ਨਿਹੰਗ ਬਾਬਾ ਹਰਜੀਤ ਸਿੰਘ ਰਸੂਲਪੁਰ ਨੂੰ ਰਾਸ਼ਟਰੀ ਸੰਤ ਐਲਾਨਿਆ

Tuesday, Dec 31, 2024 - 09:51 AM (IST)

ਨਿਹੰਗ ਬਾਬਾ ਹਰਜੀਤ ਸਿੰਘ ਰਸੂਲਪੁਰ ਨੂੰ ਰਾਸ਼ਟਰੀ ਸੰਤ ਐਲਾਨਿਆ

ਚੰਡੀਗੜ੍ਹ (ਅੰਕੁਰ)- ਅਨੰਤ ਭੂਸ਼ਿਤ ਵੈਸ਼ਨਵ ਕੁਲਭੂਸ਼ਨ ਸ਼੍ਰੀ ਸ਼੍ਰੀ ਸ਼੍ਰੀ 1008 ਸ਼੍ਰੀ ਮਹੰਤ ਨਿਤਯ ਗੋਪਾਲ ਦਾਸ ਜੀ ਵਲੋਂ ਮਹਾਰਾਜ ਪੀਠਾਧੀਸ਼ਵਰ ਸ਼੍ਰੀ ਮਨੀਰਾਮ ਦਾਸ ਛੋਟੀ ਛਾਉਣੀ, ਪ੍ਰਧਾਨ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਅਤੇ ਸ਼੍ਰੀ ਕ੍ਰਿਸ਼ਨ ਜਨਮ ਭੂਮੀ ਨਿਆਸ ਮਥੁਰਾ ਦੀ ਸਰਪ੍ਰਸਤੀ ਹੇਠ ਬਾਬਾ ਹਰਜੀਤ ਸਿੰਘ ਰਸੂਲਪੁਰ ਨੂੰ ਰਾਸ਼ਟਰੀ ਸੰਤ ਦੀ ਉਪਾਧੀ ਤੇ ਵੈਸ਼ਨਵ ਪਦਮ ਨਾਲ ਸਨਮਾਨਿਤ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ - ਸਰਦੀ ਦੀਆਂ ਛੁੱਟੀਆਂ ਵਿਚਾਲੇ ਪੰਜਾਬ ਸਰਕਾਰ ਦਾ ਵੱਡਾ ਕਦਮ

ਉਹ ਉਸ ਨਿਹੰਗ ਬਾਬਾ ਫਕੀਰ ਸਿੰਘ ਦੇ ਪਰਿਵਾਰ ਦੇ ਅੱਠਵੇਂ ਵੰਸ਼ਜ ਹਨ, ਜਿਨ੍ਹਾਂ ਨੇ ਨਵੰਬਰ 1858 ’ਚ 25 ਨਿਹੰਗ ਸਿੰਘਾਂ (ਸਿੱਖਾਂ) ਨਾਲ ਮਿਲ ਕੇ ਬਾਬਰੀ ਮਸਜਿਦ ਦੇ ਢਾਂਚੇ ’ਤੇ ਕਬਜ਼ਾ ਕਰ ਕੇ ਉਸ ਵਿਚ ਹਵਨ ਵੀ ਕੀਤਾ ਸੀ। ਦੀਵਾਰਾਂ ’ਤੇ ਰਾਮ-ਰਾਮ ਲਿਖਿਆ ਅਤੇ ਭਗਵਾਂ ਝੰਡਾ ਲਹਿਰਾਇਆ ਸੀ । ਨਿਹੰਗ ਬਾਬਾ ਹਰਜੀਤ ਸਿੰਘ ਰਸੂਲਪੁਰ ਨੇ 22 ਜਨਵਰੀ 2024 ਨੂੰ ਸ਼੍ਰੀ ਰਾਮ ਮੰਦਿਰ ਦੀ ਪ੍ਰਾਣ-ਪ੍ਰਤਿਸ਼ਠਾ ਸਮੇਂ ਆਪਣੇ ਨਿਹੰਗ ਸਿੰਘਾਂ ਸਮੇਤ ਅਯੁੱਧਿਆ ਵਿਖੇ ਲੰਗਰ ਲਾਇਆ ਅਤੇ ਦੇਸ਼-ਵਿਦੇਸ਼ ਤੋਂ ਆਈ ਸੰਗਤ ਦੀ ਸੇਵਾ ਕੀਤੀ। ਇਸ ਮੌਕੇ ਬਾਬਾ ਹਰਜੀਤ ਸਿੰਘ ਰਸੂਲਪੁਰ ਵਾਲਿਆਂ ਨੇ ਇਸ ਸਨਮਾਨ ਲਈ ਸ਼੍ਰੀ 1008 ਸ਼੍ਰੀ ਮਹੰਤ ਨਿਤਿਆ ਗੋਪਾਲ ਦਾਸ ਜੀ ਅਤੇ ਮਹਾਰਾਜ ਪੀਠਾਧੀਸ਼ਵਰ ਸ਼੍ਰੀ ਮਨੀਰਾਮ ਦਾਸ ਛੋਟੀ ਛਾਉਣੀ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News