ਦਿਨ ''ਚ ਦੋ ਸ਼ਿਫਟਾਂ ਦੌਰਾਨ ਸੀ.ਬੀ.ਐੱਸ.ਸੀ. ਲੈ ਸਕਦਾ ਹੈ 10ਵੀਂ ਤੇ 12ਵੀਂ ਦੇ ਫਾਈਨਲ ਪੇਪਰ
Sunday, Oct 22, 2017 - 05:25 PM (IST)
ਜਲੰਧਰ— ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐੱਸ.ਈ) 10ਵੀਂ ਅਤੇ 12ਵੀਂ ਜਮਾਤ ਦੇ ਫਾਈਨਲ ਬੋਰਡ ਦੇ ਪੇਪਰ ਦੋ ਸ਼ਿਫਟਾਂ 'ਚ ਲੈਣ 'ਤੇ ਵਿਚਾਰ ਕਰ ਰਿਹਾ ਹੈ। ਤਰਕ ਇਹ ਹੈ ਕਿ 10ਵੀਂ ਅਤੇ 12ਵੀਂ ਕਲਾਸ ਦੇ ਪੇਪਰ ਮਾਰਚ 'ਚ ਸ਼ੁਰੂ ਹੋ ਕੇ ਅਪ੍ਰੈਲ ਦੇ ਮੱਧ 'ਚ ਖਤਮ ਹੁੰਦੇ ਹਨ ਯਾਨੀ ਕਿ ਡੇਢ ਮਹੀਨਾ ਲੱਗਦਾ ਹੈ। ਹੁਣ ਜਦਕਿ 10ਵੀਂ ਬੋਰਡ ਦੀ ਹੋਵੇਗੀ ਅਤੇ ਗ੍ਰੇਡਿੰਗ ਦੀ ਜਗ੍ਹਾ ਨੰਬਰ ਸਿਸਟਮ ਲਾਗੂ ਹੋਵੇਗਾ ਤਾਂ ਅਜਿਹੇ 'ਚ ਬੋਰਡ ਨੂੰ ਪੇਪਰ ਚੈਕਿੰਗ ਲਈ ਜ਼ਿਆਦਾ ਸਮਾਂ ਚਾਹੀਦਾ ਹੈ। ਇਸ ਦੇ ਨਾਲ ਹੀ ਨਤੀਜੇ ਐਲਾਨ ਕਰਨ ਦੇ ਦਬਾਅ ਨੂੰ ਲੈ ਕੇ ਬੋਰਡ ਪੇਪਰ ਕੰਡਕਟ ਕਰਨ ਦਾ ਸਮਾਂ ਡੇਢ ਮਹੀਨੇ ਤੋਂ ਘੱਟ ਕਰਕੇ ਤਿੰਨ ਹਫਤੇ ਤੱਕ ਲਗਾਉਣਾ ਚਾਹੁੰਦਾ ਹੈ।
ਜਾਣਕਾਰੀ ਮੁਤਾਬਕ ਦੋਵੇਂ ਕਲਾਸਾਂ ਦੇ ਪੇਪਰ ਦੋ ਸ਼ਿਫਟਾਂ 'ਚ ਕਰਵਾਉਣ ਦੇ ਵਿਚਾਰ ਨੂੰ ਲੈ ਕੇ ਮੀਟਿੰਗਾਂ ਚੱਲ ਰਹੀਆਂ ਹਨ। ਹਾਲਾਂਕਿ ਅਜੇ ਤੱਕ ਬੋਰਡ ਨੇ ਦੇਸ਼ ਭਰ 'ਚ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਤੋਂ ਫੀਡਬੈਕ ਨਹੀਂ ਮੰਗਿਆ ਪਰ ਜੇਕਰ ਫੀਡਬੈਕ ਮੰਗਿਆ ਗਿਆ ਤਾਂ ਹੋ ਸਕਦਾ ਹੈ ਕਿ ਜ਼ਿਆਦਾਤਰ ਸਕੂਲ ਸੈਸ਼ਨ 2017-18 'ਚ ਤਿਆਰ ਨਾ ਹੋਣ।
