ਸੈਂਟਰਲ ਜੇਲ ''ਚ ਕੈਦੀਆਂ ਨੇ ਕੰਡਕਟ ਕੀਤਾ ਸਾਲਾਨਾ ਪ੍ਰੀਖਿਆ ਦਾ ਦੂਜਾ ਐਗਜ਼ਾਮ
Friday, Jun 22, 2018 - 05:23 AM (IST)

ਲੁਧਿਆਣਾ (ਸਿਆਲ)-ਤਾਜਪੁਰ ਰੋਡ ਸਥਿਤ ਕੇਂਦਰੀ ਜੇਲ ਦੇ 4 ਕੈਦੀਆਂ ਅਤੇ 1 ਹਵਾਲਾਤੀ ਨੇ ਸਮਾਜਕ ਵਿਗਿਆਨ ਦੇ ਮੁੱਢਲੇ ਪਾਠਕ੍ਰਮ ਦਾ ਦੂਜਾ ਪੇਪਰ ਦਿੱਤਾ। ਉਕਤ ਪੇਪਰ ਇਗਨੂ ਯੂਨੀਵਰਸਿਟੀ ਦੇ ਤਹਿਤ ਲਿਆ ਜਾ ਰਿਹਾ ਹੈ। ਦੱਸ ਦੇਈਏ ਕਿ 1 ਜੂਨ ਨੂੰ ਪੀ. ਸੀ. ਓ. ਦਾ ਪਹਿਲਾ ਪੇਪਰ ਹੋਇਆ ਸੀ ਜਿਹੜੇ ਬੰਦੀ ਉਕਤ ਪੇਪਰਾਂ ਵਿਚ ਪਾਸ ਹੋ ਜਾਣਗੇ, ਉਹ ਸਿੱਧਾ ਬੀ. ਏ. ਵਿਚ ਦਾਖਲਾ ਲੈ ਸਕਦੇ ਹਨ। ਧਿਆਨਦੇਣਯੋਗ ਹੈ ਕਿ ਸੁਖਮਨੀ ਗਰੇਵਾਲ ਦੀ ਜੇਲ ਵਿਚ ਮਨੋਵਿਗਿਆਨੀ ਵਜੋਂ ਨਿਯੁਕਤੀ ਕੀਤੀ ਗਈ ਹੈ ਜਿਸ ਨੇ ਕੈਦੀਆਂ ਅਤੇ ਹਵਾਲਾਤੀਆਂ ਵਿਚ ਸਿੱਖਿਆ ਦਾ ਦੀਵਾ ਜਗਾਉਣ ਲਈ ਲਏ ਅਹਿਦ ਦੇ ਤਹਿਤ 20-25 ਦੇ ਲਗਭਗ ਬੰਦੀਆਂ ਨੂੰ ਸਿੱਖਿਆ ਦੇਣੀ ਸ਼ੁਰੂ ਕੀਤੀ ਹੋਈ ਹੈ ਤਾਂਕਿ ਬੰਦੀ ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਚੰਗਾ ਜੀਵਨ ਬਸਰ ਕਰ ਸਕਣ।
ਕੈਦੀ ਸੰਦੀਪ ਸਿੰਘ 25 ਮਾਰਚ 2013 ਤੋਂ ਜੇਲ ਵਿਚ ਹੈ, ਜਿਸ ਨੂੰ ਧਾਰਾ 376 ਦੇ ਤਹਿਤ 5 ਸਾਲ ਅਤੇ 3 ਮਹੀਨੇ ਦੀ ਸਜ਼ਾ ਹੋਈ ਹੈ। ਇਸੇ ਤਰ੍ਹਾਂ ਕੈਦੀ ਜਤਿੰਦਰ ਸਿੰਘ 30 ਨਵੰਬਰ 2015 ਤੋਂ ਜੇਲ ਵਿਚ ਕਤਲ ਦੇ ਕੇਸ ਵਿਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਕੈਦੀ ਬਲਜੀਤ ਸਿੰਘ ਨੂੰ ਕਤਲ ਦੇ ਤਹਿਤ 20 ਸਾਲ, ਹਰਪ੍ਰੀਤ ਸਿੰਘ ਨੂੰ ਇਰਾਦਾ-ਏ-ਕਤਲ ਦੇ ਤਹਿਤ 4 ਸਾਲ ਅਤੇ ਹਵਾਲਾਤੀ ਗੁਰਪ੍ਰੀਤ ਸਿੰਘ ਧਾਰਾ 376 ਦੇ ਤਹਿਤ 20 ਅਕਤੂਬਰ 2016 ਤੋਂ ਜੇਲ ਵਿਚ ਬੰਦ ਹੈ। ਇਹ ਸਾਰੇ ਬੰਦੀ ਉਕਤ ਪ੍ਰੀਖਿਆ ਦੇ ਰਹੇ ਹਨ। ਇਸ ਮੌਕੇ ਇਗਨੂ ਯੂਨੀਵਰਸਿਟੀ ਦੇ ਸਹਾਇਕ ਖੇਤਰੀ ਨਿਰਦੇਸ਼ਕ ਪਰਮੇਸ਼ ਚੰਦਰ ਹਾਜ਼ਰ ਸਨ।