ਚੰਡੀਗੜ੍ਹ : CFSL ਦੀ ਇਮਾਰਤ ਹੇਠੋਂ ਮਿਲਿਆ 140 ਫੁੱਟ ਲੰਬਾ ''ਬੰਕਰ'', ਵਿਗਿਆਨੀਆਂ ਦੇ ਉੱਡੇ ਹੋਸ਼
Friday, Nov 01, 2019 - 11:22 AM (IST)

ਚੰਡੀਗੜ੍ਹ (ਭਾਗਵਤ) : ਇੱਥੇ ਸੈਕਟਰ-36 ਸਥਿਤ ਸੈਂਟਰਲ ਫਾਰੈਂਸਿਕ ਸਾਇੰਸ ਲੈਬਾਰਟਰੀ (ਸੀ. ਐੱਫ. ਐੱਸ. ਐੱਲ.) ਦੀ ਇਮਾਰਤ ਹੇਠੋਂ ਬੰਕਰ ਮਿਲਿਆ ਹੈ, ਜਿਸ ਤੋਂ ਬਾਅਦ ਵਿਗਿਆਨੀਆਂ ਦੇ ਵੀ ਹੋਸ਼ ਉੱਡ ਗਏ।
ਇਹ ਬੰਕਰ 72 ਫੁੱਟ ਚੌੜਾ ਅਤੇ 140 ਫੁੱਟ ਲੰਬਾ ਸੀ। ਬੰਕਰ 'ਚੋਂ ਵੱਡੀ ਮਾਤਰਾ 'ਚ ਖਾਣ-ਪੀਣ ਦਾ ਸਮਾਨ ਅਤੇ ਨਾਲ ਹੀ ਬੰਦੂਕਾਂ ਵੀ ਬਰਾਮਦ ਹੋਈਆਂ ਹਨ।
ਅਸਲ 'ਚ ਸੀਵਰੇਜ ਦੇ ਪਾਣੀ ਦੀ ਲੀਕੇਜ ਨੂੰ ਲੈ ਕੇ ਜਦੋਂ ਨਗਰ ਨਿਗਮ ਦੇ ਕਰਮਚਾਰੀ ਖੁਦਾਈ ਕਰ ਰਹੇ ਸਨ ਤਾਂ ਇਸ ਬੰਕਰ ਦਾ ਪਤਾ ਲੱਗਿਆ। ਫਿਲਹਾਲ ਪੁਲਸ ਇਸ ਗੱਲ ਦਾ ਪਤਾ ਲਾਉਣ 'ਚ ਜੁੱਟ ਗਈ ਹੈ ਅਤੇ ਸ਼ਹਿਰ ਦੇ ਵਿੱਚੋ-ਵਿੱਚ ਇਹ ਬੰਕਰ ਕਿਉਂ ਅਤੇ ਕਦੋਂ ਬਣਾਇਆ ਗਿਆ।