550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬੂਟੇ ਲਾਏ

Saturday, Mar 16, 2019 - 04:47 AM (IST)

550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬੂਟੇ ਲਾਏ
ਚੰਡੀਗੜ੍ਹ (ਅਮਰਦੀਪ)–ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਾਤਾਵਰਣ ਪ੍ਰੇਮੀ ਭੁਪਿੰਦਰ ਸਿੰਘ ਚੰਡੀਗਡ਼੍ਹ ਵਲੋਂ ਹਰ ਪਿੰਡ ਵਿਚ 550 ਬੂਟੇ ਲਾਉਣ ਦੀ ਸ਼ੁਰੂ ਕੀਤੀ ਮੁਹਿੰਮ ਤਹਿਤ ਅੱਜ ਖਰਡ਼ ਨੇਡ਼ਲੇ ਪਿੰਡ ਧਡ਼ਾਕ ਕਲਾਂ ਵਿਖੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ 550 ਬੂਟੇ ਲਾਏ ਗਏ। ਇਸ ਮੌਕੇ ਭੁਪਿੰਦਰ ਸਿੰਘ ਨੇ ਕਿਹਾ ਕਿ ਇਹ ਜ਼ਿੰਮੇਵਾਰੀ ਹਰ ਨਾਗਰਿਕ ਦੀ ਹੈ ਕਿ ਉਹ ਇਸ ਮਹਾਨ ਕੰਮ ਵਿਚ ਹਿੱਸਾ ਪਾਏ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਉਹ ਪਿੰਡ ਸੈਦਪੁਰ ਵਿਚ 550 ਬੂਟੇ ਲਾ ਚੁੱਕੇ ਹਨ ਤੇ ਭਵਿੱਖ ਵਿਚ ਇਸੇ ਤਰ੍ਹਾਂ ਦੀਆਂ ਸੇਵਾਵਾਂ ਜਾਰੀ ਰੱਖਣਗੇ।

Related News