ਕੇਂਦਰੀ ਜੇਲ੍ਹ ’ਚ ਰੰਜ਼ਿਸ਼ ਦੇ ਚੱਲਦਿਆਂ ਹਵਾਲਾਤੀ ਦੀ ਕੀਤੀ ਕੁੱਟਮਾਰ

Sunday, Nov 24, 2024 - 05:37 PM (IST)

ਕੇਂਦਰੀ ਜੇਲ੍ਹ ’ਚ ਰੰਜ਼ਿਸ਼ ਦੇ ਚੱਲਦਿਆਂ ਹਵਾਲਾਤੀ ਦੀ ਕੀਤੀ ਕੁੱਟਮਾਰ

ਫਿਰੋਜ਼ਪੁਰ (ਖੁੱਲਰ) : ਕੇਂਦਰੀ ਜੇਲ੍ਹ ਦੀ ਇਕ ਬੈਰਕ 'ਚ ਜਾ ਕੇ ਰੰਜ਼ਿਸ਼ ਦੇ ਚੱਲਦਿਆਂ ਇਕ ਹਵਾਲਾਤੀ ਦੀ ਕੁੱਟਮਾਰ ਕਰਨ ਦੇ ਦੋਸ਼ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੇ 5 ਹਵਾਲਾਤੀਆਂ ਅਤੇ 2 ਅਣਪਛਾਤੇ ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਹਵਾਲਾਤੀ ਪਰਵਿੰਦਰ ਸਿੰਘ ਉਰਫ਼ ਸੋਢੀ ਪੁੱਤਰ ਕਰਨੈਲ ਸਿੰਘ ਵਾਸੀ ਬਸਤੀ ਨੇਕਾਂ ਵਾਲੀ ਦਾਖਲੀ ਬੁੱਕਣ ਖਾਂ ਵਾਲਾ ਨੇ ਦੱਸਿਆ ਕਿ ਦੋਸ਼ੀਅਨ ਹਵਾਲਾਤੀ ਕਰਨੈਲ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਕਲਸੀਆਂ ਕਲਾਂ, ਤਰਨਤਾਰਨ, ਹਵਾਲਾਤੀ ਮਨਦੀਪ ਸਿੰਘ ਉਰਫ਼ ਪਰਮਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਮੱਬੋ ਕੇ, ਹਵਾਲਾਤੀ ਗੁਰਲੀਨ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਵੜਿੰਗ ਮੋਹਨਪੁਰਾ ਥਾਣਾ ਚੋਹਲਾ ਸਾਹਿਬ, ਤਰਨਤਾਰਨ, ਹਵਾਲਾਤੀ ਗੁਰਜੀਤ ਸਿੰਘ ਵਾਸੀ ਸਿਟੀ ਫਿਰੋਜ਼ਪੁਰ, ਹਵਾਲਾਤੀ ਬਚਿੱਤਰ ਸਿੰਘ ਅਤੇ ਦੋ ਅਣਪਛਾਤੇ ਹਵਾਲਾਤੀਆਂ ਨੇ ਉਸ ਦੀ ਬੈਰਕ ਵਿਚ ਜਾ ਕੇ ਕੁੱਟਮਾਰ ਕੀਤੀ ਤੇ ਸੱਟਾਂ ਮਾਰੀਆਂ।

ਵਜ਼ਾ ਰੰਜ਼ਿਸ਼ ਇਹ ਹੈ ਕਿ ਉਸ ਵੱਲੋਂ ਦੋਸ਼ੀਅਨ ਦੀ ਟੋਕਰੀ ਵਿਚ ਪਿਆ ਸਾਮਾਨ ਪਾਸੇ ਰੱਖਣ ਕਰਕੇ ਝਗੜਾ ਹੋਇਆ ਸੀ। ਇਸ ਕਰਕੇ ਉਸ ਦੀ ਕੁੱਟਮਾਰ ਕੀਤੀ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਸਰਵਣ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
 


author

Babita

Content Editor

Related News