ਜਲੰਧਰ ਵਾਸੀਆਂ ਲਈ ਅਹਿਮ ਖ਼ਬਰ, ਹੁਣ ਮਕਸੂਦਾਂ ਸਬਜ਼ੀ ਮੰਡੀ ’ਚ ਮਿਲੇਗੀ ਸਸਤੀ ਚਨਾ ਦਾਲ
Monday, Nov 27, 2023 - 12:59 PM (IST)
ਜਲੰਧਰ (ਵਰੁਣ)- ਰਿਟੇਲ ’ਚ 90 ਰੁਪਏ ਪ੍ਰਤੀ ਕਿਲੋ ਵਿਕਣ ਵਾਲੀ ਚਨਾ ਦਾਲ ਮੰਗਲਵਾਰ ਤੋਂ ਮਕਸੂਦਾਂ ਸਬਜ਼ੀ ਮੰਡੀ ਤੋਂ ਸਿਰਫ਼ 60 ਰੁਪਏ ਪ੍ਰਤੀ ਕਿਲੋ ’ਚ ਵਿਕੇਗੀ। ਐੱਨ. ਸੀ. ਸੀ. ਐੱਫ਼. (ਨੈਸ਼ਨਲ ਕੋ-ਆਪ੍ਰੇਟਿਵ ਕੰਜਿਊਮਰ ਫੈੱਡਰੇਸ਼ਨ ਆਫ਼ ਇੰਡੀਆ ਲਿਮ.) ਵੱਲੋਂ ਚਨਾ ਦਾਲ ਦੀ ਸਪਲਾਈ ਭੇਜੀ ਗਈ ਹੈ, ਜੋ ਮੰਗਲਵਾਰ ਸਵੇਰ ਤੋਂ ਹੀ ਆਮ ਲੋਕਾਂ ਨੂੰ ਮਿਲਣੀ ਸ਼ੁਰੂ ਹੋ ਜਾਵੇਗੀ।
ਇਸ ਤੋਂ ਪਹਿਲਾਂ ਜਦੋਂ ਪਿਆਜ਼ ਦੀਆਂ ਕੀਮਤਾਂ ਆਸਮਾਨ ਛੂਹਣ ਲੱਗੀਆਂ ਸਨ ਤਾਂ ਕੇਂਦਰ ਸਰਕਾਰ ਦੀ ਯੋਜਨਾ ਸਰਕਾਰ ਤੋਂ ਰਸੋਈ ਤੱਕ ਅਧੀਨ ਐੱਨ. ਸੀ. ਸੀ. ਐੱਫ਼. ਵੱਲੋਂ ਸਿਰਫ਼ 25 ਰੁਪਏ ਪ੍ਰਤੀ ਕਿਲੋ ’ਚ ਪਿਆਜ਼ ਦੀ ਵਿਕਰੀ ਕਰਕੇ ਲੋਕਾਂ ਨੂੰ ਬਹੁਤ ਰਾਹਤ ਦਿੱਤੀ ਸੀ। ਹੁਣ ਜਦੋਂ ਰਿਟੇਲ ਮਾਰਕੀਟ ’ਚ ਚਨਾ ਦਾਲ 90 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ ਤਾਂ ਲੋਕਾਂ ਨੂੰ ਹੋਰ ਰਾਹਤ ਦੇਣ ਲਈ ਐੱਨ. ਸੀ. ਸੀ. ਐੱਫ਼. ਮਕਸੂਦਾਂ ਸਬਜ਼ੀ ਮੰਡੀ ਦੇ ਅੰਦਰ ਫਰੂਟ ਮੰਡੀ ਦੀ ਦੁਕਾਨ ਨੰਬਰ 78 ’ਚ ਚਨਾ ਦਾਲ ਦਾ ਕਾਊਂਟਰ ਲਾ ਕੇ ਰਿਟੇਲ ’ਚ ਦਾਲ ਵੇਚੇਗੀ।
ਇਹ ਵੀ ਪੜ੍ਹੋ : ਪਹਿਲਾ ਆਸ਼ਿਕ ਬਣ ਰਿਹਾ ਸੀ ਪਿਆਰ 'ਚ ਰੋੜਾ, ਦੂਜੇ ਆਸ਼ਿਕ ਨਾਲ ਮਿਲ ਰਚੀ ਖ਼ੌਫ਼ਨਾਕ ਸਾਜਿਸ਼ ਤੇ ਕਰਵਾ 'ਤਾ ਕਤਲ
ਚਨਾ ਦਾਲ ਲੈਣ ਲਈ ਲੋਕਾਂ ਦਾ ਆਧਾਰ ਕਾਰਡ ਲਿਆਉਣਾ ਜ਼ਰੂਰੀ ਹੈ। ਇਕ ਆਧਾਰ ਕਾਰਡ ’ਤੇ ਐੱਨ. ਸੀ. ਸੀ. ਐੱਫ਼. 4 ਕਿਲੋ ਚਨਾ ਦਾਲ ਵਿਕਰੀ ਕਰੇਗਾ। ਲੋਕਾਂ ਤੋਂ 60 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਪੈਸੇ ਲਏ ਜਾਣਗੇ। ਮੰਗਲਵਾਰ ਦੀ ਸਵੇਰ 10 ਵਜੇ ਦਾਲ ਆਮ ਨੂੰ ਮਿਲਣੀ ਸ਼ੁਰੂ ਹੋ ਜਾਵੇਗੀ। ਹਰ ਰੋਜ਼ ਸਵੇਰੇ 10 ਤੋਂ ਲੈ ਕੇ 11 ਵਜੇ ਤੱਕ ਹੀ ਦਾਲ ਦੀ ਵਿਕਰੀ ਕੀਤੀ ਜਾਵੇਗੀ। ਆੜ੍ਹਤੀ ਸਿਲਕੀ ਭਾਰਤੀ ਨੇ ਦੱਸਿਆ ਕਿ ਸਵੇਰੇ 1 ਘੰਟੇ ਹੀ ਦਾਲ ਦੀ ਵਿਕਰੀ ਹੋਵੇਗੀ। ਉਨ੍ਹਾਂ ਕਿਹਾ ਕਿ ਦਾਲ ਲੈਣ ਲਈ ਲੋਕ ਆਧਾਰ ਕਾਰਡ ਜ਼ਰੂਰ ਲੈ ਕੇ ਆਉਣ। ਬਿਨਾਂ ਆਧਾਰ ਕਾਰਡ ਕਿਸੇ ਨੂੰ ਵੀ ਦਾਲ ਨਹੀਂ ਦਿੱਤੀ ਜਾ ਸਕਦੀ।
ਇਹ ਵੀ ਪੜ੍ਹੋ : ਗੁ. ਸ੍ਰੀ ਬੇਰ ਸਾਹਿਬ 'ਚ ਅੱਜ ਰਾਤ ਪਾਏ ਜਾਣਗੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ, ਹੋਵੇਗੀ ਫੁੱਲਾਂ ਦੀ ਵਰਖਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।