ਸੀ. ਸੀ. ਟੀ. ਵੀਜ਼ ਦੀ ਅਣਹੌਂਦ ਨੇ ਵਧਾਈ ਪੁਲਸ ਦੀ ਸਿਰਦਰਦੀ

Sunday, Nov 18, 2018 - 09:54 PM (IST)

ਜਲੰਧਰ (ਵੈਬ ਡੈਸਕ) — ਐਤਵਾਰ ਨੂੰ ਨਿਰੰਕਾਰੀ ਭਵਨ 'ਤੇ ਗ੍ਰੇਨੇਡ ਹਮਲੇ ਦੇ ਮਾਮਲੇ 'ਚ ਪੰਜਾਬ ਪੁਲਸ ਵਲੋਂ ਬੇਸ਼ਕ ਕੁਝ ਸ਼ੱਕੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ ਪਰ ਇਸ ਮਾਮਲੇ 'ਚ ਪੰਜਾਬ ਪੁਲਸ ਦੀ ਸਿਰਦਰਦੀ ਲਗਾਤਾਰ ਵੱਧਦੀ ਹੀ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹਮਲੇ ਵਾਲੀ ਥਾਂ ਅਤੇ ਉਸਦੇ ਨੇੜੇ-ਤੇੜੇ ਕਿਸੇ ਵੀ ਇਲਾਕੇ 'ਚ ਸੀ. ਸੀ. ਟੀ. ਵੀ. ਕੈਮਰੇ ਨਹੀਂ ਲੱਗੇ ਸਨ। ਜਿਸ ਕਾਰਨ ਵਾਰਦਾਤ ਕਰ ਭੱਜੇ ਮੋਟਰਸਾਇਕਲ ਸਵਾਰਾਂ ਨੂੰ ਪਹਿਚਾਣਨ 'ਚ ਪੰਜਾਬ ਪੁਲਸ ਨੂੰ ਥੋੜਾ ਵੱਧ ਸਮਾਂ ਲੱਗ ਸਕਦਾ ਹੈ। ਫਿਲਹਾਲ ਪੁਲਸ ਕੋਲ ਇਹ ਜਾਣਕਾਰੀ ਹੀ ਕਾਫੀ ਹੈ ਕਿ ਹਮਲਾਵਰ 2 ਸਨ, ਜੋ ਕਿ ਕਾਲੇ ਰੰਗ ਦੇ ਪਲਸਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਸੀ। ਜਿਨ੍ਹਾਂ ਦੇ ਮੂੰਹ ਪਰਨੇ ਨਾਲ ਢੱਕੇ ਹੋਏ ਸਨ। ਇਕ ਵਿਅਕਤੀ ਨੇ ਸਿਰ 'ਤੇ ਪਰਨਾ ਬੰਨਿਆ ਸੀ ਤੇ ਇਕ ਨੇ ਚੈੱਕ ਸ਼ਰਟ ਪਾਈ ਹੋਈ ਸੀ। ਪੁਲਸ ਇਸ ਵੇਲੇ ਇਹ ਪਹਿਚਾਣ ਕਰਨ 'ਚ ਲੱਗੀ ਹੋਈ ਹੈ ਕਿ ਵਾਰਦਾਤ ਸਮੇਂ ਉਕਤ ਇਲਾਕੇ ਅੰਦਰ ਕਿੰਨੇ ਮੋਬਾਈਲ ਫੋਨ ਚੱਲ ਰਹੇ ਸਨ। ਪੁਲਸ ਕੰਪਨੀਆਂ ਤੋਂ ਸਹਿਯੋਗ ਦੀ ਮੰਗ ਕਰ ਰਹੀ ਹੈ ਤਾਂ ਜੋ ਪਤਾ ਚੱਲ ਸਕੇ ਕਿ ਉਸ ਵੇਲੇ ਵਾਰਦਾਤ ਵਾਲੇ ਇਲਾਕੇ 'ਚ ਬਾਹਰੋ ਕੌਣ-ਕੌਣ ਦਾਖਲ ਹੋਇਆ ਸੀ। 
ਪੁਲਸ ਦੇ ਸਾਰੇ ਆਲਾ ਅਧਿਕਾਰੀ ਇਸ ਵੇਲੇ ਅੰਮ੍ਰਿਤਸਰ 'ਚ ਡੇਰਾ ਜਮ੍ਹਾਂ ਕੇ ਬੈਠ ਗਏ ਹਨ। ਜੋ ਉਨ੍ਹਾਂ ਵਿਅਕਤੀਆਂ ਦਾ ਰਿਕਾਰਡ ਖੰਗਾਲ ਰਹੇ ਹਨ ਜੋ ਕਿ ਕਿਸੇ ਨਾ ਕਿਸੇ ਸਮੇਂ ਅੱਤਵਾਦੀ ਗੱਤੀਵਿਧੀਆਂ 'ਚ ਸ਼ਾਮਲ ਰਹੇ ਸਨ।


Related News