ਨਾ ਬੈਂਕ ਬੈਲੇਂਸ, ਨਾ ਕੈਸ਼ ਇਨ ਹੈਂਡ ਪਰ ਸਾਂਸਦ ਬਣਨ ਦੀ ਤਮੰਨਾ

Saturday, May 04, 2019 - 09:48 AM (IST)

ਨਾ ਬੈਂਕ ਬੈਲੇਂਸ, ਨਾ ਕੈਸ਼ ਇਨ ਹੈਂਡ ਪਰ ਸਾਂਸਦ ਬਣਨ ਦੀ ਤਮੰਨਾ

ਚੰਡੀਗੜ੍ਹ (ਸ਼ਰਮਾ) : ਇਹ ਸੰਸਾਰ ਦੇ ਸਭ ਤੋਂ ਵੱਡੇ ਭਾਰਤੀ ਲੋਕਤੰਤਰ ਦੀ ਸੁੰਦਰਤਾ ਹੀ ਹੈ ਕਿ ਇਸ ਦੇਸ਼ 'ਚ ਅਨਪੜ੍ਹ, ਬੇਰੁਜਗਾਰ ਜਾਂ ਫਿਰ ਆਰਥਿਕ ਰੂਪ ਤੋਂ ਕੰਗਾਲ ਵੀ ਸੰਸਦ ਦਾ ਮੈਂਬਰ ਬਣਨ ਦਾ ਸੁਪਨਾ ਵੇਖ ਸਕਦਾ ਹੈ। ਭਾਰਤੀ ਚੋਣ ਕਮਿਸ਼ਨ ਨੇ ਵੀ ਚੁਣਾਵੀ ਉਮੀਦਵਾਰਾਂ ਨੂੰ ਲੋਕ ਸਭਾ ਚੋਣਾਂ 'ਚ 70 ਲੱਖ ਰੁਪਏ ਤੱਕ ਖਰਚ ਕਰਨ ਨੂੰ ਜਾਇਜ਼ ਠਹਿਰਾਇਆ ਹੈ। ਮੰਹਿਗਾਈ ਦੇ ਇਸ ਦੌਰ 'ਚ ਜਿੱਥੇ ਚੁਣਾਵੀ ਖਰਚ ਕਰੋੜਾਂ ਤੱਕ ਪਹੁੰਚ ਜਾਂਦਾ ਹੈ। ਰਾਜ ਦੇ ਪ੍ਰਮੁੱਖ ਰਾਜਨੀਤਕ ਦਲਾਂ ਦੇ ਸਾਰੇ ਉਮੀਦਵਾਰਾਂ ਕੋਲ ਜਿੱਥੇ ਲੱਖਾਂ ਦੀ ਨਕਦੀ ਹੈ ਉਥੇ ਹੀ ਉਨ੍ਹਾਂ ਦੀ ਸੰਪਤੀ ਵੀ ਕਰੋੜਾਂ 'ਚ ਹੈ। ਪਰ ਦੂਜੇ ਪਾਸੇ ਰਾਜ 'ਚ ਅਜਿਹੇ ਵੀ ਜਨੂੰਨੀ ਲੋਕ ਹਨ ਜੋ ਜੇਬ ਜਾਂ ਬੈਂਕ 'ਚ ਇਕ ਪੈਸਾ ਵੀ ਨਾ ਹੋਣ ਦੇ ਚਲਦੇ ਦੇਸ਼ ਦੀ ਸੰਸਦ ਦਾ ਮੈਂਬਰ ਬਣਨ ਦਾ ਸੁਪਨਾ ਵੇਖਦੇ ਹਨ।

ਇਕ ਅਜਿਹੀ ਹੀ ਉਦਾਹਰਣ ਸੰਗਰੂਰ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਦੇ ਰੂਪ 'ਚ ਚੋਣ ਮੈਦਾਨ 'ਚ ਉਤਰੇ ਪੱਪੂ ਕੁਮਾਰ ਦੀ ਸਾਹਮਣੇ ਆਈ ਹੈ। ਪੇਸ਼ੇ ਤੋਂ ਮਜ਼ਦੂਰ ਪੱਪੂ ਕੁਮਾਰ ਨੇ ਆਪਣੇ ਨਾਮਜ਼ਦਗੀ ਪੱਤਰ ਨਾਲ ਸੰਪਤੀ ਦੇ ਸੰਬੰਧ 'ਚ ਦਿੱਤੇ ਗਏ ਸਹੁੰ ਪੱਤਰ 'ਚ ਘੋਸ਼ਣਾ ਕੀਤੀ ਹੈ ਕਿ ਨਾ ਤਾਂ ਨਕਦੀ ਦੇ ਰੂਪ 'ਚ ਉਸਦੇ ਜਾਂ ਉਸਦੀ ਪਤਨੀ ਕੋਲ ਕੁਝ ਹੈ ਅਤੇ ਨਾ ਹੀ ਚੱਲ ਅਤੇ ਅਚੱਲ ਸੰਪਤੀ ਦੇ ਰੂਪ 'ਚ ਕੋਈ ਸੰਪਤੀ ਹੈ। ਪੱਪੂ ਕੁਮਾਰ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਅਤੇ ਉਸਦੀ ਪਤਨੀ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ। ਇਸੇ ਤਰ੍ਹਾਂ ਇਸ ਚੋਣ ਹਲਕੇ ਤੋਂ ਹੋਰ ਆਜ਼ਾਦ ਉਮੀਦਵਾਰ ਦਿਆਲ ਚੰਦ ਕੋਲ ਸਿਰਫ 5 ਹਜ਼ਾਰ ਦੀ ਨਕਦੀ ਹੈ। ਜਦੋਂਕਿ ਚੱਲ ਅਤੇ ਅਚੱਲ ਸੰਪਤੀ ਦੇ ਨਾਮ 'ਤੇ ਕੁਝ ਨਹੀਂ।

ਇਸੇ ਤਰ੍ਹਾਂ ਅੰਮ੍ਰਿਤਸਰ ਸੰਸਦੀ ਸੀਟ ਤੋਂ ਆਜ਼ਾਦ ਉਮੀਦਵਾਰ ਦੇ ਰੂਪ 'ਚ ਚੋਣ ਮੈਦਾਨ 'ਚ ਉਤਰੇ 77 ਸਾਲਾ ਮੋਹਿੰਦਰ ਸਿੰਘ ਰਿਕਸ਼ਾ ਚਲਾਕੇ ਆਪਣੀ ਰੋਜ਼ੀ-ਰੋਟੀ ਕਮਾ ਰਿਹਾ ਹੈ। ਅਨਪੜ੍ਹ ਮੋਹਿੰਦਰ ਸਿੰਘ ਕੋਲ ਨਕਦੀ ਦੇ ਰੂਪ 'ਚ 20 ਹਜ਼ਾਰ ਦੀ ਜਮ੍ਹਾਂ ਪੂੰਜੀ ਹੈ ਪਰ ਚੱਲ ਅਤੇ ਅਚੱਲ ਸੰਪਤੀ ਦੇ ਨਾਮ 'ਤੇ ਕੁਝ ਨਹੀਂ।

ਫਿਰੋਜ਼ਪੁਰ ਤੋਂ ਆਜ਼ਾਦ ਉਮੀਦਵਾਰ ਦੇ ਰੂਪ 'ਚ ਚੋਣ ਲੜ ਰਹੇ ਸਤਨਾਮ ਸਿੰਘ ਕਾਰੋਬਾਰ ਕਰਦੇ ਹਨ। ਉਨ੍ਹਾਂ ਕੋਲ 35 ਹਜ਼ਾਰ ਦੀ ਨਕਦੀ ਹੈ। ਬੈਂਕ 'ਚ 1 ਹਜ਼ਾਰ ਰੁਪਏ ਵੀ ਹਨ ਪਰ ਸੰਪਤੀ ਦੇ ਨਾਮ 'ਤੇ ਕੁੱਝ ਨਹੀਂ ਜਦੋਂਕਿ 40 ਹਜ਼ਾਰ ਦਾ ਬਜਾਜ਼ ਫਾਈਨੈਂਸ ਤੋਂ ਕਰਜ਼ ਹੈ। ਹਾਲਾਂਕਿ ਉਨ੍ਹਾਂ ਨੇ ਆਪਣੇ ਸਹੁੰ ਪੱਤਰ 'ਚ ਉਮਰ ਦਾ ਜ਼ਿਕਰ ਨਹੀਂ ਕੀਤਾ ਹੈ ਪਰ ਸੰਪਰਕ ਕਰਨ 'ਤੇ ਉਨ੍ਹਾਂ ਨੇ ਆਪਣੀ ਉਮਰ 29 ਸਾਲ ਦੱਸੀ। ਜਦੋਂਕਿ ਇੱਥੋਂ ਆਜ਼ਾਦ ਉਮੀਦਵਾਰ ਦੇ ਰੂਪ 'ਚ ਚੋਣ ਲੜ ਰਹੇ ਗੌਤਮ ਕੋਲ 15 ਹਜ਼ਾਰ ਦੀ ਨਕਦੀ ਹੈ, 1 ਹਜ਼ਾਰ ਬੈਂਕ 'ਚ ਹੈ ਜਦੋਂਕਿ 15 ਹਜ਼ਾਰ ਦੀ ਇਕ ਮੋਟਰਸਾਈਕਲ ਹੈ।

ਚੁਣਾਵੀ ਮੈਦਾਨ 'ਚ ਜਿਨ੍ਹਾਂ ਦੀ ਨਕਦੀ ਨੂੰ ਮਿਲਾ ਕੇ ਹੈ ਚੱਲ ਸੰਪਤੀ ਦਾ ਬਿਓਰਾ:

ਚੋਣ ਹਲਕਾ ਨਾਮ ਉਮਰ ਕਾਰੋਬਾਰ ਸਿੱਖਿਆ ਨਕਦੀ ਚੱਲ ਸੰਪਤੀ
ਸੰਗਰੂਰ ਪੱਪੂ ਕੁਮਾਰ 51 ਮਜ਼ਦੂਰੀ ਅਨਪੜ੍ਹ ਸਿਫ਼ਰ ਸਿਫ਼ਰ
ਸੰਗਰੂਰ ਦਿਆਲ ਚੰਦ 60 ਮਜ਼ਦੂਰੀ ਅਨਪੜ੍ਹ 5000 5000
ਅੰਮ੍ਰਿਤਸਰ ਚੈਨ ਸਿੰਘ ਬੈਂਕਾ 31 ਮਜ਼ਦੂਰੀ ਮੈਟਰਿਕ 2000 3000
ਅੰਮ੍ਰਿਤਸਰ ਗੌਤਮ 25 ਮਜ਼ਦੂਰੀ ਅਨਪੜ੍ਹ 15000 36000
ਅੰਮ੍ਰਿਤਸਰ ਹਰਜਿੰਦਰ ਸਿੰਘ 27 ਮਜ਼ਦੂਰੀ ਅਨਪੜ੍ਹ 15000 16000
ਅੰਮ੍ਰਿਤਸਰ ਸੁਮਨ ਸਿੰਘ 37 ਮਜ਼ਦੂਰੀ ਅਨਪੜ੍ਹ 15000 16000
ਅੰਮ੍ਰਿਤਸਰ ਸ਼ੁਭਮ ਕੁਮਾਰ 25 ਦਿਹਾੜੀ ਦਾਰ ਮੈਟਰਿਕ 15000 16000
ਅੰਮ੍ਰਿਤਸਰ ਮੋਹਿੰਦਰ ਸਿੰਘ 77 ਰਿਕਸ਼ਾ ਚਾਲਕ ਅਨਪੜ੍ਹ 20000 20000
ਫਤਹਿਗੜ੍ਹ ਸਾਹਿਬ ਹਰਚੰਦ ਸਿੰਘ 55 ਮਜ਼ਦੂਰੀ 7ਵੀਂ 20000 20000
ਫਿਰੋਜ਼ਪੁਰ ਪਰਵਿੰਦਰ ਸਿੰਘ 30 ਡਰਾਈਵਰ ਗ੍ਰੈਜੂਏਟ 8000 9100
ਫਿਰੋਜ਼ਪੁਰ ਸਤਨਾਮ ਸਿੰਘ 29 ਕਾਰੋਬਾਰ 5ਵੀਂ 35000 45000 

 


author

cherry

Content Editor

Related News