ਐੱਚ-1 ਬੀ ਵੀਜ਼ਾ ਧਾਰਕਾਂ ਲਈ ਵੱਡੀ ਖ਼ਬਰ! ਅਮਰੀਕਾ ਨੇ ਨੌਕਰੀ ਜਾਣ ਪਿੱਛੋਂ ਦੇਸ਼ ’ਚ ਰਹਿਣ ਦੀ ਸਮਾਂ ਹੱਦ ਵਧਾਈ
Thursday, May 16, 2024 - 06:08 AM (IST)

ਵਾਸ਼ਿੰਗਟਨ (ਏਜੰਸੀ)– ਐੱਚ-1 ਬੀ ਵੀਜ਼ਾ ’ਤੇ ਅਮਰੀਕਾ ਜਾਣ ਵਾਲੇ ਸਾਫਟਵੇਅਰ ਇੰਜੀਨੀਅਰਾਂ ਤੇ ਕਰਮਚਾਰੀਆਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਹੁਣ ਉਹ ਨੌਕਰੀ ਗੁਆਉਣ ਤੋਂ ਬਾਅਦ ਵੀ ਲਗਭਗ ਇਕ ਸਾਲ ਤੱਕ ਅਮਰੀਕਾ ’ਚ ਰਹਿ ਸਕਣਗੇ। ਪਹਿਲਾਂ ਉਨ੍ਹਾਂ ਨੂੰ 60 ਦਿਨਾਂ ਦੇ ਅੰਦਰ ਦੇਸ਼ ਛੱਡਣਾ ਪੈਂਦਾ ਸੀ। ਇਸ ਨਾਲ ਵੱਡੀ ਗਿਣਤੀ ’ਚ ਅਮਰੀਕਾ ਰਹਿੰਦੇ ਪੰਜਾਬੀਆਂ ਨੂੰ ਵੀ ਲਾਭ ਮਿਲੇਗਾ, ਜਿਹੜੇ ਕਿਸੇ ਕਾਰਨ ਅਮਰੀਕਾ ’ਚ ਨੌਕਰੀ ਜਾਣ ਪਿੱਛੋਂ ਮੁਸੀਬਤ ’ਚ ਘਿਰ ਜਾਂਦੇ ਸਨ।
ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਖੁੱਲ੍ਹੇਆਮ ਕਰਨ ਲੱਗਾ ਭਾਰਤ ਵਿਰੋਧੀ ਸਰਗਰਮੀਆਂ ਦਾ ਸਮਰਥਨ, ਪੁਲਸ ਕਰਨ ਲੱਗੀ ਖ਼ਾਲਿਸਤਾਨੀਆਂ ਨੂੰ ਸੰਬੋਧਨ
ਅਮਰੀਕੀ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸ (ਯੂ. ਐੱਸ. ਸੀ. ਆਈ. ਐੱਸ.) ਨੇ ਇਸ ਸਬੰਧੀ ਇਕ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਸਾਲ ਦੇ ਸ਼ੁਰੂ ’ਚ ਗੂਗਲ, ਟੈਸਲਾ ਤੇ ਵਾਲਮਾਰਟ ਨੇ ਵੱਡੇ ਪੱਧਰ ’ਤੇ ਛਾਂਟੀ ਕੀਤੀ ਸੀ। ਨੌਕਰੀ ਤੋਂ ਕੱਢੇ ਗਏ ਲੋਕਾਂ ਨੂੰ ਹੁਣ ਗ੍ਰੇਸ ਪੀਰੀਅਡ ਮਿਲੇਗਾ।
ਇਸ ਦੌਰਾਨ ਉਨ੍ਹਾਂ ਨੂੰ ਆਪਣੇ ‘ਨੋਮਿਨੀਮਾਈਗ੍ਰੈਂਟ ਸਟੇਟਸ’ ’ਚ ਤਬਦੀਲੀ ਲਈ ਇਕ ਅਰਜ਼ੀ ਜਮ੍ਹਾ ਕਰਵਾਉਣੀ ਪਵੇਗੀ। ਇਨ੍ਹਾਂ ਅਰਜ਼ੀਆਂ ਤੋਂ ਬਾਅਦ ਉਨ੍ਹਾਂ ਦੀ ਰਿਆਇਤ ਮਿਆਦ ਵਧਾਈ ਜਾਂਦੀ ਰਹੇਗੀ। ਜਿਵੇਂ ਹੀ ਐੱਚ-1 ਬੀ ਵੀਜ਼ਾ ਧਾਰਕ ਨਵੀਂ ਕੰਪਨੀ ਨਾਲ ਕੰਮ ਕਰਨਾ ਸ਼ੁਰੂ ਕਰੇਗਾ, ਉਸ ਨੂੰ ਐੱਚ-1 ਬੀ ਵੀਜ਼ਾ ਲਈ ਨਵੀਂ ਅਰਜ਼ੀ ਜਮ੍ਹਾ ਕਰਨੀ ਪਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।