ਪੰਜਾਬ ਦੇ DGP ਗੌਰਵ ਯਾਦਵ ਦੀ ਨਿਯੁਕਤੀ ਨੂੰ ਚੁਣੌਤੀ, ਜਾਣੋ ਕੀ ਹੈ ਪੂਰਾ ਮਾਮਲਾ
Monday, Oct 30, 2023 - 12:42 PM (IST)
ਚੰਡੀਗੜ੍ਹ : ਸੀਨੀਅਰ ਆਈ. ਪੀ. ਐੱਸ. ਅਧਿਕਾਰੀ ਤੇ ਸਾਬਕਾ ਡੀ. ਜੀ. ਪੀ. ਪੰਜਾਬ ਵੀ. ਕੇ. ਭਾਵਰਾ ਨੇ ਪੰਜਾਬ ਪੁਲਸ ਦੇ ਮੌਜੂਦਾ ਡੀ. ਜੀ. ਪੀ. ਗੌਰਵ ਯਾਦਵ ਖ਼ਿਲਾਫ਼ ਕੇਂਦਰੀ ਪ੍ਰਸ਼ਾਸਨਿਕ ਟ੍ਰਿਬੀਊਨਲ 'ਚ ਪਟੀਸ਼ਨ ਦਾਇਰ ਕੀਤੀ ਹੈ। ਜਾਣਕਾਰੀ ਮੁਤਾਬਕ ਇਸ ਪਟੀਸ਼ਨ 'ਤੇ 30 ਅਕਤੂਬਰ ਨੂੰ ਸੁਣਵਾਈ ਹੋਵੇਗੀ। ਆਈ. ਪੀ. ਐੱਸ. ਭਾਵਰਾ ਨੇ ਗੌਰਵ ਯਾਦਵ ਖ਼ਿਲਾਫ਼ ਦਿੱਤੀ ਪਟੀਸ਼ਨ 'ਚ ਦੋਸ਼ ਲਾਇਆ ਹੈ ਕਿ ਯਾਦਵ ਦੀ ਨਿਯੁਕਤੀ ਯੂ. ਪੀ. ਐੱਸ. ਸੀ. ਦੇ ਨੇਮਾਂ ਅਤੇ ਧਾਰਾਵਾਂ ਮੁਤਾਬਕ ਨਹੀਂ ਹੋਈ ਹੈ।
ਜ਼ਿਕਰਯੋਗ ਹੈ ਕਿ ਭਾਵਰਾ 1987 ਬੈਚ ਦੇ ਅਧਿਕਾਰੀ ਹਨ, ਜਦੋਂ ਕਿ ਗੌਰਵ ਯਾਦਵ 1992 ਬੈਚ ਦੇ ਆਈ. ਪੀ. ਐੱਸ. ਹਨ। ਇਸ ਮੁਤਾਬਕ ਗੌਰਵ ਯਾਦਵ ਉਨ੍ਹਾਂ ਤੋਂ ਜੂਨੀਅਰ ਹਨ। ਭਾਵਰਾ ਨੇ ਪਟੀਸ਼ਨ 'ਚ ਡੀ. ਜੀ. ਪੀ. ਦੀ ਨਿਯੁਕਤੀ ਵੇਲੇ ਸੀਨੀਅਰਤਾ ਨੂੰ ਅਣਗੌਲਿਆਂ ਕੀਤੇ ਜਾਣ ਦੀ ਸ਼ਿਕਾਇਤ ਕੀਤੀ ਹੈ। ਪਟੀਸ਼ਨ 'ਚ ਇਹ ਵੀ ਕਿਹਾ ਗਿਆ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਨੇ ਵੀ ਇਸ ਨਿਯੁਕਤੀ ਦੇ ਸਬੰਧ 'ਚ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਹੈ, ਜਿਸ 'ਚ ਕਿਹਾ ਗਿਆ ਹੈ ਕਿ ਇਸ ਅਹੁਦੇ 'ਤੇ ਨੇਮਾਂ ਮੁਤਾਬਕ ਭਰਤੀ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਲੁਧਿਆਣਾ ਦੀਆਂ ਡਾਇੰਗ ਯੂਨਿਟਾਂ 'ਤੇ ਲਟਕੀ ਸੀਵਰੇਜ ਕੁਨੈਕਸ਼ਨ ਕੱਟਣ ਦੀ ਤਲਵਾਰ, ਜਾਣੋ ਪੂਰਾ ਮਾਮਲਾ
ਦੱਸਣਯੋਗ ਹੈ ਕਿ ਗੌਰਵ ਯਾਦ ਨੂੰ ਪਿਛਲੇ ਸਾਲ 5 ਜੁਲਾਈ ਨੂੰ ਕਾਰਜਕਾਰੀ ਡੀ. ਜੀ. ਪੀ. ਨਿਯੁਕਤ ਕੀਤਾ ਗਿਆ ਸੀ। ਗੌਰਵ ਯਾਦਵ 16 ਮਹੀਨਿਆਂ ਤੋਂ ਵੱਧ ਸਮੇਂ ਤੋਂ ਕਾਰਜਕਾਰੀ ਡੀ. ਜੀ. ਪੀ. ਹਨ। ਯਾਦਵ ਤੋਂ ਪਹਿਲਾਂ ਵੀ. ਕੇ. ਭਾਵਰਾ ਡੀ. ਜੀ. ਪੀ. ਸਨ। ਵੀ. ਕੇ. ਭਾਵਰਾ ਨੇ ਡੀ. ਜੀ. ਪੀ. ਦੇ ਅਹੁਦੇ ਤੋਂ ਅਸਤੀਫ਼ੇ ਦੇਣ ਦੇ ਦਬਾਅ ਦਰਮਿਆਨ ਚਲੇ ਜਾਣ ਦੋਂ ਬਾਅਦ ਗੌਰਵ ਯਾਦਵ ਨੂੰ ਕਾਰਜਕਾਰੀ ਡੀ. ਜੀ. ਪੀ. ਨਿਯੁਕਤ ਕੀਤਾ ਗਿਆ ਸੀ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8