ਸਰਕਾਰੀ ਬੱਸਾਂ ਨੂੰ ਲੈ ਕੇ ਆ ਗਈ ਨਵੀਂ Update! ਬੀਬੀਆਂ ਨੂੰ ਵੀ ਮਿਲੇਗੀ ਵੱਡੀ ਰਾਹਤ
Monday, Jan 06, 2025 - 12:56 PM (IST)
ਚੰਡੀਗੜ੍ਹ (ਅੰਕੁਰ) : ਪੰਜਾਬ 'ਚ ਜਿੱਥੇ ਲੋਕ ਸਰਕਾਰੀ ਬੱਸਾਂ ਦਾ ਭਰਪੂਰ ਫ਼ਾਇਦਾ ਚੁੱਕ ਰਹੇ ਹਨ ਅਤੇ ਬੀਬੀਆਂ ਵੀ ਮੁਫ਼ਤ ਸਫ਼ਰ ਦਾ ਲਾਹਾ ਲੈ ਰਹੀਆਂ ਹਨ, ਉੱਥੇ ਹੀ ਸੂਬੇ 'ਚ 13 ਸਰਕਾਰੀ ਬੱਸਾਂ ਦੇ ਰੂਟ ਬੰਦ ਪਏ ਹਨ। ਇਸ ਕਾਰਨ ਇੱਥੋਂ ਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇੱਥੋਂ ਦੀਆਂ ਬੀਬੀਆਂ ਮੁਫ਼ਤ ਸਫ਼ਰ ਵੀ ਨਹੀਂ ਕਰ ਸਕਦੀਆਂ। ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗਿੱਦੜਬਾਹਾ ਵਿਧਾਨ ਸਭਾ ਹਲਕੇ ’ਚ ਬੰਦ ਪਏ 13 ਸਰਕਾਰੀ ਬੱਸਾਂ ਦੇ ਰੂਟ ਸ਼ੁਰੂ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਵੱਧਣਗੀਆਂ ਛੁੱਟੀਆਂ! ਪੜ੍ਹੋ ਕੀ ਹੈ ਨਵੀਂ Update
ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਦੇ ਖ਼ਜ਼ਾਨੇ ਨੂੰ ਵੱਡਾ ਘਾਟਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ 6 ਟਾਈਮ ਗਿੱਦੜਬਾਹਾ ਤੋਂ ਸ੍ਰੀ ਮੁਕਤਸਰ ਸਾਹਿਬ ਵਾਇਆ ਮਧੀਰ, ਗੁਆਰਾ ਤੇ ਗਿਲਜੇਵਾਲਾ ਦੇ ਅਤੇ 3 ਟਾਈਮ ਗਿੱਦੜਬਾਹਾ ਤੋਂ ਸ੍ਰੀ ਮੁਕਤਸਰ ਸਾਹਿਬ ਦੇ ਵਾਇਆ ਕੋਟਭਾਈ, ਛੱਤੇਆਣਾ ਆਦਿ। ਇਸ ਦੇ ਨਾਲ ਹੀ 4 ਟਾਈਮ ਗਿੱਦੜਬਾਹਾ ਤੋਂ ਡੱਬਵਾਲੀ ਵਾਇਆ ਲਾਲਬਾਈ, ਚੰਨੂ ਤੇ ਲੰਬੀ ਵੀ ਬੰਦ ਕਰ ਦਿੱਤੇ ਗਏ ਹਨ। ਇਸ ਨਾਲ ਨਿੱਜੀ ਟਰਾਂਸਪੋਰਟਰ ਇਸ ਦਾ ਖ਼ੂਬ ਫ਼ਾਇਦਾ ਚੁੱਕ ਰਹੇ ਹਨ।
ਇਹ ਵੀ ਪੜ੍ਹੋ : ਧੁੱਪ ਨਿਕਲਣ ਤੋਂ ਬਾਅਦ ਵੀ ਚਿੰਤਾਜਨਕ ਬਣੇ ਹੋਏ ਹਾਲਾਤ! ਪੜ੍ਹੋ ਕੀ ਹੈ ਪੂਰੀ ਖ਼ਬਰ
ਇਸ ਨਾਲ ਸਰਕਾਰੀ ਖ਼ਜ਼ਾਨੇ ਦਾ ਮਾਲੀਆ ਘੱਟਣ ਦੇ ਨਾਲ-ਨਾਲ ਇੱਥੋਂ ਦੀਆਂ ਬੀਬੀਆਂ ਨੂੰ ਮਿਲਦੀ ਮੁਫ਼ਤ ਬੱਸ ਸਰਵਿਸ ’ਚ ਵੀ ਵਿਘਨ ਪੈ ਰਿਹਾ ਹੈ। ਬੀਬੀਆਂ ਨਿੱਜੀ ਬੱਸਾਂ ’ਚ ਜਾਣ ਲਈ ਮਜਬੂਰ ਹਨ। ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਨ੍ਹਾਂ ’ਤੇ ਬੱਸਾਂ ਚਲਾ ਕੇ ਜਲਦ ਤੋਂ ਜਲਦ ਆਮ ਲੋਕਾਂ ਨੂੰ ਸਹੂਲਤ ਦੇਣ ਦੀ ਅਪੀਲ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8