ਤਿੰਨ ਦੁਕਾਨਾਂ ਦੇ ਸ਼ਟਰ ਤੋੜ ਕੇ ਉਡਾਈ ਨਕਦੀ

09/14/2017 2:32:49 AM

ਢਿੱਲਵਾਂ,  (ਜਗਜੀਤ)-  ਬੀਤੀ ਰਾਤ ਤਕਰੀਬਨ 12 ਤੋਂ 1 ਵਜੇ ਦੇ ਵਿਚਕਾਰ ਪੰਜ ਚੋਰ ਗਿਰੋਹ ਦੇ ਮੈਂਬਰਾਂ ਨੇ ਢਿੱਲਵਾਂ 'ਚ ਤਿੰਨ ਦੁਕਾਨਾਂ ਦੇ ਸ਼ਟਰ ਤੋੜ ਕੇ ਉਥੋਂ ਨਕਦੀ ਚੋਰੀ ਕਰ ਲਈ। ਦੁਕਾਨਦਾਰ ਪਰਮਜੀਤ ਸਿੰਘ ਢਿੱਲੋਂ ਖਾਦ ਸਟੋਰ ਦੇ ਮਾਲਕ ਅਤੇ ਜਤਿੰਦਰ ਸਿੰਘ ਢਿੱਲੋਂ ਪੰਜਾਬ ਖਾਦ ਸਟੋਰ ਦੇ ਮਾਲਕ ਨੇ ਦੱਸਿਆ ਕਿ ਸ਼ਟਰਾਂ ਨੂੰ ਤੋੜਨ ਤੋਂ ਬਾਅਦ ਸਟੋਰਾਂ ਦੇ ਉਨ੍ਹਾਂ ਹਿੱਸਿਆਂ ਨੂੰ ਹੀ ਛੇੜਿਆ ਗਿਆ, ਜਿਨ੍ਹਾਂ 'ਚ ਨਕਦੀ ਹੋਣ ਦੀ ਪੂਰੀ ਸੰਭਾਵਨਾ ਮੌਜੂਦ ਸੀ । ਪਰਮਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਚੋਰ ਗੱਲੇ 'ਚੋਂ 8910 ਰੁਪਏ ਚੋਰੀ ਕਰ ਕੇ ਲੈ ਗਏ। 
ਜਤਿੰਦਰ ਸਿੰਘ ਦੀ ਦੁਕਾਨ ਤੋਂ 15 ਤੋਂ 20 ਹਜ਼ਾਰ ਰੁਪਏ ਨਕਦ ਲੈ ਗਏ ਅਤੇ ਜਾਂਦੇ ਹੋਏ ਚੋਰ ਸੀ. ਸੀ. ਟੀ. ਵੀ. ਦੀ ਹਾਰਡ ਡਿਸਕ ਵੀ ਨਾਲ ਲੈ ਗਏ। ਉਨ੍ਹਾਂ ਦੱਸਿਆ ਕਿ ਦੁਕਾਨ ਅੰਦਰ ਪਈ ਅਲਮਾਰੀ ਵੀ ਤੋੜੀ ਗਈ ਹੈ। ਇਸ ਤੋਂ ਬਾਅਦ ਬੱਲ ਫਾਈਨਾਂਸ ਦੇ ਨਾਲ ਬਜਾਜ ਮੋਟਰਸਾਈਕਲ ਏਜੰਸੀ ਦੇ ਸ਼ਟਰ ਨੂੰ ਚੋਰਾਂ ਵੱਲੋਂ ਤੋੜਿਆ ਗਿਆ ਪਰ ਉਨ੍ਹਾਂ ਦਾ ਕੋਈ ਮਾਲੀ ਨੁਕਸਾਨ ਹੋਣ ਦਾ ਕੋਈ ਸਮਾਚਾਰ ਨਹੀਂ ਮਿਲਿਆ। ਅੱਜ ਦਿਨ ਵੇਲੇ ਕਰੀਬ 11 ਵਜੇ ਲੋਕਾਂ ਨੇ ਉਕਤ ਏਜੰਸੀ ਨੇੜਿਓਂ ਦੋ ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰ ਕੇ ਪੁਲਸ ਹਵਾਲੇ ਕਰ ਦਿੱਤਾ। 


Related News