UP ''ਚ ਮੁੰਡਿਆਂ ਨੇ ਕੁੱਟ-ਕੁੱਟ ਮਾਰ ਦਿੱਤੇ ਜਲੰਧਰ ਦੇ ਦੋ ਨੌਜਵਾਨ, ਜੰਗ ਦਾ ਮੈਦਾਨ ਬਣਿਆ ਵਿਆਹ

Monday, Nov 18, 2024 - 07:17 PM (IST)

UP ''ਚ ਮੁੰਡਿਆਂ ਨੇ ਕੁੱਟ-ਕੁੱਟ ਮਾਰ ਦਿੱਤੇ ਜਲੰਧਰ ਦੇ ਦੋ ਨੌਜਵਾਨ, ਜੰਗ ਦਾ ਮੈਦਾਨ ਬਣਿਆ ਵਿਆਹ

ਜਲੰਧਰ/ਪ੍ਰਤਾਪਗੜ੍ਹ- ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ ਜ਼ਿਲ੍ਹੇ ਵਿਚ ਸ਼ਨੀਵਾਰ ਰਾਤ ਨੂੰ ਇਕ ਬਾਰਾਤ ਵਿਚ ਡਾਂਸ ਕਰਨ ਨੂੰ ਲੈ ਕੇ ਵਿਵਾਦ ਹੋ ਗਿਆ। ਇਹ ਵਿਵਾਦ ਇੰਨਾ ਵੱਧ ਗਿਆ ਕਿ ਇਕ ਧਿਰ ਨੇ ਦੂਜੀ ਧਿਰ ਦੇ ਤਿੰਨ ਨੌਜਵਾਨਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ। ਇਸ ਕੁੱਟਮਾਰ ਦੌਰਾਨ ਦੋ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਇਕ ਗੰਭੀਰ ਰੂਪ ਨਾਲ ਜ਼ਖ਼ਮੀ ਹੈ।  ਮ੍ਰਿਤਕਾਂ ਦੀ ਪਛਾਣ ਜਲੰਧਰ ਦੇ ਬਸਤੀ ਸ਼ੇਖ ਵਾਸੀ ਇੰਦਰਪ੍ਰੀਤ ਸਿੰਘ ਅਤੇ ਉਸ ਦੇ ਸ਼ਾਗੀਰਦ ਪਵਨਦੀਪ ਸਿੰਘ ਹਾਲ ਵਾਸੀ ਸੁਲਤਾਨਪੁਰ ਵਜੋਂ ਹੋਈ ਹੈ। ਉਥੇ ਹੀ ਇੰਦਰਪ੍ਰੀਤ ਦੇ ਸਾਲੇ ਵਿਸ਼ਾਲ (25) ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। 

ਇਹ ਵੀ ਪੜ੍ਹੋ- ਪੰਜਾਬ ਸਰਕਾਰ ਵੱਲੋਂ ਸੂਬੇ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਛੁੱਟੀ ਦਾ ਐਲਾਨ

PunjabKesari

ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਚੌਕੜੀਆ ਪਿੰਡ ਦੇ ਵਿਦੇਸ਼ੀ ਗੌਤਮ ਦੀ ਬੇਟੀ ਦਾ ਵਿਆਹ ਲੀਲਾਪੁਰ ਦੇ ਗਿਰਧਰ ਸਹਾਏ ਪੁਰਵਾ ਦੇ ਮਨੋਜ ਗੌਤਮ ਨਾਲ ਤੈਅ ਹੋਇਆ ਸੀ। ਸ਼ਨੀਵਾਰ ਰਾਤ ਕਰੀਬ 11 ਵਜੇ ਬਰਾਤ ’ਚ ਸ਼ਾਮਲ ਸੁਲਤਾਨਪੁਰ ਵਾਸੀ 22 ਸਾਲਾ ਪਵਨਦੀਪ ਸਿੰਘ, ਜਲੰਧਰ ਦੇ ਬਸਤੀ ਸ਼ੇਖ ਵਾਸੀ ਇੰਦਰਪ੍ਰੀ ਸਿੰਘ (32), ਵਿਸ਼ਾਲ (25) ਦਾ ਡਾਂਸ ਦੌਰਾਨ ਕੁਝ ਹੋਰ ਬਰਾਤੀਆਂ ਨਾਲ ਵਿਵਾਦ ਹੋ ਗਿਆ। ਵਿਵਾਦ ਤੋਂ ਬਾਅਦ ਕੁੱਟਮਾਰ ਸ਼ੁਰੂ ਹੋ ਗਈ। 

ਇਹ ਵੀ ਪੜ੍ਹੋ-ਮੰਦਭਾਗੀ ਖ਼ਬਰ, ਕੁਝ ਮਹੀਨੇ ਪਹਿਲਾਂ ਛੁੱਟੀ ਕੱਟ ਕੇ ਦੁਬਈ ਗਏ ਟਾਂਡਾ ਦੇ ਨੌਜਵਾਨ ਦੀ ਮੌਤ

ਇਸ ਦੌਰਾਨ ਪਰਿਵਾਰ ਵਾਲਿਆਂ ਨੇ ਕਿਸੇ ਤਰ੍ਹਾਂ ਮਾਮਲਾ ਸ਼ਾਂਤ ਕਰਵਾਇਆ। ਸੂਚਨਾ ਮਿਲਣ ’ਤੇ ਪੁਲਸ ਵੀ ਮੌਕੇ ’ਤੇ ਪਹੁੰਚੀ। ਟਕਰਾਅ ਨੂੰ ਵੇਖਦਿਆਂ ਪ੍ਰਸ਼ਾਸਨ ਨੇ ਬਾਰਾਤ ਵਾਪਸ ਮੋੜ ਦਿੱਤੀ। ਪਰ ਰਸਤੇ ’ਚ ਚੌਕੜੀਆ ਮੌੜ ’ਤੇ ਪਹਿਲਾਂ ਤੋਂ ਖੜ੍ਹੇ ਦੂਜੀ ਧਿਰ ਦੇ ਲੋਕਾਂ ਨੇ ਤਿੰਨਾਂ ਨੂੰ ਘੇਰ ਲਿਆ। ਡਾਂਗਾਂ ਅਤੇ ਸੋਟਿਆਂ ਨਾਲ ਉਨ੍ਹਾਂ ਨੂੰ ਉਦੋਂ ਤੱਕ ਕੁੱਟਿਆ ਜਦੋਂ ਤੱਕ ਉਹ ਬੇਹੋਸ਼ ਨਾ ਹੋ ਗਏ। ਪੁਲਸ ਨੇ ਮੌਕੇ ਉਤੇ ਪਹੁੰਚ ਪਵਨਦੀਪ ਸਿੰਘ, ਇੰਦਰਪ੍ਰੀਤ ਸਿੰਘ ਅਤੇ ਵਿਸ਼ਾਲ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਪਵਨਦੀਪ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਬਾਅਦ ’ਚ ਇੰਦਰਪ੍ਰੀਤ ਦੀ ਵੀ ਮੌਤ ਹੋ ਗਈ। ਵਿਸ਼ਾਲ ਦਾ ਇਲਾਜ ਚੱਲ ਰਿਹਾ ਹੈ। ਇੰਦਰਜੀਤ ਦੀ ਪਤਨੀ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਪੁਲਸ ਨੇ 15 ਲੋਕਾਂ ਨੂੰ ਹਿਰਾਸਤ ’ਚ ਲੈ ਲਿਆ ਹੈ।

ਵੱਡੇ ਭਰਾ ਅਜੀਤ ਸਿੰਘ ਬੋਲੇ ਇੰਦਰਪ੍ਰੀਤ ਨੂੰ ਰੋਕਿਆ ਸੀ ਜਾਣ ਤੋਂ ਪਰ ਨਹੀਂ ਮੰਨੇ 
ਇੰਦਰਪ੍ਰੀਤ ਸਿੰਘ ਦੇ ਵੱਡੇ ਭਰਾ ਅਜੀਤ ਸਿੰਘ ਨੇ ਕਿਹਾ ਕਿ ਜਦੋਂ ਤੋਂ ਉਨ੍ਹਾਂ ਪਤਾ ਲੱਗਾ ਸੀ ਕਿ ਇੰਦਰਪ੍ਰੀਤ ਨੇ ਇਕ ਮਹੀਨੇ ਲਈ ਉੱਤਰ ਪ੍ਰਦੇਸ਼ ਜਾਣਾ ਹੈ, ਉਨ੍ਹਾਂ ਨੇ ਉਸ ਨੂੰ ਕਈ ਵਾਰ ਰੋਕਿਆ। ਉਨ੍ਹਾਂ ਨੇ ਇੰਦਰਪ੍ਰੀਤ ਨੂੰ ਸਮਝਾਇਆ ਸੀ ਕਿ ਉਹ ਉਥੇ ਇਕੱਲਾ ਨਾ ਜਾਵੇ ਜੇਕਰ ਕੋਈ ਦਿੱਕਤ ਆਈ ਤਾਂ ਕੀ ਕਰੇਗਾ ਪਰ ਇੰਦਰਪ੍ਰੀਤ ਨਹੀਂ ਮੰਨਿਆ ਅਤੇ ਆਪਣੇ ਸ਼ਾਗੀਰਦ ਨੂੰ ਨਾਲ ਲੈ ਕੇ ਚਲਾ ਗਿਆ। ਜੇਕਰ ਉਹ ਸਾਡੀ ਗੱਲ ਸੁਣ ਲੈਂਦਾ ਤਾਂ ਸਾਡੇ ਵਿਚ ਹੁੰਦਾ। 

ਕੁਝ ਨੌਜਵਾਨਾਂ ਨੇ ਡੀ. ਜੇ. ਤੋਂ ਪਵਨ ਦੀ ਖੋਹੀ ਸੀ ਚੇਨ, ਫਿਰ ਹੋਇਆ ਸੀ ਝਗੜਾ ਸ਼ੁਰੂ
ਅਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਇੰਦਰਪ੍ਰੀਤ ਦੀ ਪਤਨੀ ਮਮਤਾ ਨਾਲ ਫੋਨ 'ਤੇ ਗੱਲ ਕੀਤੀ ਸੀ। ਮਮਤਾ ਨੇ ਦੱਸਿਆ ਕਿ ਡੀ. ਜੇ. 'ਤੇ ਡਾਂਸ ਕਰਦੇ ਸਮੇਂ ਵਿਆਹ 'ਚ ਆਏ ਕੁਝ ਨੌਜਵਾਨਾਂ ਨੇ ਪਵਨ ਦੀ ਚੇਨ ਖੋਹ ਲਈ। ਇਸ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ।
ਜਦੋਂ ਮਾਮਲਾ ਥੋੜ੍ਹਾ ਵਧਿਆ ਤਾਂ ਉੱਥੇ ਮੌਜੂਦ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਵੱਖ ਕਰਕੇ ਸਥਿਤੀ ਨੂੰ ਸ਼ਾਂਤ ਕੀਤਾ। ਪਰ ਦੂਜੇ ਪਾਸੇ ਦੇ ਨੌਜਵਾਨ ਮਨ ਵਿੱਚ ਗੁੱਸੇ ਨਾਲ ਪਿੰਡ ਦੇ ਨੇੜੇ ਹਨ੍ਹੇਰੇ ਵਿੱਚ ਲੁਕੇ ਹੋਏ ਸਨ। ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇਹ ਤਿੰਨੋਂ ਜਾ ਰਹੇ ਹਨ ਅਤੇ ਉਨ੍ਹਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਅਤੇ ਜ਼ਮੀਨ 'ਤੇ ਡਿੱਗਣ ਤੱਕ ਕੁੱਟਮਾਰ ਕੀਤੀ।

ਇਹ ਵੀ ਪੜ੍ਹੋ- ਸਾਵਧਾਨ! ਬੱਚਿਆਂ ਤੇ ਬਜ਼ੁਰਗਾਂ 'ਚ ਵੱਧਣ ਲੱਗੀ ਇਹ ਭਿਆਨਕ ਬੀਮਾਰੀ, ਇੰਝ ਪਛਾਣੋ ਲੱਛਣ

7 ਸਾਲ ਪਹਿਲਾਂ ਇੰਦਰਪ੍ਰੀਤ ਨੇ ਕਰਵਾਈ ਸੀ ਲਵ ਮੈਰਿਜ 
ਵਿਆਹ ਸਮਾਰੋਹ 'ਚ ਝੜਪ ਦੌਰਾਮ ਜਾਨ ਹੁਆਉਣ ਵਾਲਾ ਇੰਦਰਪ੍ਰੀਤ ਸਿੰਘ ਆਪਣੇ ਸਹੁਰੇ ਪਰਿਵਾਰ ਵਿਚ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਗਿਆ ਸੀ। ਬਸਤੀ ਸ਼ੇਖ ਵਿਚ ਕਿਰਾਏ 'ਤੇ ਬਿਜਲੀ ਦੀ ਦੁਕਾਨ ਚਲਾਉਣ ਵਾਲੇ ਇੰਦਰਪ੍ਰੀਤ ਨੇ 7 ਸਾਲ ਪਹਿਲਾਂ ਪ੍ਰਵਾਸੀ ਮਜ਼ਦੂਰ ਦੀ ਬੇਟੀ ਮਮਤਾ ਨਾਲ ਲਵ ਮੈਰਿਜ ਕੀਤੀ ਸੀ। ਉਸ ਦੀ 5 ਸਾਲ ਦੀ ਇਕ ਬੇਟੀ ਅਤੇ ਡੇਢ ਸਾਲ ਦਾ ਇਕ ਬੇਟਾ ਹੈ। ਉਸ ਦੇ ਸਹੁਰੇ ਪਰਿਵਾਰ ਵਿਚ ਤਿੰਨ ਵਿਆਹ ਸੀ, ਜਿਨ੍ਹਾਂ ਵਿਚ ਸ਼ਾਮਲ ਹੋਣ ਲਈ ਉਹ 13 ਨਵੰਬਰ ਨੂੰ ਉੱਤਰ ਪ੍ਰਦੇਸ਼ ਗਿਆ ਸੀ। ਉਸ ਨੇ ਇਕ ਮਹੀਨੇ ਬਾਅਦ ਵਾਪਸ ਆਉਣਾ ਸੀ। ਇੰਨੇ ਦਿਨ ਦੁਕਾਨ ਬੰਦ ਹੀ ਰਹਿਣੀ ਸੀ, ਜਿਸ ਕਾਰਨ ਉਹ ਦੁਕਾਨ 'ਤੇ ਕੰਮ ਸਿੱਖਣ ਵਾਲੇ ਪਵਨਦੀਪ ਨੂੰ ਵੀ ਆਪਣੇ ਨਾਲ ਲੈ ਗਿਆ ਸੀ। ਉਸ ਦੀ ਪਤਨੀ ਮਮਤਾ ਦਾ ਭਰਾ ਵਿਸ਼ਾਲ ਉੱਥੇ ਉਸ ਨੂੰ ਮਿਲਿਆ, ਜਿਸ ਨਾਲ ਉਹ ਆਪਣੇ ਰਿਸ਼ਤੇਦਾਰ ਦੀ ਕੁੜੀ ਦੇ ਵਿਆਹ 'ਚ ਸ਼ਾਮਲ ਹੋਣ ਗਿਆ ਸੀ। ਅਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਦੀ ਕਾਫ਼ੀ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ। ਉਹ ਸੀ.ਸੀ.ਟੀ.ਵੀ. ਕੈਮਰੇ ਫਿਟ ਕਰਨ ਦਾ ਕੰਮ ਕਰਦਾ ਹੈ। ਸ਼ਨੀਵਾਰ ਨੂੰ ਸਵੇਰ ਤੋਂ ਲੈ ਕੇ ਦੇਰ ਰਾਤ ਉਹ ਕੰਮ ਵਿਚ ਰੁੱਝਿਆ ਰਿਹਾ, ਜਿਸ ਕਾਰਨ ਉਹ ਥਕ ਗਿਆ ਸੀ। ਰਾਤ ਨੂੰ ਜਦੋਂ ਘਰ ਵਾਪਸ ਆਇਆ ਤਾਂ ਖਾਣਾ ਖਾਣ ਮਗਰੋਂ ਫੋਨ ਸਾਈਲੈਂਟ ਲਗਾ ਕੇ ਸੌਂ ਗਿਆ। ਰਾਤ ਨੂੰ ਅਜੀਤ ਸਿੰਘ ਨੂੰ ਇੰਦਰਪ੍ਰੀਤ ਸਿੰਘ, ਮਮਤਾ ਅਤੇ ਪਵਨ ਦੇ ਕਈ ਫੋਨ ਆਏ ਪਰ ਨੀਂਦ ਵਿਚ ਹੋਣ ਕਾਰਨ ਪਤਾ ਨਹੀਂ ਲੱਗਿਆ। ਥੋੜ੍ਹੀ ਦੇਰ ਬਾਅਦ ਮਾਂ ਦੇ ਫੋਨ 'ਤੇ ਮਮਤਾ ਦਾ ਫੋਨ ਆਇਆ ਤਾਂ ਸਾਰੀ ਘਟਨਾ ਦਾ ਪਤਾ ਲੱਗਾ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 


author

shivani attri

Content Editor

Related News