ਕੇਂਦਰੀ ਜੇਲ੍ਹ ’ਚ 4 ਸਿਮ ਕਾਰਡ ਬਰਾਮਦ, ਮਾਮਲਾ ਦਰਜ
Monday, Jan 29, 2024 - 03:24 PM (IST)

ਫਿਰੋਜ਼ਪੁਰ (ਖੁੱਲਰ) : ਕੇਂਦਰੀ ਜੇਲ੍ਹ ਵਿਚ ਮੁਲਾਕਾਤ ਕਰਨ ਆਏ ਹਵਾਲਾਤੀ ਦੇ ਲੜਕੇ ਵੱਲੋਂ ਦਿੱਤੇ ਕੱਪੜਿਆਂ ਦੀ ਤਲਾਸ਼ੀ ਲੈਣ ’ਤੇ ਉਸ ਵਿਚੋਂ 4 ਸਿਮ ਕਾਰਡ ਬਰਾਮਦ ਹੋਏ ਹਨ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੇ ਹਵਾਲਾਤੀ ਅਤੇ ਉਸ ਦੇ ਲੜਕੇ ਖ਼ਿਲਾਫ 52-ਏ ਪਰੀਸੰਨਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਪੱਤਰ ਨੰਬਰ 869 ਰਾਹੀਂ ਜਸਵੀਰ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਮਿਤੀ 27 ਜਨਵਰੀ 2024 ਨੂੰ ਕਰੀਬ 2.30 ਪੀਐੱਮ ’ਤੇ ਹਵਾਲਾਤੀ ਸੁਖਵਿੰਦਰ ਸਿੰਘ ਪੁੱਤਰ ਹੰਸਾ ਸਿੰਘ ਵਾਸੀ ਪੋਜੇ ਕੇ ਦੀ ਮੁਲਾਕਾਤ ਕਰਨ ਲਈ ਉਸ ਦਾ ਲੜਕਾ ਧਰਮਪ੍ਰੀਤ ਸਿੰਘ ਆਇਆ ਸੀ।
ਇਸ ਦੌਰਾਨ ਉਕਤ ਹਵਾਲਾਤੀ ਦੇ ਕੱਪੜੇ ਜਮ੍ਹਾ ਕਰਵਾਏ ਗਏ ਸਨ, ਜਦ ਉਕਤ ਹਵਾਲਾਤੀ ਦੇ ਜਮ੍ਹਾ ਕਰਵਾਏ ਗਏ ਕੱਪੜਿਆਂ ਦੀ ਤਲਾਸ਼ੀ ਕੀਤੀ ਗਈ ਤਾਂ ਇਨ੍ਹਾਂ ਵਿਚੋਂ 4 ਸਿੰਮ ਕਾਰਡ ਵੀਆਈ ਬਰਾਮਦ ਹੋਏ। ਪੁਲਸ ਨੇ ਦੱਸਿਆ ਕਿ ਉਕਤ ਹਵਾਲਾਤੀ ਅਤੇ ਉਸ ਦੇ ਲੜਕੇ ਖ਼ਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।