ਭਿਆਨਕ ਅੱਗ ਨੇ ਸਾੜੇ 8 ਪਰਿਵਾਰਾਂ ਦੇ ਆਸ਼ਿਆਨੇ (ਵੀਡੀਓ)

10/18/2016 6:21:12 PM

ਮੁਕਤਸਰ — ਮੁਕਤਸਰ ਦੀ ਮਹਿਮਾ ਬਸਤੀ ''ਚ ਪ੍ਰਵਾਸੀ ਮਜ਼ਦੂਰਾਂ ਦੀਆਂ ਝੋਪੜੀਆਂ ਨੂੰ ਅੱਗ ਲੱਗ ਗਈ । ਜਾਣਕਾਰੀ ਮੁਤਾਬਿਕ 8 ਪਰਿਵਾਰਾਂ ਦੇ ਆਸ਼ਿਆਨੇ ਇਸ ਅੱਗ ਦੀ ਲਪੇਟ ''ਚ ਆ ਗਏ। ਭਿਆਨਕ ਅੱਗ ਨਾਲ ਘਰਾਂ ''ਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਜਿਸ ਸਮੇਂ ਅੱਗ ਲੱਗੀ ਸਾਰੇ ਪ੍ਰਵਾਸੀ ਮਜ਼ਦੂਰ ਨਜ਼ਦੀਕ ਹੀ ਖੇਤੀ ''ਚ ਕੰਮ ਕਰ ਰਹੇ ਸਨ। ਗਨੀਮਤ ਇਹ ਰਹੀ ਕਿ ਇਸ ਹਾਦਸੇ ''ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਘਟਨਾ ਸਥਾਨ ਦੇ ਨੇੜੇ ਹੀ ਬੱਚੇ ਪਟਾਖੇ ਚਲਾ ਰਹੇ ਸਨ, ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਉਨ੍ਹਾਂ ਪਟਾਕਿਆਂ ਦੀ ਚਿੰਗਾਰੀ ਕਾਰਨ ਹੀ ਭਿਆਨਕ ਅੱਗ ਲੱਗੀ। ਇਸ ਭਿਆਨਕ ਅੱਗ ਨਾਲ ਗਰੀਬਾਂ ਦੇ ਆਸ਼ਿਆਨੇ ਹੀ ਨਹੀਂ ਸਗੋਂ ਸੁਪਨੇ ਲੀ ਸਾੜ ਦਿੱਤੇ । ਨਗਰ ਕੌਂਸਲ ਦੇ ਪ੍ਰਧਾਨ ਹਰਪਾਲ ਸਿੰਘ ਬੇਦੀ ਨੇ ਇਨ੍ਹਾਂ ਪਰਿਵਾਰਾਂ ਨੂੰ ਬਣਦੀ ਸਹਾਇਤਾ ਮੁਹੱਇਆ ਕਰਵਾਉਣ ਦਾ ਭਰੋਸਾ ਦਿੱਤਾ ਹੈ।


Related News