CBSE ਦੇ ਬੋਰਡ ਕਲਾਸਾਂ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, Exams ਨੂੰ ਲੈ ਕੇ ਮਿਲੀ ਵੱਡੀ ਰਾਹਤ

Tuesday, Mar 02, 2021 - 01:48 PM (IST)

ਲੁਧਿਆਣਾ (ਵਿੱਕੀ) : ਸਕੂਲਾਂ ’ਚ ਵੱਧ ਰਹੇ ਕੋਰੋਨਾ ਦੇ ਕੇਸਾਂ ਦਰਮਿਆਨ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਨੇ ਵੀ ਬੋਰਡ ਕਲਾਸਾਂ ਦੇ ਵਿਦਿਆਰਥੀਆਂ ਅਤੇ ਸਕੂਲਾਂ ਨੂੰ ਪ੍ਰੈਕਟੀਕਲ ਪ੍ਰੀਖਿਆ ਆਯੋਜਿਤ ਕਰਵਾਉਣ ਨੂੰ ਲੈ ਕੇ ਵੱਡੀ ਰਾਹਤ ਦਿੱਤੀ ਹੈ। ਇਸ ਲੜੀ ਤਹਿਤ ਬੋਰਡ ਨੇ 10ਵੀਂ ਅਤੇ 12ਵੀਂ ਦੀ ਪ੍ਰੈਕਟੀਕਲ ਅਤੇ ਇੰਟਰਨਲ ਪ੍ਰੀਖਿਆ ਕਰਵਾਉਣ ਦੀ ਤਾਰੀਖ਼ 1 ਮਾਰਚ ਤੋਂ ਲੈ ਕੇ 11 ਜੂਨ ਤੱਕ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਬੋਰਡ ਨੇ ਸਕੂਲਾਂ ਨੂੰ ਮਾਰਚ ਮਹੀਨੇ 'ਚ ਹੀ ਪ੍ਰੈਕਟੀਕਲ ਪ੍ਰੀਖਿਆ, ਪ੍ਰਾਜੈਕਟ ਅਤੇ ਇੰਟਰਨਲ ਅਸੈੱਸਮੈਂਟ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਸਨ।

ਇਹ ਵੀ ਪੜ੍ਹੋ : ਪਿਓ ਸਣੇ ਪੂਰੇ ਟੱਬਰ ਨੇ ਨਾਬਾਲਗ ਧੀ ਨਾਲ ਜੋ ਕੀਤਾ, ਸੁਣ ਤੁਸੀਂ ਵੀ ਯਕੀਨ ਨਹੀਂ ਕਰ ਸਕੋਗੇ

ਸੀ. ਬੀ. ਐੱਸ. ਈ. ਵੱਲੋਂ ਮਾਰਚ ਮਹੀਨੇ 'ਚ ਹੀ ਉਕਤ ਪ੍ਰੀਖਿਆ ਕਰਵਾਉਣ ਦੇ ਨੋਟਿਸ ਨਾਲ ਸਕੂਲ ਵੀ ਚਿੰਤਤ ਸਨ ਕਿਉਂਕਿ ਕਈ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਦੇ ਪੱਖ 'ਚ ਨਹੀਂ ਸਨ। ਹੁਣ ਬੋਰਡ ਦੇ ਨਵੇਂ ਨੋਟਿਸ ਨਾਲ ਸਕੂਲਾਂ ਅਤੇ ਵਿਦਿਆਰਥੀਆਂ ਨੂੰ ਵੀ ਮਾਹੌਲ ਆਮ ਹੋਣ ਤੱਕ ਲੰਬਾ ਸਮਾਂ ਮਿਲ ਜਾਵੇਗਾ ਪਰ ਹੁਣ ਸਕੂਲਾਂ ’ਤੇ ਨਿਰਭਰ ਹੈ ਕਿ ਉਹ ਕਦੋਂ ਤੋਂ ਪ੍ਰੈਕਟੀਕਲ ਪ੍ਰੀਖਿਆ ਸ਼ੁਰੂ ਕਰਦੇ ਹਨ ਅਤੇ ਵਿਦਿਆਰਥੀਆਂ ਨੂੰ ਵੀ ਸਕੂਲ ਵੱਲੋਂ ਦਿੱਤੇ ਸਮੇਂ ’ਤੇ ਪ੍ਰੀਖਿਆ 'ਚ ਪੁੱਜਣਾ ਪਵੇਗਾ।

ਇਹ ਵੀ ਪੜ੍ਹੋ : ਭਾਜਪਾ ਦੇ ਸਾਬਕਾ ਕੌਂਸਲਰ ਘਰੋਂ ਮਿਲਿਆ ਨਸ਼ੇ ਦੀਆਂ ਗੋਲੀਆਂ ਦਾ ਜ਼ਖ਼ੀਰਾ, ਪੁਲਸ ਅੱਜ ਕਰੇਗੀ ਵੱਡਾ ਖ਼ੁਲਾਸਾ

ਖ਼ਾਸ ਗੱਲ ਤਾਂ ਇਹ ਵੀ ਹੈ ਕਿ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਅਤੇ ਇੰਟਰਨਲ ਅਸੈੱਸਮੈਂਟ ਸੈਲਫ ਸਕੂਲ ’ਚ ਹੀ ਦੇਣਾ ਹੈ। ਉਧਰ, ਸੀ. ਬੀ. ਐੱਸ. ਈ. ਨੇ ਵੀ ਸਕੂਲਾਂ 'ਚ ਹੋਣ ਵਾਲੀ ਉਕਤ ਪ੍ਰੀਖਿਆ ਸਬੰਧੀ ਐਕਸਟਰਨਲ ਅਤੇ ਇੰਟਰਨਲ ਐਗਜ਼ਾਮੀਨਰਾਂ ਦੀਆਂ ਡਿਊਟੀਆਂ ਲਗਾਉਣ ਦੇ ਨਾਲ ਆਬਜ਼ਰਵਰ ਵੀ ਨਿਯੁਕਤ ਕਰ ਕੇ ਚਿੱਠੀਆਂ ਭੇਜ ਦਿੱਤੀਆਂ ਹਨ। ਬੋਰਡ ਦੀ ਪੂਰੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਹੁਣ ਸਕੂਲ ਆਪਣੀ ਸਹੂਲਤ ਮੁਤਾਬਕ ਪ੍ਰੈਕਟੀਕਲ ਪ੍ਰੀਖਿਆ ਦੀਆਂ ਤਾਰੀਖ਼ਾਂ ਦੀ ਚੋਣ ਕਰ ਕੇ ਐਗਜ਼ਾਮੀਨਰਾਂ ਨੂੰ ਸੂਚਿਤ ਕਰ ਦੇਣਗੇ ਤਾਂ ਕਿ ਕੋਵਿਡ ਨਿਯਮਾਂ ਦਾ ਪਾਲਣ ਕਰਦੇ ਹੋਏ ਐਗਜ਼ਾਮੀਨੇਸ਼ਨ ਦੀ ਪ੍ਰਕਿਰਿਆ ਮੁਕੰਮਲ ਹੋ ਸਕੇ।

ਇਹ ਵੀ ਪੜ੍ਹੋ : ਪੰਜਾਬ ਦੇ ਬਜਟ ਬਾਰੇ 'ਨਵਜੋਤ ਸਿੱਧੂ' ਦਾ ਸਟੈਂਡ, ਕਰਜ਼ੇ ਨੂੰ ਲੈ ਕੇ ਕਹੀਆਂ ਇਹ ਗੱਲਾਂ

ਸੀ. ਬੀ. ਐੱਸ. ਈ. ਨੇ ਸਕੂਲਾਂ ਨੂੰ ਸਾਫ਼ ਕਰ ਦਿੱਤਾ ਹੈ ਕਿ ਪ੍ਰੀਖਿਆ ਖ਼ਤਮ ਹੋਣ ਤੋਂ ਤੁਰੰਤ ਬਾਅਦ ਹੀ ਬੋਰਡ ਦੀ ਵੈੱਬਸਾਈਟ ’ਤੇ ਵਿਦਿਆਰਥੀਆਂ ਦੇ ਨੰਬਰ ਅਪਲੋਡ ਕਰਨੇ ਹੋਣਗੇ। ਬੋਰਡ ਨੇ ਸਾਫ਼ ਕੀਤਾ ਹੈ ਕਿ ਅੰਕ ਮੁੜ ਅਪਲੋਡ ਕਰਨ ਲਈ ਦੁਬਾਰਾ ਮੌਕਾ ਨਹੀਂ ਮਿਲੇਗਾ।
ਨੋਟ : CBSE ਵੱਲੋਂ ਬੋਰਡ ਕਲਾਸਾਂ ਦੇ ਵਿਦਿਆਰਥੀਆਂ ਨੂੰ ਦਿੱਤੀ ਰਾਹਤ ਬਾਰੇ ਦਿਓ ਆਪਣੀ ਰਾਏ
 


Babita

Content Editor

Related News