CBSE ਨੇ ਬੋਰਡ ਪ੍ਰੀਖਿਆਵਾਂ ਲਈ ਜਾਰੀ ਕੀਤੇ Admission Card, ਜਾਣੋ ਕੀ-ਕੀ ਕਰਨਾ ਪਵੇਗਾ ਚੈੱਕ
Tuesday, Feb 06, 2024 - 04:17 AM (IST)
ਲੁਧਿਆਣਾ (ਵਿੱਕੀ)- ਸੈਂਟ੍ਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐੱਸ.ਈ.) ਨੇ 10ਵੀਂ ਅਤੇ 12ਵੀਂ ਕਲਾਸ ਦੇ ਦਾਖਲਾ ਕਾਰਡ ਸੋਮਵਾਰ ਨੂੰ ਜਾਰੀ ਕਰ ਦਿੱਤੇ ਹਨ। ਕਲਾਸ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਲਈ ਦਾਖਲਾ ਕਾਰਡ ਸਕੂਲ ਪ੍ਰਸ਼ਾਸਨ ਵੱਲੋਂ ਅਧਿਕਾਰਕ ਵੈੱਬਸਾਈਟ ਸੀ.ਬੀ.ਐੱਸ.ਈ.ਗੋਵ.ਇਨ ਦੇ ਜ਼ਰੀਏ ਡਾਊਨਲੋਡ ਕੀਤੇ ਜਾ ਸਕਦੇ ਹਨ।
10ਵੀਂ ਦੀ ਬੋਰਡ ਪ੍ਰੀਖਿਆਵਾਂ 15 ਫਰਵਰੀ ਨੂੰ ਸ਼ੁਰੂ ਹੋਵੇਗੀ ਅਤੇ 13 ਮਾਰਚ ਨੂੰ ਸਮਾਪਤ ਹੋਣਗੀਆਂ, ਜਦਕਿ ਕਲਾਸ 12ਵੀਂ ਦੀ ਪ੍ਰੀਖਿਆ 15 ਫਰਵਰੀ ਨੂੰ ਸ਼ੁਰੂ ਹੋਵੇਗੀ ਅਤੇ 2 ਅਪ੍ਰੈਲ ਨੂੰ ਸਮਾਪਤ ਹੋਵੇਗੀ। 10ਵੀਂ ਅਤੇ 12ਵੀਂ ਦੋਵੇਂ ਕਲਾਸਾਂ ਦੀਆਂ ਬੋਰਡ ਪ੍ਰੀਖਿਆਵਾਂ ਦਾ ਆਯੋਜਨ ਇਕ ਹੀ ਸ਼ਿਫਟ ’ਚ ਕੀਤਾ ਜਾਵੇਗਾ। ਪ੍ਰੀਖਿਆ ਸਵੇਰੇ 10.30 ਵਜੇ ਤੋਂ ਸ਼ੁਰੂ ਹੋਵੇਗੀ ਅਤੇ ਦੁਪਹਿਰ 1.30 ਵਜੇ ਤੱਕ ਸਮਾਪਤ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ- ਗੱਲਬਾਤ ਹੋਈ ਬੰਦ ਤਾਂ ਗੁੱਸੇ 'ਚ ਆ ਕੇ ਨੌਜਵਾਨ ਨੇ ਕਰ'ਤਾ ਕਾਂਡ, ਔਰਤ ਦੇ ਫਲੈਟ ਨੂੰ ਹੀ ਲਾ ਦਿੱਤੀ ਅੱਗ
ਬੋਰਡ ਅਧਿਕਾਰੀਆਂ ਮੁਤਾਬਕ ਵਿਦਿਆਰਥੀਆਂ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਦਾਖਲਾ ਕਾਰਡ ਜਾਰੀ ਹੋਣ ਤੋਂ ਬਾਅਦ ਕਿਸ ਜਾਣਕਾਰੀ ਨੂੰ ਸਭ ਤੋਂ ਪਹਿਲਾਂ ਚੈੱਕ ਕਰਨਾ ਹੈ ਅਤੇ ਗਲਤੀ ਪਾਏ ਜਾਣ ’ਤੇ ਕਿਸ ਨਾਲ ਸੰਪਰਕ ਕਰਨਾ ਹੈ।
ਦਾਖਲਾ ਕਾਰਡ ’ਚ ਚੈੱਕ ਕਰਨੀ ਹੈ ਇਹ ਜਾਣਕਾਰੀ
ਰੈਗੂਲਰ ਵਿਦਿਆਰਥੀਆਂ ਨੂੰ ਸੀ.ਬੀ.ਐੱਸ.ਈ. ਬੋਰਡ ਪ੍ਰੀਖਿਆ ਦੇ ਦਾਖਲਾ ਕਾਰਡ ਸਕੂਲਾਂ ਵੱਲੋਂ ਦਿੱਤੇ ਜਾਣਗੇ, ਉੱਥੇ ਪ੍ਰਾਈਵੇਟ ਵਿਦਿਆਰਥੀ ਅਧਿਕਾਰਕ ਵੈੱਬਸਾਈਟ ਦੇ ਜ਼ਰੀਏ ਦਾਖਲਾ ਕਾਰਡ ਡਾਊਨਲੋਡ ਕਰ ਸਕਦੇ ਹਨ। ਦੱਸ ਦੇਈਏ ਕਿ ਦਾਖਲਾ ਕਾਰਡ ਵਿਦਿਆਰਥੀਆਂ ਨੂੰ ਪ੍ਰਾਪਤ ਹੋਵੇਗਾ ਤਾਂ ਉਨ੍ਹਾਂ ਨੂੰ ਦਾਖਲਾ ਕਾਰਡ ’ਚ ਰੋਲ ਨੰਬਰ, ਡੇਟ ਆਫ ਬਰਥ, ਪ੍ਰੀਖਿਆ ਦਾ ਨਾਂ, ਵਿਦਿਆਰਥੀ/ਵਿਦਿਆਰਥਣ ਦਾ ਨਾਂ, ਮਾਤਾ ਦਾ ਨਾਂ, ਪਿਤਾ/ਮਾਪਿਆਂ ਦਾ ਨਾਂ, ਪ੍ਰੀਖਿਆ ਕੇਂਦਰ ਦਾ ਨਾਂ, ਕੈਟਾਗਿਰੀ, ਦਾਖਲਾ ਕਾਰਡ ਆਈ.ਡੀ. ਅਤੇ ਉਹ ਵਿਸ਼ਾ ਜਿਨ੍ਹਾਂ ’ਚ ਪ੍ਰੀਖਿਆ ਦੇਣੀ ਹੈ, ਇਨ੍ਹਾਂ ਸਾਰੀਆਂ ਜਾਣਕਾਰੀਆਂ ਨੂੰ ਚੈੱਕ ਕਰਨਾ ਹੋਵੇਗਾ, ਇਹ ਠੀਕ ਤਰ੍ਹਾਂ ਨਾਲ ਪ੍ਰਿੰਟ ਹੈ ਜਾਂ ਨਹੀਂ।
ਇਹ ਵੀ ਪੜ੍ਹੋ- ਟ੍ਰੈਕ 'ਤੇ ਚੱਲ ਰਹੀ ਕੁੜੀ ਨੂੰ ਬਚਾਉਣ ਗਿਆ ਨੌਜਵਾਨ ਖ਼ੁਦ ਵੀ ਆਇਆ ਟ੍ਰੇਨ ਦੀ ਲਪੇਟ 'ਚ, ਦੋਵਾਂ ਦੀ ਹੋਈ ਮੌਤ
ਦਾਖਲਾ ਕਾਰਡ ਡਾਊਨਲੋਡ ਕਰਨ ਤੋਂ ਬਾਅਦ ਪ੍ਰੀਖਿਆਰਥੀਆਂ ਨੂੰ ਕਾਰਡ ’ਤੇ ਲਿਖੀ ਸਾਰੀ ਜਾਣਕਾਰੀ ਨੂੰ ਧਿਆਨ ਨਾਲ ਪੜ੍ਹਨਾ ਚਾਹੀਦਾ ਅਤੇ ਕਿਸੇ ਵੀ ਤਰ੍ਹਾਂ ਦੀ ਗਲਤੀ ਪਾਏ ਜਾਣ ’ਤੇ ਸਬੰਧਤ ਸਕੂਲ ਪ੍ਰਿੰਸੀਪਲਾਂ ਜਾਂ ਅਧਿਆਪਕਾਂ ਸਮੇਤ ਬੋਰਡ ਨੂੰ ਰਿਪੋਰਟ ਕਰਨ। ਦੱਸ ਦੇਈਏ ਕਿ ਦਾਖਲਾ ਕਾਰਡ ਦੀਆਂ ਇਨ੍ਹਾਂ ਗਲਤੀਆਂ ਨੂੰ ਬੋਰਡ ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਠੀਕ ਕਰਵਾਉਣਾ ਸਹੀ ਹੋਵੇਗਾ।
ਇਹ ਵੀ ਪੜ੍ਹੋ- ਨਸ਼ੇ ਦੀ ਭੇਟ ਚੜ੍ਹਿਆ ਇਕ ਹੋਰ ਨੌਜਵਾਨ, ਸਤਲੁਜ ਕਿਨਾਰਿਓਂ ਮਿਲੀ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਲਾਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e