ਸੀ. ਬੀ. ਐਸ. ਈ. ਨਤੀਜੇ: ਜਲੰਧਰ ਦੇ ਸਾਬਕਾ ਵਿਧਾਇਕ ਦੀ ਬੇਟੀ ਨੇ ਕੀਤਾ ਟਾਪ (ਵੀਡੀਓ)

05/29/2017 10:22:12 AM

ਜਲੰਧਰ (ਸੋਨੂੰ)— ਐਤਵਾਰ ਨੂੰ ਸੀ. ਬੀ. ਐਸ. ਈ. 12ਵੀਂ ਦੇ ਨਤੀਜੇ ਐਲਾਨੇ ਗਏ ਹਨ। ਇਨ੍ਹਾਂ ਨਤੀਜਿਆਂ ''ਚ ਜਲੰਧਰ ਦੇ ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਦੀ ਬੇਟੀ ਆਸਥਾ ਭੰਡਾਰੀ ਨੇ 97.2% ਅੰਕ ਹਾਸਲ ਕਰ ਕੇ ਸਕੂਲ ''ਚੋਂ ਪਹਿਲਾਂ ਸਥਾਨ ਹਾਸਲ ਕਰਦਿਆਂ ਮਾਪਿਆਂ ਅਤੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ। ਆਸਥਾ ਦੀ ਇਸ ਕਾਮਯਾਬੀ ''ਤੇ ਪਰਿਵਾਰ ਨੇ ਮੂੰਹ ਮੀਠਾ ਕਰਵਾ ਕੇ ਖੁਸ਼ੀ ਜ਼ਾਹਰ ਕੀਤੀ ਗਈ ਹੈ। ਆਸਥਾ ਭੰਡਾਰੀ ਐਮ. ਜੀ. ਐਨ. ਦੀ ਵਿਦਿਆਰਥਣ ਹੈ ਅਤੇ ਉਹ ਆਈ. ਐਸ. ਬਣਨਾ ਚਾਹੁੰਦੀ ਹੈ।


Related News