ਅਮਰੀਕੀ ਹਮਲੇ 'ਚ ਜਲੰਧਰ ਦੇ ਨੌਜਵਾਨ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤਰ

Friday, Jun 12, 2026 - 06:53 PM (IST)

ਅਮਰੀਕੀ ਹਮਲੇ 'ਚ ਜਲੰਧਰ ਦੇ ਨੌਜਵਾਨ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤਰ

ਜਲੰਧਰ (ਵੈੱਬ ਡੈਸਕ)- ਸਟ੍ਰੇਟ ਆਫ਼ ਹੋਰਮੁਜ਼ ਨੇੜੇ ਪਲਾਊ ਦੇ ਝੰਡੇ ਵਾਲੇ ਵਪਾਰਕ ਜਹਾਜ਼ 'MT Settebello' 'ਤੇ ਬੀਤੇ ਦਿਨ ਭਿਆਨਕ ਅਮਰੀਕੀ ਹਮਲੇ 'ਚ ਤਿੰਨ ਭਾਰਤੀ ਕਰੂ ਮੈਂਬਰਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ਤਿੰਨਾਂ ਵਿਚ ਇਕ ਨੌਜਵਾਨ ਜਲੰਧਰ ਦਾ ਰਹਿਣ ਵਾਲਾ ਸੀ। ਮ੍ਰਿਤਕ ਦੀ ਪਛਾਣ ਆਦਿਤਿਆ ਸ਼ਰਮਾ ਪੁੱਤਰ ਰਾਜੇਸ਼ ਸ਼ਰਮਾ ਵਜੋਂ ਹੋਈ ਹੈ, ਜੋਕਿ ਹਰਬੰਸ ਨਗਰ ਦਾ ਰਹਿਣ ਵਾਲਾ ਸੀ। ਮੂਲ ਤੌਰ 'ਤੇ ਉਸ ਦਾ ਪਿਛੋਕੜ ਹਮੀਰਪੁਰ (ਹਿਮਾਚਲ ਪ੍ਰਦੇਸ਼) ਪੈਂਦਾ ਹੈ। ਆਦਿਤਿਆ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਥੇ ਹੀ ਉਸ ਦੇ ਪਿਤਾ ਰਾਜੇਸ਼ ਸ਼ਰਮਾ ਨੇ ਇਸ ਘਟਨਾ ਨੂੰ ਯੁੱਧ ਅਪਰਾਧ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਕਾਰੋਬਾਰੀ ਜਹਾਜ਼ 'ਤੇ ਮਿਜ਼ਾਈਲ ਹਮਲਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਸਵਾਲ ਕੀਤਾ ਕਿ ਜਹਾਜ਼ ਨੂੰ ਹੋਰਮੂਜ਼ ਖੇਤਰ ਦੇ ਇੰਨੇ ਕਰੀਬ ਕਿਉਂ ਲਿਜਾਇਆ ਗਿਆ ਸੀ। 

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਘਰ ਦੇ ਨੇੜੇ ਅਕਾਲੀ ਆਗੂ ਦਾ ਕਰ 'ਤਾ ਕਤਲ

PunjabKesari

ਪਰਿਵਾਰ ਨੇ ਜਾਂਚ ਅਤੇ ਜਵਾਬਦੇਹੀ ਤੈਅ ਕਰਨ ਦੀ ਮੰਗ ਕੀਤੀ ਹੈ। ਰਾਜੇਸ਼ ਸ਼ਰਮਾ ਮੂਲ ਰੂਪ ਨਾਲ ਹਿਮਾਚਲ ਦੇ ਹਮੀਰਪੁਰ ਦੇ ਰਹਿਣ ਵਾਲੇ ਹਨ। ਦੂਜੇ ਪਾਸੇ ਕੇਂਦਰੀ ਜਹਾਜ਼ਰਾਣੀ ਮੰਤਰਾਲਾ ਦੇ ਮੁਤਾਬਕ ਸੀਫੇਰਸਰ ਵੈੱਲਫੇਅਰ ਫੰਡ ਸੁਸਾਇਟੀ ਮ੍ਰਿਤਕ ਮਲਾਹਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੀ ਮਦਦ ਦੇਵੇਗੀ। ਸਰਕਾਰ ਨੇ ਖਾੜ੍ਹੀ ਖੇਤਰ ਦੀ ਵਿਗੜਦੀ ਸੁਰੱਖਿਆ ਨੂੰ ਵੇਖਦੇ ਹੋਏ ਸਾਰੇ ਸਬੰਧਤ ਏਜੰਸੀਆਂ ਨੂੰ ਹਾਈ ਅਲਰਟ 'ਤੇ ਰਹਿਣ ਦੇ ਹੁਕਮ ਜਾਰੀ ਕੀਤੇ ਹਨ। 

ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ ਸ਼ੋਅਰੂਮ 'ਤੇ ਚੱਲੀਆਂ ਗੋਲ਼ੀਆਂ! ਪਈਆਂ ਭਾਜੜਾਂ

ਅਮਰੀਕਾ ਦਾ ਦਾਅਵਾ, ਪਾਬੰਦੀਆਂ ਦੇ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਗਈ, ਇਸ ਲਈ ਕਾਰਵਾਈ
ਯੂ. ਐੱਸ. ਸੈਂਟਰਲ ਕਮਾਂਡ (ਸੈਂਟਕਾਮ) ਨੇ ਕਿਹਾ ਕਿ ਸੇਟੇਬੇਲੋ, ਮੈਰੀਵੈਕਸ ਅਤੇ ਜਲਵੀਰ ਨੇ ਈਰਾਨ ਨਾਲ ਨਾਕਾਬੰਦੀ ਜਾਂ ਪਾਬੰਦੀਸ਼ੁਦਾ ਤੇਲ ਵਪਾਰ ਦੀ ਉਲੰਘਣਾ ਕੀਤੀ। ਜਲਵੀਰ ਦੇ ਇੰਜਣ ਰੂਮ 'ਤੇ ਦੋ ਹੈਲਫਾਇਰ ਮਿਜ਼ਾਈਲਾਂ ਦਾਗੀਆਂ ਗਈਆਂ। 13 ਅਪ੍ਰੈਲ ਤੋਂ ਨੌ ਜਹਾਜ਼ਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ। ਇਨ੍ਹਾਂ ਤਿੰਨਾਂ ਜਹਾਜ਼ਾਂ ਵਿੱਚੋਂ ਦੋ ਅਮਰੀਕੀ ਪਾਬੰਦੀਆਂ ਦੀ ਸੂਚੀ ਵਿੱਚ ਹਨ, ਜਦਕਿ ਇਕ ਨੂੰ ਗੈਰ-ਅਨੁਕੂਲ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਕਹਿਰ ਓ ਰੱਬਾ! ਪੰਜਾਬ 'ਚ ਸੜਕ ਹਾਦਸੇ ਦੌਰਾਨ 2 ਜਿਗਰੀ ਦੋਸਤਾਂ ਦੀ ਮੌਤ, ਇਕ ਸੀ ਮੇਕਅਪ ਆਰਟਿਸਟ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News