ਕਲਿਆਣ ਤੇ ਗਗਨਦੀਪ ਨੇ ਜਿੱਤਿਆ ਸਿਲਵਰ ਮੈਡਲ

01/23/2019 10:35:12 AM

ਚੰਡੀਗੜ੍ਹ (ਬਠਲਾ)-ਸ਼ਹਿਰ ਵਿਚ ਚੱਲ ਰਹੇ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਸੈਂਟਰ ’ਚ ਕੋਚਿੰਗ ਲੈ ਰਹੇ ਕਲਿਆਣ ਸਿੰਘ ਅਤੇ ਗਗਨਦੀਪ ਸਿੰਘ ਨੇ ਪੂਨਾ ਵਿਚ ਹੋਈਆਂ ਇੰਡੀਆ ਯੂਥ ਖੇਡਾਂ ਵੇਟਲਿਫਟਿੰਗ ਵਿਚ ਸਿਲਵਰ ਮੈਡਲ ਜਿੱਤ ਕੇ ਸੈਂਟਰ ਅਤੇ ਖੇਤਰ ਦਾ ਨਾਂ ਰੌਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਤਰਰਾਸ਼ਟਰੀ ਵੇਟਲਿਫਟਿੰਗ ਕੋਚ ਡੀ. ਕੇ. ਸ਼ਰਮਾ ਨੇ ਦੱਸਿਆ ਕਿ ਪੂਨੇ ਵਿਚ ਹੋਏ ਵੇਟਲਿਫਟਿੰਗ ਦੇ ਮੁਕਾਬਲੇ ਵਿਚ ਹਿੱਸਾ ਲੈਂਦੇ ਹੋਏ ਕਲਿਆਣ ਸਿੰਘ ਅਤੇ ਗਗਨਦੀਪ ਸਿੰਘ ਨੇ ਪੰਜਾਬ ਦਾ ਨਾਂ ਰੋਸ਼ਨ ਕੀਤਾ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਕਲਿਆਣ ਸਿੰਘ ਨੇ ਨਾਗਪੁਰ ਵਿਚ ਹੋਈ ਜੂਨੀਅਰ ਨੈਸ਼ਨਲ ਵੇਟਲਿਫਟਿੰਗ ਚੈਂਪੀਅਨਸ਼ਿਪ ਵਿਚ ਸਿਲਵਰ ਮੈਡਲ ਪ੍ਰਾਪਤ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਖਿਡਾਰੀ ਦੀ ਅੰਤਰਰਾਸ਼ਟਰੀ ਜੂਨੀਅਰ ਮੁਕਾਬਲਿਆਂ ਲਈ ਭਾਰਤੀ ਟੀਮ ਦੇ ਐੱਨ. ਆਈ. ਐੱਸ. ਪਟਿਆਲਾ ਵਿਚ ਲੱਗ ਰਹੇ ਕੈਂਪ ਦੇ ਲਈ ਵੀ ਚੋਣ ਕੀਤੀ ਗਈ ਹੈ। ਇਸ ਦੌਰਾਨ ਉਨ੍ਹਾਂ ਦੋਵਾਂ ਨੂੰ ਮੈਡਲ ਦੇ ਕੇ ਸਨਮਾਨਤ ਕੀਤਾ ਗਿਆ।

Related News