜ ਪਈ, ਕਿਉਂਕਿ ਪਿਛਲੇ ਸਾਲ 13 ਨਵੇਂ ਪਿੰਡ ਵੀ ਸ਼ਾਮਲ ਹੋਏ ਹਨ। ਇਨ੍ਹਾਂ ਪਿੰਡਾਂ 'ਚ ਬਹਿਲਾਣਾ, ਰਾਏਪੁਰ ਖੁਰਦ, ਰਾਏਪੁਰਕਲਾਂ, ਮੱਖਣ ਮਾਜਰਾ, ਦਰਿਆ, ਮੌਲੀ ਜਾਗਰਾਂ, ਕਿਸ਼ਨਗੜ੍ਹ, ਕੈਂਬਵਾਲਾ, ਖੁੱਡਾ ਅਲੀਸ਼ੇਰ, ਖੁੱਡਾ ਜੱਸੂ, ਖੁੱਡਾ ਲਾਹੌਰਾ, ਸਾਰੰਗਪੁਰ ਅਤੇ ਧਨਾਸ ਸ਼ਾਮਲ ਹਨ। ਇਨ੍ਹਾਂ ਵਿਚ 50 ਹਜ਼ਾਰ ਤੋਂ ਜ਼ਿਆਦਾ ਜਨਸੰਖਿਆ ਹੈ।
ਵਾਰਡ-1 : ਕੈਂਬਵਾਲਾ, ਖੁੱਡਾ ਅਲੀਸ਼ੇਰ, ਲਾਹੌਰਾ, ਖੁੱਡਾ ਜੱਸੂ ਅਤੇ ਖੁੱਡਾ ਲਾਹੌਰਾ ਕਾਲੋਨੀ
ਵਾਰਡ-2 : ਸੈਕਟਰ-1, 2,3, 4, 5, 6, 7,8 , 9, 10
ਵਾਰਡ-3 : ਸੈਕਟਰ-26, 26 ਈ, ਈ. ਡਬਲਊ. ਐੱਸ. ਕਾਲੋਨੀ, ਬਾਪੂਧਾਮ ਕਾਲੋਨੀ, ਫੇਜ਼ - 1, 2, 3, ਪੁਲਸ ਲਾਈਨ, ਸੈਕਟਰ-26 ਅਤੇ ਮਦਰਾਸੀ ਕਾਲੋਨੀ ਸੈਕਟਰ-26
ਵਾਰਡ-4 : ਮਨੀਮਾਜਰਾ ਬਸਤੀ ਕਿਸ਼ਨਗੜ੍ਹ, ਬਸਤੀ ਭਗਵਾਨਪੁਰਾ, ਪਿਪਲੀਵਾਲਾ ਟਾਊਨ, ਹਾਊਸਿੰਗ ਬੋਰਡ ਡੁਪਲੈਕਸ ਮਨੀਮਾਜਰਾ ਅਤੇ ਆਈ. ਟੀ. ਪਾਰਕ।
ਵਾਰਡ-5 : ਓਲਡ ਮਨੀਮਾਜਰਾ (ਐੱਨ. ਏ. ਸੀ.), ਸ਼ਾਂਤੀ ਨਗਰ, ਮੜੀਵਾਲਾ ਟਾਊਨ, ਠਾਕੁਰਦੁਵਾਰਾ ਅਤੇ ਗੋਬਿੰਦਪੁਰਾ ਮਨੀਮਾਜਰਾ
ਵਾਰਡ-6 : ਰੇਲਵੇ ਕਾਲੋਨੀ ਸ਼ਿਵਾਲਿਕ ਐਨਕਲੇਵ ਮੌਲੀਜਾਗਰਾਂ (ਪਾਰਟ-2), ਸ਼ਿਵਾਲਿਕ ਐਨਕਲੇਵ, ਢਿੱਲੋਂ ਕੰਪਲੈਕਸ, ਮੋਟਰ ਮਾਰਕੀਟ ਮਨੀਮਾਜਰਾ, ਦਰਸ਼ਨੀ ਬਾਗ, ਸੁਭਾਸ਼ ਨਗਰ , ਇੰਦਰਾ ਕਾਲੋਨੀ।
ਵਾਰਡ-7 : ਅੰਬੇਦਕਰ ਕਾਲੋਨੀ ਮੌਲੀਜਾਗਰਾਂ, ਚਰਨ ਸਿੰਘ ਕਾਲੋਨੀ ਮੌਲੀਜਾਗਰਾਂ ਅਤੇ ਸਮਾਲ ਫਲੈਟਸ ਮੌਲੀਜਾਗਰਾਂ।
ਵਾਰਡ-8 : ਵਿਕਾਸ ਨਗਰ ਮੌਲੀਜਾਗਰਾਂ, ਮੌਲੀਜਾਗਰਾਂ, ਰਾਏਪੁਰਕਲਾਂ, ਮੱਖਣਮਾਜਰਾ, ਰਾਏਪੁਰ ਖੁਰਦ।
ਵਾਰਡ-9 : ਇੰਡਸਟ੍ਰੀਅਲ ਏਰੀਆ ਫੇਜ਼-1, ਸੰਜੇ ਕਾਲੋਨੀ ਇੰਡਸਟ੍ਰੀਅਲ ਏਰੀਆ ਫੇਜ਼-1, ਕਬਾੜੀ ਕਾਲੋਨੀ ਇੰਡਸਟ੍ਰੀਅਲ ਫੇਜ਼-1, ਕਾਲੋਨੀ ਨੰਬਰ-4 ਇੰਡਸਟ੍ਰੀਅਲ ਏਰੀਆ ਫੇਜ਼-1 ਅਤੇ ਦਰਿਆ।
ਵਾਰਡ-10 : ਸੈਕਟਰ-27, 28 ਅਤੇ 29
ਵਾਰਡ-11 : ਸੈਕਟਰ-18, 19, 21
ਵਾਰਡ-12 : ਸੈਕਟਰ-15, 16, 17 ਅਤੇ 24
ਵਾਰਡ-13 : ਸੈਕਟਰ-11, 12, 14, 25, ਯੂ. ਆਈ. ਈ. ਟੀ., ਡੈਂਟਲ ਕਾਲਜ
ਵਾਰਡ-14 : ਧਨਾਸ, ਐੱਲ. ਆਈ. ਜੀ. ਕਾਲੋਨੀ, ਧਨਾਸ, ਮਿਲਕਮੈਨ ਕਾਲੋਨੀ, ਅਮਨ ਚਮਨ ਅੰਬੇਡਕਰ ਕਾਲੋਨੀ।
ਵਾਰਡ-15 : ਸਾਰੰਗਪੁਰ, ਪੁਨਰਵਾਸ ਕਲੋਨੀ ਧਨਾਸ
ਵਾਰਡ-16 : ਸੈਕਟਰ-25 ਕਲੋਨੀ, ਸੈਕਟਰ-25 ਅਤੇ 25 (ਵੈਸਟ)
ਵਾਰਡ-17 : ਸੈਕਟਰ-22 ਅਤੇ 23
ਵਾਰਡ-18 : ਸੈਕਟਰ-20 ਅਤੇ 30
ਵਾਰਡ-19 : ਇੰਡਸਟ੍ਰੀਅਲ ਏਰੀਆ ਫੇਜ਼-2, ਰਾਮ ਦਰਬਾਰ ਅਤੇ ਤਤਾਰਪੁਰ।
ਵਾਰਡ-20 : ਸਪੈਸ਼ਲ ਚਾਰਜ ਹੱਲੋਮਾਜਰਾ, ਬਹਿਲਾਣਾ, ਹੱਲੋਮਾਜਰਾ, ਬਹਿਲਾਣਾ।
ਵਾਰਡ-21 : ਸੈਕਟਰ-47, ਬੈਰਮਾਜਰਾ, ਫੈਦਾਂ, ਬੁੜੈਲ ਅਤੇ ਚਾਹਰ ਤਰਫ਼ ਬੁੜੈਲ।
ਵਾਰਡ-22 : ਸੈਕਟਰ-31, 32, 33
ਵਾਰਡ-23 : ਸੈਕਟਰ-34, 35 ਅਤੇ 43
ਵਾਰਡ-24 : ਸੈਕਟਰ-36, 42, 53 ਨਹਿਰੂ ਕਲੋਨੀ, ਸੈਕਟਰ-53, 54 (ਫਰਨੀਚਰ ਮਾਰਕਿਟ), ਸੈਕਟਰ-54 (ਆਰਦਸ਼ ਕਾਲੋਨੀ) ਅਤੇ ਸੈਕਟਰ-42 (ਅਟਾਵਾ)।
ਵਾਰਡ-25 : ਸੈਕਟਰ-37 ਅਤੇ 38
ਵਾਰਡ-26 : ਸੈਕਟਰ-38 ਵੈਸਟ, ਡੱਡੂਮਾਜਰਾ ਕਾਲੋਨੀ, ਪਿੰਡ ਡੱਡੂਮਾਜਰਾ, ਸ਼ਾਹਪੁਰ ਕਾਲੋਨੀ ਅਤੇ ਪਿੰਡ।
ਵਾਰਡ-27 : ਸੈਕਟਰ-39, 40
ਵਾਰਡ-28 : ਪਿੰਡ ਮਲੋਆ, ਈ. ਡਬਲਊ. ਐੱਸ. ਮਲੋਆ, ਸੈਕਟਰ-39 ਵੈਸਟ, ਗੁਰਸਾਗਰ ਭੱਠਲ ਕਾਲੋਨੀ, ਮਲੋਆ, ਗਵਾਲਾ ਐਂਡ ਘੁਮਿਆਰ ਕਾਲੋਨੀ, ਸੁੱਖਾ, ਰਾਣਾ, ਬਾਂਸਲ ਫ਼ਾਰਮ ਅਤੇ ਈ. ਡਬਲਊ. ਐੱਸ. ਮਲੋਆ
ਵਾਰਡ-29 : ਸੈਕਟਰ-55 (ਹਾਊਸਿੰਗ ਬੋਰਡ), ਸੈਕਟਰ-56 ਬਾਪੂਧਾਮ ਕਾਲੋਨੀ, ਅੰਬੇਦਕਰ ਕਾਲੋਨੀ, ਸਵੀਪਰ ਕਾਲੋਨੀ, ਐੱਲ. ਬੀ. ਐੱਸ. ਕਾਲੋਨੀ ਅਤੇ ਸੈਕਟਰ-55 (ਪਲਸੌਰਾ)।
ਵਾਰਡ-30 : ਸੈਕਟਰ-41, ਬੁਟਰੇਲਾ ਅਤੇ ਬਡਹੇੜੀ।
ਵਾਰਡ-31 : ਕਜਹੇੜੀ ਕਾਲੋਨੀ, ਸੈਕਟਰ-52, ਈ. ਡਬਲਊ. ਐੱਸ. ਐੱਲ. ਆਈ. ਜੀ. ਕਾਲੋਨੀ, ਸੈਕਟਰ-61, ਪਿੰਡ ਕਜਹੇੜੀ, ਸੈਕਟਰ-52 (ਹਾਊਸ ਫ਼ਾਰ ਇਲੈਕਟ ਡਿਪਾਰਟਮੈਂਟ ਯੂ. ਟੀ.), ਸੈਕਟਰ-52 (ਟ੍ਰਾਂਜ਼ਿਟ ਕੈਂਪ), ਸੈਕਟਰ-52 (ਕਰਸਨ ਕਾਲੋਨੀ), ਕੁਲਦੀਪ ਕਾਲੋਨੀ, ਕਜਹੇੜੀ, ਪੰਡਤ ਕਾਲੋਨੀ, ਕਜਹੇੜੀ, ਗੋਇਲੀ ਕਾਲੋਨੀ ਕਜਹੇੜੀ ਅਤੇ ਮਜਦੂਰ ਕਾਲੋਨੀ ਕਜਹੇੜੀ।
ਵਾਰਡ-32 : ਸੈਕਟਰ-44, 51 ਅਤੇ 51 ਕਾਲੋਨੀ ਨੰਬਰ 5
ਵਾਰਡ-33 : ਬੁੜੈਲ (ਸੈਕਟਰ-45)
ਵਾਰਡ-34 : ਸੈਕਟਰ-45 ਅਤੇ 46
ਵਾਰਡ-35 : ਸੈਕਟਰ-48, 49, 50 ਅਤੇ 63
ਨੋਟ : ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵਾਰਡਬੰਦੀ ਦਾ ਨੋਟੀਫਿਕੇਸ਼ਨ ਜਾਰੀ ਕਰਨ ਸਬੰਧੀ ਕੁਮੈਂਟ ਬਾਕਸ 'ਚ ਦਿਓ ਰਾਏ