ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ ਰਾਣਾ ਗੁਰਜੀਤ ਸਿੰਘ ਨੂੰ ਹੋਇਆ ਫਾਇਦਾ
Tuesday, Feb 06, 2018 - 05:20 PM (IST)
ਨਵੀਂ ਦਿੱਲੀ\ਜਲੰਧਰ : ਕਾਂਗਰਸੀ ਵਿਧਾਇਕ ਅਤੇ ਖੰਡ ਮਿੱਲ ਦੇ ਮਾਲਕ ਰਾਣਾ ਗੁਰਜੀਤ ਸਿੰਘ ਲਈ ਚੰਗੀ ਖਬਰ ਹੈ ਕਿਉਂਕਿ ਸਰਕਾਰ ਨੇ ਡਿੱਗਦੀਆਂ ਕੀਮਤਾਂ ਨੂੰ ਦੇਖਦੇ ਹੋਏ ਚੀਨੀ ਦੀ ਦਰਾਮਦ ਡਿਊਟੀ ਦੁੱਗਣੀ ਵਧਾ ਕੇ 50 ਤੋਂ 100 ਫੀਸਦੀ ਕਰ ਦਿੱਤੀ ਹੈ। ਚੀਨੀ ਮਿੱਲਾਂ ਨੂੰ ਚੀਨੀ ਦੀ ਢੁਕਵੀਂ ਕੀਮਤ ਦਵਾਉਣ ਦੇ ਉਦੇਸ਼ ਨਾਲ ਇਹ ਫੈਸਲਾ ਲਿਆ ਗਿਆ ਹੈ ਕਿਉਂਕਿ ਰਾਣਾ ਗੁਰਜੀਤ ਸਿੰਘ ਵੀ ਖੰਡ ਮਿਲ ਦੇ ਮਾਲਕ ਹਨ ਲਿਹਾਜ਼ਾ ਇਸ ਦਾ ਸਿੱਧਾ ਫਾਇਦਾ ਚੀਨੀ ਮਿੱਲ ਮਾਲਕਾਂ ਨੂੰ ਹੋਵੇਗਾ। ਭਾਵੇਂ ਇਸ ਨਾਲ ਖੰਡ ਮਿਲ ਮਾਲਕਾਂ ਨੂੰ ਫਾਇਦਾ ਹੋਵੇਗਾ ਪਰ ਇਸ ਨਾਲ ਕਿਸਾਨਾਂ ਨੂੰ ਗੰਨੇ ਦਾ ਸਮੇਂ ਸਿਰ ਭੁਗਤਾਨ ਨਿਸ਼ਚਿਤ ਹੋਵੇਗਾ ਅਤੇ ਉਨ੍ਹਾਂ ਨੂੰ ਸਹੀ ਕੀਮਤ ਦੇਣ ਵਿਚ ਆਸਾਨੀ ਹੋਵੇਗੀ।
ਸੂਤਰਾਂ ਮੁਤਾਬਕ ਸਰਕਾਰ ਚੀਨੀ ਦੇ ਐਕਸਪੋਰਟ ਨੂੰ ਆਸਾਨ ਕਰਨ ਦੀ ਤਿਆਰੀ 'ਚ ਹੈ। ਮਿਲਾਂ ਨੂੰ ਚੀਨੀ ਦੇ ਭਾਅ ਡਿੱਗਣ ਨਾਲ ਨੁਕਸਾਨ ਹੋ ਰਿਹਾ ਹੈ, ਅਜਿਹੇ ਵਿਚ ਚੀਨੀ ਮਿੱਲਾਂ ਨੇ ਸਰਕਾਰ ਨੂੰ 20 ਫੀਸਦੀ ਐਕਸਪੋਰਟ ਡਿਊਟੀ ਹਟਾਉਣ ਦੀ ਮੰਗ ਕੀਤੀ ਹੈ।
