ਪੰਜਾਬ ਦੇ ਸਰਕਾਰੀ ਮੈਡੀਕਲ ਕਾਲਜਾਂ ਤੇ ਸਰਕਾਰੀ ਹਸਪਤਾਲਾਂ 'ਚ CCTV ਰਾਹੀਂ ਰੱਖੀ ਜਾਵੇਗੀ ਨਜ਼ਰ

Friday, Aug 05, 2022 - 09:59 AM (IST)

ਪੰਜਾਬ ਦੇ ਸਰਕਾਰੀ ਮੈਡੀਕਲ ਕਾਲਜਾਂ ਤੇ ਸਰਕਾਰੀ ਹਸਪਤਾਲਾਂ 'ਚ CCTV ਰਾਹੀਂ ਰੱਖੀ ਜਾਵੇਗੀ ਨਜ਼ਰ

ਅੰਮ੍ਰਿਤਸਰ (ਦਲਜੀਤ) : ਪੰਜਾਬ ਦੇ ਸਾਰੇ ਸਰਕਾਰੀ ਮੈਡੀਕਲ ਕਾਲਜਾਂ ਅਤੇ ਉਨ੍ਹਾਂ ਦੇ ਅਧੀਨ ਚੱਲਣ ਵਾਲੇ ਸਰਕਾਰੀ ਹਸਪਤਾਲਾਂ 'ਚ ਹੁਣ ਸੀ. ਸੀ. ਟੀ. ਵੀ. ਸਾਰਿਆਂ ’ਤੇ ਆਪਣੀ ਨਜ਼ਰ ਬਣਾਈ ਰੱਖੇਗਾ। ਨੈਸ਼ਨਲ ਮੈਡੀਕਲ ਕਮਿਸ਼ਨ ਐੱਨ. ਐੱਮ. ਸੀ. ਨੇ ਸੂਬੇ ਦੇ ਸਮੂਹ ਸਰਕਾਰੀ ਮੈਡੀਕਲ ਕਾਲਜਾਂ 'ਚ 25-25 ਕੈਮਰੇ ਲਗਾਉਣ ਦੇ ਹੁਕਮ ਦਿੱਤੇ ਹਨ। ਸੀ. ਸੀ. ਟੀ. ਵੀ. ਕੈਮਰੇ ਲੱਗਣ ਤੋਂ ਬਾਅਦ ਡਾਕਟਰ ਅਤੇ ਸਹਿਯੋਗੀ ਸਟਾਫ਼ ਨੂੰ ਸਮਾਂਬੱਧ ਕੀਤਾ ਜਾਵੇਗਾ, ਜਦੋਂ ਕਿ ਮਰੀਜ਼ ਦੇ ਵਰਤਾਓ ਦੀ ਜਾਣਕਾਰੀ ਵੀ ਰਿਕਾਰਡ ਕੀਤੀ ਜਾਵੇਗੀ। ਇਸੇ ਤਹਿਤ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਦੇਵ ਹਸਪਤਾਲ 'ਚ ਵੀ ਕੈਮਰੇ ਲਗਾਏ ਜਾਣਗੇ। ਐੱਨ. ਐੱਮ. ਸੀ. ਨੇ ਹੁਕਮ 'ਚ ਕਿਹਾ ਹੈ ਕਿ ਸਿਰਫ 16 ਚੈਨਲ ਵਾਲਾ ਡੀ. ਵੀ. ਆਰ. ਅਤੇ ਉੱਚ ਗੁਣਵੱਤਾ ਵਾਲਾ ਨਤੀਜਾ ਦੇਣ ਵਾਲਾ ਕੈਮਰਾ ਲਗਾਇਆ ਜਾਵੇ।

ਇਹ ਵੀ ਪੜ੍ਹੋ : ਮੋਹਾਲੀ ਦੇ ਹੋਟਲ 'ਚ ਮੁੰਡੇ-ਕੁੜੀ ਨੇ ਲਿਆ ਫ਼ਾਹਾ, ਚੀਕਾਂ ਸੁਣ ਕਮਰੇ 'ਚ ਪੁੱਜਾ ਸਟਾਫ਼
ਕਿੱਥੇ-ਕਿੱਥੇ ਲੱਗਣਗੇ ਕਿੰਨੇ-ਕਿੰਨੇ ਕੈਮਰੇ
ਹਸਪਤਾਲ ਅਤੇ ਕਾਲਜ ਦੇ ਮੁੱਖ ਦਰਵਾਜੇ ’ਤੇ-1
ਮਰੀਜ਼ ਰਜਿਸਟ੍ਰੇਸਨ ਕੇਂਦਰ-2
ਓ. ਪੀ. ਡੀ. ਮੈਡੀਸਨ, ਸਰਜਰੀ, ਗਾਇਨੀ, ਬਾਲ ਰੋਗ ਵਿਭਾਗ, ਆਰਥੋ-5
ਆਪਰੇਸ਼ਨ ਥਿਏਟਰ ਦਾ ਅਨੈਸਥੀਸੀਆ ਖੇਤਰ ਅਤੇ ਰਿਕਵਰੀ ਖੇਤਰ-2
ਫੈਕਲਟੀ ਲਾਜ-2
ਲੈਕਚਰ ਥੀਏਟਰ-5

ਇਹ ਵੀ ਪੜ੍ਹੋ : ਪੰਜਾਬ ਦੀ ਧੀ ਦੇ ਮੋਢਿਆਂ 'ਤੇ ਲੱਗੇ ਸਟਾਰ, ਭਾਰਤੀ ਫ਼ੌਜ 'ਚ ਲੈਫਟੀਨੈਂਟ ਬਣ ਵਧਾਇਆ ਮਾਣ (ਤਸਵੀਰਾਂ)
ਐਨਾਟੋਮੀ ਡਿਸਕਸ਼ਨ ਹਾਲ-1
ਫਿਜ਼ੀਓਲੋਜੀ ਲੈਬ/ਬਾਇਓਕੈਮਿਸਟਰੀ ਲੈਬ-2
ਪੈਥੋਲੋਜੀ ਅਤੇ ਮਾਈਕ੍ਰੋਬਾਇਓਲੋਜੀ ਲੈਬ-2
ਫਾਰਮਾਕੋਲੋਜੀ ਲੈਬ-1
ਮਰੀਜ਼ ਅਟੈਂਡੈਂਟ ਉਡੀਕ ਖੇਤਰ-1
ਐਮਰਜੈਂਸੀ ਅਤੇ ਕੈਜ਼ੁਅਲਟੀ ਵਾਰਡ-1
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News