ਵਾਰਦਾਤ ਕਰਕੇ ਸਹੁਰੇ ਚਲੇ ਜਾਂਦਾ ਸੀ ਦੋਸ਼ੀ, ਪੁਲਸ ਨੇ ਕੀਤਾ ਕਾਬੂ (ਵੀਡੀਓ)
Sunday, Jan 20, 2019 - 01:15 PM (IST)
ਨਾਭਾ (ਰਾਹੁਲ ਖੁਰਾਣਾ) : ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਦੋਸ਼ੀ ਨੂੰ ਨਾਭਾ ਪੁਲਸ ਨੇ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਮੁਤਾਬਕ ਨਾਭਾ 'ਚ ਪਿਛਲੇ ਕੁਝ ਸਮੇਂ ਤੋਂ ਇਕ ਵਿਅਕਤੀ ਨੇ ਲੁੱਟ-ਖੋਹ ਦੀਆਂ ਵਾਰਦਾਤਾਂ ਨਾਲ ਦਹਿਸ਼ਤ ਮਚਾਈ ਹੋਈ ਸੀ। ਦੋਸ਼ੀ ਨਸ਼ੇ ਦੀ ਪੂਰਤੀ ਲਈ ਸ਼ਰੇਆਮ ਬਾਜ਼ਾਰ 'ਚ ਇਕੱਲੀ ਔਰਤ ਨੂੰ ਦੇਖ ਕੇ ਉਸ ਦੇ ਕੰਨ 'ਚੋਂ ਸੋਨੇ ਦੀਆਂ ਬਾਲੀਆਂ ਉਤਾਰ ਕੇ ਫਰਾਰ ਹੋ ਜਾਂਦਾ ਸੀ। ਇਹ ਲੁਟੇਰਾ ਮੋਟਰਸਾਈਕਲ ਦੀ ਨੰਬਰ ਪਲੇਟ ਉਤਾਰ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦਾ ਸੀ ਤੇ ਫਿਰ ਲੋਕਲ ਹੀ ਆਪਣੇ ਸਹੁਰੇ ਘਰ ਜਾ ਵੜਦਾ ਸੀ, ਜਦੋਂ ਉਕਤ ਲੁਟੇਰੇ ਵਲੋਂ ਬੀਤੇ ਦਿਨ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਇਹ ਘਟਨਾ ਉਥੇ ਲੱਗੇ ਸੀ.ਸੀ.ਟੀ.ਵੀ. 'ਚ ਕੈਦ ਹੋ ਗਈ। ਪੁਲਸ ਨੇ ਸੀ.ਸੀ.ਟੀ.ਵੀਯ ਫੁਟੇਜ਼ ਦੇ ਆਧਾਰ 'ਤੇ ਉਕਤ ਦੋਸ਼ੀ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਦੋਸ਼ੀ ਦੀ ਪਛਾਣ ਗੁਰਵਿੰਦਰ ਸਿੰਘ ਵਜੋਂ ਹੋਈ ਹੈ। ਪੁਲਸ ਨੇ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।