ਪੰਜਾਬ ਪੁਲਸ ਦੇ DSP ਨੂੰ ਮਿਲੀ ਧਮਕੀ, ਕਿਹਾ- ''''ਜਿੰਨੇ ਮਰਜ਼ੀ ਮੁਖ਼ਬਰ ਭੇਜ ਲਓ, ਸਭ ਨੂੰ ਖ਼ਤਮ ਕਰ ਦਿੱਤਾ ਜਾਵੇਗਾ...''''
Tuesday, Dec 31, 2024 - 05:45 AM (IST)
ਚੰਡੀਗੜ੍ਹ (ਰਮਨਜੀਤ)- ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇਕ ਆਡੀਓ ’ਤੇ ਯਕੀਨ ਕੀਤਾ ਜਾਵੇ ਤਾਂ ਗੈਂਗਸਟਰ ਗੋਲਡੀ ਬਰਾੜ ਨੇ ਪੰਜਾਬ ਪੁਲਸ ਦੇ ਇਕ ਧਾਕੜ ਡੀ.ਐੱਸ.ਪੀ. ਨੂੰ ਧਮਕੀ ਦਿੱਤੀ ਹੈ। ਗੈਂਗਸਟਰ ਗੋਲਡੀ ਬਰਾੜ ਨੇ ਕਿਹਾ ਕਿ ਤੁਸੀਂ ਸਾਡੇ ਗੈਂਗ ’ਚ ਜਿੰਨੇ ਚਾਹੇ ਮੁਖਬਰ ਭੇਜਣ ਦੀ ਕੋਸ਼ਿਸ਼ ਕਰ ਲਓ, ਸਭ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਨਾਲ ਹੀ ਗੋਲਡੀ ਬਰਾੜ ਨੇ ਡੀ.ਐੱਸ.ਪੀ. ਨੂੰ ਕਿਹਾ ਕਿ ਤੁਸੀਂ ਮੇਰੇ ਭਰਾ ਗੁਰਲਾਲ ਬਰਾੜ ਦੇ ਕਾਤਲ ਨੂੰ ਵੀ.ਆਈ.ਪੀ. ਟ੍ਰੀਟਮੈਂਟ ਦਿੱਤਾ ਸੀ, ਉਸ ਦਾ ਵੀ ਜਵਾਬ ਦਿੱਤਾ ਜਾਵੇਗਾ।
ਦਿਲਚਸਪ ਗੱਲ ਇਹ ਹੈ ਕਿ ਸਾਰੀ ਗੱਲਬਾਤ ਦੌਰਾਨ ਪੰਜਾਬ ਪੁਲਸ ਦਾ ਧਾਕੜ ਡੀ.ਐੱਸ.ਪੀ. ਗੈਂਗਸਟਰ ਗੋਲਡੀ ਬਰਾੜ ਨੂੰ ਸਪੱਸ਼ਟੀਕਰਨ ਦਿੰਦੇ ਹੋਏ ਸੁਣਿਆ ਜਾ ਸਕਦਾ ਹੈ। ਵਾਇਰਲ ਆਡੀਓ ਵਿਚ ਗੋਲਡੀ ਬਰਾੜ ਨੇ ਡੀ.ਐੱਸ.ਪੀ. ਨੂੰ ਫ਼ੋਨ ’ਤੇ ਧਮਕੀਆਂ ਦਿੱਤੀਆਂ ਤੇ ਕਈ ਗੰਭੀਰ ਦੋਸ਼ ਲਾਉਂਦਿਆਂ ਕਿਹਾ, ‘ਸੋਚਿਆ ਤੁਹਾਡੇ ਮੁਖ਼ਬਰ ਦੀ ਮੌਤ ’ਤੇ ਅਫ਼ਸੋਸ ਪ੍ਰਗਟ ਦੇਵਾਂ। ਪੰਜਾਬ ਪੁਲਸ ਨੇ ਮੇਰੇ ਗਰੁੱਪ ਵਿਚ ਮੁਖਬਰ ਭੇਜੇ ਹਨ ਪਰ ਪੁਲਸ ਜਿੰਨੇ ਚਾਹੇ ਮੁਖਬਰ ਗਰੁੱਪ ਵਿਚ ਭੇਜ ਲਵੇ, ਕੋਈ ਫਰਕ ਨਹੀਂ ਪੈਂਦਾ।’
ਇਹ ਵੀ ਪੜ੍ਹੋ- ਪੁਲਸ ਲਾਈਨ ’ਚ ਬੁਲਾਈ ਗਈ ਭਾਰੀ ਪੁਲਸ ਫੋਰਸ ; ਡੱਲੇਵਾਲ ਨੂੰ ਲਿਆਂਦਾ ਜਾ ਸਕਦੈ ਹਸਪਤਾਲ
ਗੱਲਬਾਤ ਦੌਰਾਨ ਗੋਲਡੀ ਬਰਾੜ ਨੇ ਡੀ.ਐੱਸ.ਪੀ. ਨੂੰ ਚਿੱਟਾ ਵੇਚਣ ਵਾਲਿਆਂ ਦਾ ਸਮਰਥਨ ਬੰਦ ਕਰਨ ਦੀ ਵੀ ਧਮਕੀ ਵੀ ਦਿੱਤੀ। ਗੋਲਡੀ ਬਰਾੜ ਨੇ ਫਰੀਦਕੋਟ ਵਿਚ ਇਕ ਡੇਰਾ ਪ੍ਰੇਮੀ ਦੇ ਕਤਲ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ਇਹ ਗੁਰੂ ਦੀ ਬੇਅਦਬੀ ਦਾ ਬਦਲਾ ਸੀ ਅਤੇ ਇਸੇ ਲਈ ਪੁਲਸ ਨੇ ਉਸ ਨੂੰ ਅੱਤਵਾਦੀ ਕਰਾਰ ਦਿੱਤਾ ਸੀ।
ਇਹ ਵੀ ਪੜ੍ਹੋ- 'ਪੰਜਾਬ ਬੰਦ' ਦੇ ਸੱਦੇ ਨੂੰ ਮਿਲਿਆ ਜ਼ਬਰਦਸਤ ਹੁੰਗਾਰਾ ; 9 ਘੰਟੇ ਤੱਕ ਰਿਹਾ Lockdown ਵਾਲਾ ਹਾਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e