ਅਸਲਾਧਾਰਕ ਜਲਦ ਥਾਣੇ ’ਚ ਅਸਲਾ ਜਮ੍ਹਾ ਕਰਵਾਉਣ : ਐੱਸ. ਐੱਚ. ਓ. ਬੋਪਾਰਾਏ

04/20/2019 4:34:51 AM

ਚੰਡੀਗੜ੍ਹ (ਅਮਰਦੀਪ)–ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਪੁਲਸ ਨੇ ਅਸਲਾਧਾਰਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ-ਆਪਣੇ ਅਸਲੇ ਸਬੰਧਤ ਥਾਣਿਆਂ ਵਿਚ ਜਮ੍ਹਾ ਕਰਵਾ ਦੇਣ। ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਸਦਰ ਦੇ ਐੱਸ. ਐੱਚ. ਓ. ਇੰਸਪੈਕਟਰ ਇੰਦਰਜੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਭਾਵੇਂ ਕਿ ਥਾਣਾ ਸਦਰ ਅਧੀਨ ਆਉਂਦੇ ਪਿੰਡਾਂ ਦੇ ਅਸਲਾਧਾਰਕਾਂ ਨੇ ਅਸਲਾ ਜਮ੍ਹਾ ਕਰਵਾ ਦਿੱਤਾ ਹੈ ਪਰ ਜਿਨ੍ਹਾਂ-ਜਿਨ੍ਹਾਂ ਵਿਅਕਤੀਆਂ ਨੇ ਆਪਣਾ ਅਸਲਾ ਜਮ੍ਹਾ ਨਹੀਂ ਕਰਵਾਇਆ, ਉਹ ਜਲਦੀ ਹੀ ਥਾਣਾ ਸਦਰ ਵਿਖੇ ਜਮ੍ਹਾ ਕਰਵਾ ਦੇਣ ਤੇ ਜਿਨ੍ਹਾਂ ਨੇ ਅਸਲਾ ਸਮੇਂ ਤੋਂ ਪਹਿਲਾਂ ਜਮ੍ਹਾ ਨਾ ਕਰਵਾਇਆ, ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਐੱਸ. ਐੱਚ. ਓ. ਨੇ ਆਖਿਆ ਕਿ ਰਾਤ ਸਮੇਂ ਪੁਲਸ ਗਸ਼ਤ ਤੇ ਨਾਕਾਬੰਦੀ ਵਿਚ ਵਾਧਾ ਕੀਤਾ ਗਿਆ ਹੈ ਤੇ ਭੀਡ਼-ਭਡ਼ੱਕੇ ਵਾਲੀਆਂ ਥਾਵਾਂ ’ਤੇ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਪੀ. ਜੀ. ਕੇਂਦਰਾਂ ਦੇ ਮਾਲਕਾਂ ਨੂੰ ਕਿਹਾ ਕਿ ਉਹ ਆਪਣੇ-ਆਪਣੇ ਕਿਰਾਏਦਾਰਾਂ ਦੀ ਸੂਚੀ ਸਬੰਧਤ ਥਾਣਿਆਂ ਵਿਚ ਦੇਣ। ਇਸ ਮੌਕੇ ਐੱਸ. ਆਈ. ਹਰਪਾਲ ਸਿੰਘ ਸੈਣੀ ਤੇ ਏ. ਐੱਸ. ਆਈ. ਰਾਜਪਾਲ ਵੀ ਹਾਜ਼ਰ ਸਨ।

Related News